ਦਿਲਜੀਤ ਦੋਸਾਂਝ ਨੂੰ ‘ਕਿ੍ਰਟਿਕਸ ਚੌਇਸ ਐਵਾਰਡਜ਼’ ’ਚ ਬਿਹਤਰੀਨ ਅਦਾਕਾਰ ਚੁਣਿਆ ਗਿਆ

ਏਜੰਸੀ

ਮਨੋਰੰਜਨ, ਬਾਲੀਵੁੱਡ

‘ਆਲ ਵੀ ਇਮੇਜਿਨ ਏਜ਼ ਲਾਈਟ’ ਨੇ ਜਿੱਤਿਆ ਬਿਹਤਰੀਨ ਫ਼ਿਲਮ ਦਾ ਪੁਰਸਕਾਰ

Amar Singh Chamkila

ਮੁੰਬਈ : ਪਾਇਲ ਕਪਾਡੀਆ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਆਲ ਵੀ ਇਮੇਜਿਨ ਏਜ਼ ਲਾਈਟ’ 7ਵੇਂ ‘ਕ੍ਰਿਟਿਕਸ ਚੌਇਸ ਅਵਾਰਡਸ’ ’ਚ ਬਿਹਤਰੀਨ ਫੀਚਰ ਫ਼?ਲਮ ਜੇਤੂ ਬਣੀ ਹੈ। ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਨੂੰ ‘ਅਮਰ ਸਿੰਘ ਚਮਕੀਲਾ’ ’ਚ ਅਪਣੀ ਭੂਮਿਕਾ ਲਈ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲਿਆ ਅਤੇ ਦਰਸ਼ਨਾ ਰਾਜੇਂਦਰਨ ਨੂੰ ‘ਪੈਰਾਡਾਈਜ਼’ ’ਚ ਅਪਣੀ ਅਦਾਕਾਰੀ ਲਈ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਮਿਲਿਆ। 

ਹੋਰ ਜੇਤੂਆਂ ’ਚ ਰਵੀ ਕਿਸ਼ਨ ਨੇ ‘ਲਾਪਾਤਾ ਲੇਡੀਜ਼’ ਲਈ ਬਿਹਤਰੀਨ ਸਹਾਇਕ ਅਦਾਕਾਰ ਵਜੋਂ ਅਤੇ ਕਾਨੀ ਕੁਸਰੂਤੀ ਨੂੰ ‘ਗਰਲਜ਼ ਵਿਲ ਬੀ ਗਰਲਜ਼’ ਲਈ ਬਿਹਤਰੀਨ ਸਹਾਇਕ ਅਦਾਕਾਰਾ ਦਾ ਪੁਰਸਕਾਰ ਜਿੱਤਿਆ। 

ਇਕ ਪ੍ਰੈਸ ਰਿਲੀਜ਼ ’ਚ ਦੁਸਾਂਝ ਦੇ ਹਵਾਲੇ ਨਾਲ ਕਿਹਾ ਗਿਆ, ‘‘ਮੈਂ ਇਹ ਪੁਰਸਕਾਰ ਅਮਰ ਸਿੰਘ ਚਮਕੀਲਾ ਅਤੇ ਇਮਤਿਆਜ਼ ਸਰ ਨੂੰ ਸਮਰਪਿਤ ਕਰਦਾ ਹਾਂ ਜਿਨ੍ਹਾਂ ਨੇ ਇਸ ਖੂਬਸੂਰਤ ਫਿਲਮ ਨੂੰ ਜੀਵਤ ਕੀਤਾ। ਮੈਨੂੰ ਇਸ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਇਹ ਪੂਰੀ ਤਰ੍ਹਾਂ ਇਮਤਿਆਜ਼ ਸਰ ਦੀ ਸਖਤ ਮਿਹਨਤ ਸੀ। ਫਿਲਮ ਦੀ ਪੂਰੀ ਕਾਸਟ ਅਤੇ ਕਰੂ ਦਾ ਬਹੁਤ ਧੰਨਵਾਦ।’’