ਇਸ਼ਾਨ ਖੱਟਰ ਨੇ ਦੱਸਿਆ, ਜਾਨਵੀ ਦੀ ਇਸ ਆਦਤ ਤੋਂ ਹੈ ਬਹੁਤ ਪ੍ਰੇਸ਼ਾਨ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਜਾਹਨਵੀ ਕਪੂਰ ਅਤੇ ਈਸ਼ਾਨ ਖੱਟਰ ਇੰਨੀ ਦਿਨੀਂ ਫਿਲਮ ਧੜਕ ਦੀ ਪ੍ਰਮੋਸ਼ਨ 'ਚ ਰੁਝੇ ਹੋਏ ਹਨ।

jhanvi kapoor and ishaan khatter

ਜਾਹਨਵੀ ਕਪੂਰ ਅਤੇ ਈਸ਼ਾਨ ਖੱਟਰ ਇੰਨੀ ਦਿਨੀਂ ਫਿਲਮ ਧੜਕ ਦੀ ਪ੍ਰਮੋਸ਼ਨ 'ਚ ਰੁਝੇ ਹੋਏ ਹਨ। ਫਿਲਮ 20 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਟ੍ਰੇਲਰ 'ਚ ਦੋਵਾਂ ਦੀ ਕਮਿਸਟਰੀ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਆਨਸਕਰੀਨ ਬਾਂਡਿੰਗ ਤੋਂ ਇਲਾਵਾ ਉਨ੍ਹਾਂ ਦੀ ਆਫਸਕਰੀਨ ਕਮਿਸਟਰੀ ਵੀ ਕਾਫ਼ੀ ਚੰਗੀ ਹੈ। ਦੋਨੋਂ ਖੂਬ ਮਸਤੀ ਕਰਦੇ ਹਨ ਪਰ ਈਸ਼ਾਨ ਨੂੰ ਜਾਹਨਵੀ ਦੀ ਇਕ ਆਦਤ ਬਿਲਕੁੱਲ ਪਸੰਦ ਨਹੀਂ ਹੈ। ਜਿਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਵੀਡੀਓ ਵਿਚ ਕੀਤਾ ਹੈ, ਜਿਸ ਨੂੰ ਧਰਮਾ ਪ੍ਰੋਡਕਸ਼ਨ ਨੇ ਸ਼ੇਅਰ ਕੀਤਾ ਹੈ।  

ਵੀਡੀਓ ਵਿਚ ਦੋਨੋਂ ਆਪਸ 'ਚ ਗੱਲਬਾਤ ਕਰਦੇ ਰਹੇ ਹਨ। ਇਸ 'ਚ ਜਾਹਨਵੀ ਕਪੂਰ ਉਨ੍ਹਾਂ ਨੂੰ ਪੁੱਛਦੀ ਹੈ,  ਤੈਨੂੰ ਮੇਰੀ ਕਿਹੜੀ ਆਦਤ ਬਿਲਕੁੱਲ ਪਸੰਦ ਨਹੀਂ ਹੈ। ਇਸ 'ਤੇ ਈਸ਼ਾਨ ਕਹਿੰਦੇ ਹਨ ਇਹੀ ਜੋ ਤੂੰ ਵਾਰ - ਵਾਰ ਉਂਗਲ ਕਰਦੀ ਹੈ,  ਇਕ ਹੀ ਚੀਜ ਨੂੰ ਵਾਰ - ਵਾਰ ਪੁੱਛਣ ਲੱਗਦੀ ਹੋ। ਇਹ ਮੈਨੂੰ ਪਸੰਦ ਨਹੀਂ ਹੈ। ਤੂੰ ਬਹੁਤ ਉਂਗਲੀ ਕਰਦੀ ਹੈ। 

ਜਾਹਨਵੀ ਲਈ ਕਾਫ਼ੀ ਪ੍ਰੋਟੈਕਟਿਵ ਹਨ ਈਸ਼ਾਨ ਖੱਟਰ

ਜਾਹਨਵੀ ਸਟਾਰ ਈਸ਼ਾਨ ਦੀ ਤਾਰੀਫ ਕਰਦੇ ਹੋਏ ਕਹਿੰਦੀ ਹੈ ਕਿ ਉਹ ਬਿਲਕੁੱਲ ਬੱਚੇ ਦੀ ਤਰ੍ਹਾਂ ਹੈ।  ਮੈਂ ਉਨ੍ਹਾਂ ਦੀ ਜ਼ਿਆਦਾ ਤਾਰੀਫ ਨਹੀਂ ਕਰਨਾ ਚਾਹੁੰਦੀ। ਉਹ ਕਾਫ਼ੀ ਐਨਰਜੇਟਿਕ ਹੈ। ਵੀਡੀਓ ਵਿਚ ਦੋਨਾਂ ਦੀ ਮਜ਼ੇਦਾਰ ਕਮਿਸਟਰੀ ਦੇਖਣ ਤੋਂ ਬਾਅਦ ਫੈਂਸ ਨੂੰ ਉਨ੍ਹਾਂ ਦੀ ਆਨਸਕਰੀਨ ਕਮਿਸਟਰੀ ਦੇਖਣ ਦਾ ਇੰਤਜ਼ਾਰ ਹੈ।

ਫਿਲਮ ਧੜਕ ਵਿਚ ਈਸ਼ਾਨ, ਜਾਹਨਵੀ ਦੇ ਪ੍ਰੋਟੈਕਟਿਵ ਬੋਏਫਰੈਂਡ ਦੀ ਭੂਮਿਕਾ ਵਿਚ ਨਜ਼ਰ ਆਉਣਗੇ ਪਰ ਰੀਅਲ ਲਾਇਫ ਵਿਚ ਵੀ ਈਸ਼ਾਨ ਘੱਟ ਪ੍ਰੋਟੈਕਟਿਵ ਨਹੀਂ ਹਨ। ਹਾਲ ਹੀ ਵਿਚ ਦੋਨੋਂ ਫਿਲਮ ਦੀ ਪ੍ਰਮੋਸ਼ਨਲ ਐਕਟੀਵਿਟੀ ਲਈ ਇਕ ਮਾਲ ਵਿਚ ਪੁੱਜੇ ਸਨ। ਇਥੋਂ ਨਿਕਲਦੇ ਵਕਤ ਕੁੱਝ ਅਜਿਹਾ ਹੋਇਆ ਕਿ ਈਸ਼ਾਨ ਜਾਹਨਵੀ ਦੇ ਪ੍ਰਤੀ ਕਾਫ਼ੀ ਪ੍ਰੋਟੈਕਟਿਵ ਹੁੰਦੇ ਨਜ਼ਰ ਆਏ। ਉਨ੍ਹਾਂ ਨੇ ਕਰੇਜੀ ਫੈਨ ਨਾਲੋਂ ਜਾਹਨਵੀ ਨੂੰ ਦੂਰ ਕੀਤਾ ਅਤੇ ਉਸ ਨੂੰ ਪ੍ਰੋਟੈਕਟ ਕੀਤਾ।  

ਫਿਲਮ ਦੀ ਗੱਲ ਕਰੀਏ ਤਾਂ ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫਿਲਮ ਦਾ ਪ੍ਰੋਡਕਸ਼ਨ ਕਰਨ ਜੌਹਰ ਅਤੇ ਹੀਰੂ ਜੌਹਰ ਕਰ ਰਹੇ ਹਨ। ਇਹ ਮਰਾਠੀ ਭਾਸ਼ਾ ਵਿਚ ਬਣੀ ਫਿਲਮ ਸੈਰਾਟ ਦੀ ਹਿੰਦੀ ਰੀਮੇਕ ਹੈ।