Forbes ਨੇ ਸੋਨੂੰ ਸੂਦ ਨੂੰ ਦਿੱਤਾ ਲੀਡਰਸ਼ਿਪ ਐਵਾਰਡ, ਅਦਾਕਾਰ ਨੂੰ ਦੱਸਿਆ 'ਕੋਵਿਡ -19 ਹੀਰੋ'
ਰਾਜ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਮਿਲ ਚੁੱਕੇ ਹਨ ਪੁਰਸਕਾਰ
ਨਵੀਂ ਦਿੱਲੀ: ਸੋਨੂੰ ਸੂਦ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਲਈ ਨੇਕ ਕੰਮ ਕੀਤੇ, ਉਦੋਂ ਤੋਂ ਹੀ ਉਹਨਾਂ ਨੂੰ ਪ੍ਰਵਾਸੀਆਂ ਦਾ ਮਸੀਹਾ ਕਿਹਾ ਜਾਣ ਲੱਗ ਪਿਆ। ਸੋਨੂੰ ਸੂਦ ਨਾ ਸਿਰਫ ਸੋਸ਼ਲ ਮੀਡੀਆ 'ਤੇ ਮਦਦ ਮੰਗਣ ਵਾਲੇ ਹਰ ਵਿਅਕਤੀ ਨੂੰ ਜਵਾਬ ਦਿੰਦੇ ਹੈ, ਬਲਕਿ ਉਹਨਾਂ ਦੀ ਮਦਦ ਵੀ ਕਰਦੇ ਹਨ। ਇਸ ਦੇ ਨਾਲ ਹੀ ਸੋਨੂੰ ਦੇ ਇਨ੍ਹਾਂ ਨੇਕ ਕੰਮਾਂ ਨੇ ਦੇਸ਼ ਭਰ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਉਨ੍ਹਾਂ ਨੂੰ ਹਰ ਪਾਸਿਓਂ ਦੁਆਵਾਂ ਮਿਲ ਰਹੀਆਂ ਹਨ। ਉਸਨੂੰ ਰਾਜ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਪੁਰਸਕਾਰ ਮਿਲ ਚੁੱਕੇ ਹਨ। ਸੋਨੂੰ ਸੂਦ ਨੂੰ ਇਕ ਵਾਰ ਫਿਰ ਇਕ ਹੋਰ ਅੰਤਰ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਗਿਆ ਹੈ। ਹਾਲ ਹੀ ਵਿਚ ਸੋਨੂੰ ਸੂਦ ਨੂੰ ਫੋਰਬਸ ਦੁਆਰਾ ਲੀਡਰਸ਼ਿਪ ਅਵਾਰਡ 2021 ਨਾਲ ਸਨਮਾਨਤ ਕੀਤਾ ਗਿਆ ਹੈ।
ਸੋਨੂੰ ਸੂਦ ਨੇ ਇਸ ਐਵਾਰਡ ਦੀ ਫੋਟੋ ਅਤੇ ਆਪਣੀਆਂ ਭਾਵਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਇਸ ਪੁਰਸਕਾਰ ਵਿਚ ਸੋਨੂੰ ਸੂਦ ਨੂੰ 'ਕੋਵਿਡ -19 ਹੀਰੋ' ਦੱਸਿਆ ਗਿਆ ਹੈ।
ਸੋਨੂੰ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਸੋਨੂੰ ਨੂੰ ਇਹ ਪੁਰਸਕਾਰ ਵਰਚੁਅਲ ਤਰੀਕੇ ਨਾਲ ਦਿੱਤਾ ਗਿਆ ਹੈ। ਸੋਨੂੰ ਸੂਦ ਦੇ ਇਸ ਟਵੀਟ 'ਤੇ ਪ੍ਰਸ਼ੰਸਕ ਟਿੱਪਣੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਧਾਈ ਅਤੇ ਸਲਾਮ ਕਰ ਰਹੇ ਹਨ।