ਮਹਾਂਵਾਰੀ 'ਤੇ ਬਣੀ ਭਾਰਤ ਦੀ ਲਘੂ ਫ਼ਿਲਮ ਨੂੰ ਮਿਲਿਆ ਆਸਕਰ
ਭਾਰਤ ਦੇ ਪੇਂਡੂ ਖੇਤਰਾਂ ਵਿਚ ਮਹਾਂ ਵਾਰੀ ਦੇ ਸਮੇਂ ਔਰਤਾਂ ਨੂੰ ਹੋਣ ਵਾਲੀ ਸਮੱਸਿਆ ਅਤੇ ਪੈਡ ਦੀ ਅਣਉਪਲਬੱਧਤਾ ਨੂੰ ਲੈ ਕੇ ਬਣੀ ਇਕ ਲਘੂ ਫ਼ਿਲਮ 'ਪੀਰੀਅਡ.......
ਲਾਸ ਏੈਂਜਲਸ : ਭਾਰਤ ਦੇ ਪੇਂਡੂ ਖੇਤਰਾਂ ਵਿਚ ਮਹਾਂ ਵਾਰੀ ਦੇ ਸਮੇਂ ਔਰਤਾਂ ਨੂੰ ਹੋਣ ਵਾਲੀ ਸਮੱਸਿਆ ਅਤੇ ਪੈਡ ਦੀ ਅਣਉਪਲਬੱਧਤਾ ਨੂੰ ਲੈ ਕੇ ਬਣੀ ਇਕ ਲਘੂ ਫ਼ਿਲਮ 'ਪੀਰੀਅਡ ਦਾ ਐਂਡ ਆਫ਼ ਸੇਂਟੇਂਸ ' ਨੂੰ ਡਾਕਿਊਮੈਂਟਰੀ ਸ਼ਾਰਟ ਸਬਜੈਕ ਸ਼੍ਰੇਣੀ ਵਿਚ ਆਸਕਰ ਪੁਰਸਕਾਰ ਮਿਲਿਆ ਹੈ। ਇਸ ਡਾਕਿਊਮੈਂਟਰੀ ਦਾ ਨਿਰਦੇਸ਼ਨ ਰਾਇਕਾ ਜੇਹਤਾਬਚੀ ਨੇ ਕੀਤਾ ਹੈ ਅਤੇ ਇਸ ਨੂੰ ਭਾਰਤੀ ਪ੍ਰਡਿਊਸਰ ਗੁਨੀਤ ਮੋਂਗਾ ਦੀ ਸਿੱਖਿਆ ਐਂਟਰਟੇਨਮੈਂਟ ਨੇ ਬਣਾਇਆ ਹੈ।
ਇਸ ਡਾਕਿਊਮੈਂਟਰੀ ਆਕਵੁੱਡ ਸਕੂਲ ਇੰਨ ਲਾਸ ਏਂਜਲਸ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਅਧਿਆਪਕ ਮਿਲਿਸਾ ਬਰਟਨ ਦੁਆਰਾ ਸ਼ੁਰੂ ਕੀਤੇ ਗਏ 'ਦ ਪੈਡ ਪ੍ਰੋਜੈਕਟ' ਦਾ ਹਿੱਸਾ ਹੈ। ਜਿਹਤਾਬਚੀ ਨੇ ਆਸਕਰ ਪੁਰਸਕਾਰ ਸਵੀਕਾਰ ਕਰਦੇ ਹੋਏ ਕਿਹਾ ਮੈਂ ਇਸ ਲਈ ਨਹੀਂ ਰੋ ਰਹੀ ਕਿ ਮੇਰੀ ਮਹਾਂਵਾਰੀ ਚਲ ਰਹੀ ਹੈ ਜਾਂ ਕੁਝ ਵੀ। ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਮਹਾਂਵਾਰੀ ਨੂੰ ਲੈ ਕੇ ਬਣੀ ਕੋਈ ਫ਼ਿਲਮ ਆਸਕਰ ਵਿਚ ਜਿੱਤ ਸਕਦੀ ਹੈ।