ਸਾਹਮਣੇ ਆਇਆ ਪਰੇਸ਼ ਰਾਵਲ ਦਾ ਪਹਿਲਾ LOOK, ਰਣਬੀਰ ਵੀ ਦਿਖੇ ਡਰੇ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫ਼ਿਲਮ 'ਸੰਜੂ' ਤੋਂ ਸੋਨਮ ਕਪੂਰ ਦਾ ਲੁੱਕ ਜਾਰੀ ਕਰਨ ਤੋਂ ਬਾਅਦ ਸ਼ਨਿਚਰਵਾਰ ਨੂੰ ਰਾਜਕੁਮਾਰ ਹਿਰਾਨੀ ਨੇ ਅਦਾਕਾਰ ਪਰੇਸ਼ ਰਾਵਲ  ਦਾ ਲੁੱਕ ਜਾਰੀ ਕੀਤਾ। ਫ਼ਿਲਮ 'ਚ ਪਰੇਸ਼...

Sanju another poster

ਮੁੰਬਈ : ਫ਼ਿਲਮ 'ਸੰਜੂ' ਤੋਂ ਸੋਨਮ ਕਪੂਰ ਦਾ ਲੁੱਕ ਜਾਰੀ ਕਰਨ ਤੋਂ ਬਾਅਦ ਸ਼ਨਿਚਰਵਾਰ ਨੂੰ ਰਾਜਕੁਮਾਰ ਹਿਰਾਨੀ ਨੇ ਅਦਾਕਾਰ ਪਰੇਸ਼ ਰਾਵਲ  ਦਾ ਲੁੱਕ ਜਾਰੀ ਕੀਤਾ। ਫ਼ਿਲਮ 'ਚ ਪਰੇਸ਼ ਰਾਵਲ ਨੇ ਸੁਨੀਲ ਦੱਤ ਦਾ ਕਿਰਦਾਰ ਨਿਭਾਇਆ ਹੈ। ਸੁਨੀਲ ਦੱਤ ਦੇ ਲੁੱਕ 'ਚ ਪਰੇਸ਼ ਰਾਵਲ  ਕਾਫ਼ੀ ਸਮਝਦਾਰ ਲਗ ਰਹੇ ਹਨ। ਪਹਿਲੇ ਪੋਸਟਰ 'ਚ ਸੁਨੀਲ ਦੱਤ ਬਣੇ ਪਰੇਸ਼ ਰਾਵਲ ਅਤੇ ਸੰਜੇ ਦੱਤ ਬਣੇ ਰਣਬੀਰ ਕਪੂਰ ਨੂੰ ਗਲ ਨਾਲ ਲਗਾ ਕੇ ਚੁਪ ਕਰਾਉਂਦੇ ਨਜ਼ਰ ਆ ਰਹੇ ਹਨ।

ਕਹਿ ਸੱਕਦੇ ਹਾਂ ਕਿ ਇਸ ਪੋਸਟਰ 'ਚ ਇਕ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਅਤੇ ਭਾਵਨਾ ਨੂੰ ਕਾਫ਼ੀ ਚੰਗੇ ਤਰ੍ਹਾਂ ਨਾਲ ਕੈਪਚਰ ਕੀਤਾ ਗਿਆ ਹੈ। ਰਾਜਕੁਮਾਰ ਹਿਰਾਨੀ ਨੇ ਇਸ ਪੋਸਟਰ ਨੂੰ ਟਵੀਟ ਕਰਦੇ ਹੋਏ ਲਿਖਿਆ ਕਿ ਸੰਜੂ ਇਕ ਪਿਤਾ ਅਤੇ ਪੱਤਰ ਦੀ ਕਹਾਣੀ ਹੈ, ਤਾਂ ਅੱਜ ਪਿਤਾ ਨਾਲ ਮਿਲੋ - ਪਰੇਸ਼ ਰਾਵਲ। ਉਨ੍ਹਾਂ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਇਆ।

ਫ਼ੈਨਜ਼ ਨੂੰ ਪਰੇਸ਼ ਰਾਵਲ  ਅਤੇ ਰਣਬੀਰ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਦੀ ਖ਼ੂਬ ਤਾਰੀਫ਼ ਕੀਤੀ ਕਿ ਇਕ ਟਵਿਟਰ ਯੂਜ਼ਰ ਨੇ ਲਿਖਿਆ ਕਿ ਇਹ ਫ਼ਿਲਮ ਰਣਬੀਰ ਦੀ ਕਾਇਆਪਲਟ ਕਰ ਦੇਵੇਗੀ। ਟਿਕਟ ਲਈ ਇੰਨੀ ਲੰਮੀ ਲਾਈਨ ਲੱਗੇਗੀ ਕਿ ਮੈਨੂੰ ਸਵੇਰੇ ਉਠ ਕੇ ਸਿੱਧਾ ਲਾਈਨ ਵਿਚ ਲਗਣਾ ਪਵੇਗਾ।