ਰਿਲੀਜ਼ ਹੋਇਆ ਸੱਤਿਆਮੇਵ ਜਯਤੇ 2 ਦਾ ਟ੍ਰੇਲਰ, ਫਿਲਮ 'ਚ ਜਾਨ ਅਬ੍ਰਾਹਮ ਦਾ ਅੰਦਾਜ਼ ਦਮਦਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

25 ਨਵੰਬਰ ਨੂੰ ਹੋਵੇਗੀ ਫਿਲਮ ਰਿਲੀਜ਼

Satyamev Jayate 2

 

 ਮੁੰਬਈ : ਲੰਬੇ ਇੰਤਜ਼ਾਰ ਤੋਂ ਬਾਅਦ ਅਭਿਨੇਤਾ ਜਾਨ ਅਬ੍ਰਾਹਮ ਦੀ ਫਿਲਮ ਸਤਯਮੇਵ ਜਯਤੇ 2 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਪੋਸਟਰ ਰਿਲੀਜ਼ ਕਰਦੇ ਹੋਏ ਜਾਨ ਅਬ੍ਰਾਹਮ ਨੇ ਟ੍ਰੇਲਰ ਦੇ ਆਉਣ ਦੀ ਜਾਣਕਾਰੀ ਦਿੱਤੀ।

 

 

 

ਡਾਇਰੈਕਟਰ ਮਿਲਾਪ ਮਿਲਨ ਝਾਵੇਰੀ ਦੀ ਫਿਲਮ ਵਿੱਚ ਜਾਨ ਅਬ੍ਰਾਹਮ ਅਤੇ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਭ੍ਰਿਸ਼ਟਾਚਾਰ ਦੇ ਖਿਲਾਫ ਲੜਦੇ ਹੋਏ ਨਜ਼ਰ ਆਉਣਗੇ। ਐਤਵਾਰ ਨੂੰ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ, ਜਿਸ ਵਿੱਚ ਅਦਾਕਾਰਾ ਦਿਵਿਆ ਖੋਸਲਾ ਰੌਦਰਾ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ।

 

 

ਫਿਲਮ 'ਸਤਿਆਮੇਵ ਜਯਤੇ 2' ਅਕਤੂਬਰ 2020 'ਚ ਗਾਂਧੀ ਜਯੰਤੀ ਦੇ ਮੌਕੇ 'ਤੇ ਰਿਲੀਜ਼ ਹੋਣੀ ਸੀ ਪਰ ਕੋਰੋਨਾ ਕਾਰਨ ਇਸ ਦੀ ਰਿਲੀਜ਼ ਨੂੰ ਟਾਲ ਦਿੱਤੀ ਗਈ। ਹੁਣ ਇਹ ਫਿਲਮ 25 ਨਵੰਬਰ ਨੂੰ ਰਿਲੀਜ਼ ਹੋਵੇਗੀ।