ਮਸ਼ਹੂਰ ਕੰਨੜ ਅਦਾਕਾਰਾ ਜੈਯੰਤੀ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਘਰ ਵਿਚ ਹੀ ਲਏ ਆਖਰੀ ਸਾਹ

Jayanti

 ਮੁੰਬਈ: ਸਿਨੇਮਾ ਪ੍ਰੇਮੀਆਂ ਲਈ ਸੋਮਵਾਰ ਸਵੇਰੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕੰਨੜ ਅਦਾਕਾਰਾ ਜੈਅੰਤੀ ਦਾ ਦਿਹਾਂਤ ਹੋ ਗਿਆ ਹੈ। ਉਸਨੇ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ। ਜੈਅੰਤੀ ਦੇ ਬੇਟੇ ਕ੍ਰਿਸ਼ਨਾ ਕੁਮਾਰ ਨੇ ਅਭਿਨੇਤਰੀ ਦੀ ਮੌਤ ਦੀ ਪੁਸ਼ਟੀ ਕੀਤੀ। ਉਹ ਉਮਰ ਨਾਲ ਸਬੰਧਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਹਨਾਂ ਨੇ ਆਪਣੇ ਘਰ ਵਿਚ ਹੀ ਆਖਰੀ ਸਾਹ ਲਏ। 

ਜੈਅੰਤੀ ਦਾ ਜਨਮ 6 ਜਨਵਰੀ 1945 ਨੂੰ ਕਰਨਾਟਕ ਵਿੱਚ ਹੋਇਆ ਸੀ। ਬਾਲ ਕਲਾਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦਿਆਂ ਜੈਯੰਤੀ ਨੇ ਅਦਾਕਾਰੀ, ਨਿਰਮਾਣ ਅਤੇ ਗਾਇਨ ਵਿਚ ਆਪਣਾ ਹੱਥ ਅਜ਼ਮਾਇਆ। 60 ਤੋਂ 80 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ ਅਤੇ ਸਰਬੋਤਮ ਅਭਿਨੇਤਰੀਆਂ ਵਿਚੋਂ ਇਕ ਮੰਨੀ ਜਾਂਦੀ ਜਯੰਤੀ ਨੇ ਜੇਮਿਨੀ ਗਨੇਸ਼ਨ, ਐਮਜੀਆਰ ਅਤੇ ਜੈਲਲਿਤਾ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ।

ਜੈਯੰਤੀ ਨੇ ਤਿੰਨ ਬਾਲੀਵੁੱਡ ਫਿਲਮਾਂ ਟੀਨ ਬਹੂਰਾਣੀਆਂ, ਤੁਮਸੇ ਅੱਛਾ ਕੌਣ ਹੈ ਅਤੇ ਗੁੰਡਾ ਵਿੱਚ ਕੰਮ ਕੀਤਾ। ਉਹਨਾਂ ਨੇ ਮਲਿਆਲਮ, ਤੇਲਗੂ, ਤਾਮਿਲ ਸਮੇਤ ਹੋਰ ਭਾਸ਼ਾਵਾਂ ਨੂੰ ਮਿਲਾ ਕੇ ਤਕਰੀਬਨ 100 ਫਿਲਮਾਂ ਵਿਚ ਕੰਮ ਕੀਤਾ।