Pushpa 2: ‘ਪੁਸ਼ਪਾ 2’ ਨੇ ਬਣਾਇਆ ਨਵਾਂ ਰਿਕਾਰਡ : ਹਿੰਦੀ ’ਚ 700 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਫ਼ਿਲਮ ਬਣੀ
Pushpa 2: ਫ਼ਿਲਮ ਨੇ ਰਿਲੀਜ਼ ਹੋਣ ਦੇ 20 ਦਿਨਾਂ ’ਚ ਬਣਾਏ ਕਈ ਰਿਕਾਰਡ
Pushpa 2: ਦਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2: ਦਿ ਰੂਲ’ ਭਾਰਤ ’ਚ 700 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਭਾਸ਼ਾ ਦੀ ਫ਼ਿਲਮ ਬਣ ਗਈ ਹੈ। ਸੁਕੁਮਾਰ ਦੁਆਰਾ ਨਿਰਦੇਸ਼ਿਤ ਪੁਸ਼ਪਾ 2: ਦਿ ਰੂਲ 5 ਦਸੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ਸੀ। ਅੱਲੂ ਅਰਜੁਨ ਦੀ ‘ਪੁਸ਼ਪਾ 2 ਦਿ ਰੂਲ’ ਦੇਸ਼ ਭਰ ਦੇ ਸਿਨੇਮਾਘਰਾਂ ’ਚ ਛਾਈ ਹੋਈ ਹੈ। ਫ਼ਿਲਮ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਏ 20 ਦਿਨ ਹੋ ਗਏ ਹਨ ਪਰ ਇਹ ਫ਼ਿਲਮ ਇਕ ਤੋਂ ਬਾਅਦ ਇਕ ਨਵੇਂ ਰਿਕਾਰਡ ਬਣਾਉਣ ’ਚ ਰੁੱਝੀ ਹੋਈ ਹੈ।
ਰਿਪੋਰਟ ਦੇ ਅਨੁਸਾਰ, ਪੁਸ਼ਪਾ 2 ਨੇ 20 ਦਿਨਾਂ ’ਚ ਹਿੰਦੀ ਭਾਸ਼ਾ ’ਚ 701.65 ਕਰੋੜ ਰੁਪਏ ਕਮਾ ਲਏ ਹਨ। ਮਿਥਰੀ ਮੂਵੀ ਮੇਕਰਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਪੁਸ਼ਪਾ ਰਾਜ ਨੇ ਹਿੰਦੀ ਸਿਨੇਮਾ ਨੂੰ 700 ਕਰੋੜ ਕਲੱਬ ਨਾਲ ਜਾਣੂ ਕਰਾਇਆ। ਹਿੰਦੀ ’ਚ 700 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਫ਼ਿਲਮ #ਪੁਸ਼ਪਾ2 ਦਿ ਰੂਲ ਨੇ ਹਿੰਦੀ ’ਚ 704.25 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣੇ ਕਰੋ ਟਿਕਟਾਂ ਬੁੱਕ!
‘ਪੁਸ਼ਪਾ 2: ਦਿ ਰੂਲ’ ਨੇ ਪ੍ਰਭਾਸ ਦੀ ਫ਼ਿਲਮ ‘ਬਾਹੂਬਲੀ: ਦਿ ਕੰਕਲੂਜ਼ਨ’ ਨੂੰ ਮਾਤ ਦਿਤੀ ਹੈ, ਜਿਸ ਦਾ ਲਾਈਫ਼ਟਾਈਮ ਕਲੈਕਸ਼ਨ 1030.42 ਕਰੋੜ ਰੁਪਏ ਹੈ। ਪੁਸ਼ਪਾ: ਦਿ ਰਾਈਜ਼ ਦੇ ਸੀਕਵਲ ਪੁਸ਼ਪਾ 2: ਦਿ ਰੂਲ ਮਿਥਰੀ ਮੂਵੀ ਮੇਕਰਸ ਅਤੇ ਸੁਕੁਮਾਰ ਰਾਈਟਿੰਗਜ਼ ਦੁਆਰਾ ਨਿਰਮਿਤ ਹੈ।