ਬਾਲੀਵੁਡ ਦੇ ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਹੋਇਆ ਦਿਹਾਂਤ, 81 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦੇਵ ਕੋਹਲੀ ਨੇ 100 ਤੋਂ ਵੱਧ ਫਿਲਮਾਂ ਲਈ ਲਿਖੇ ਸੁਪਰਹਿੱਟ ਗੀਤ

photo

 

ਮਹਾਰਾਸ਼ਟਰ:  ਬਾਲੀਵੁਡ ਜਗਤ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਸਿਨੇਮਾ ਜਗਤ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਅੱਜ ਮੁੰਬਈ ’ਚ ਦਿਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਦੇਵ ਕੋਹਲੀ ‘ਬਾਜ਼ੀਗਰ,’ ‘ਜੁੜਵਾ 2,’ ‘ਮੁਸਾਫਿਰ,’ ‘ਸ਼ੂਟ ਆਊਟ ਐਟ ਲੋਖੰਡਵਾਲਾ,’ ਅਤੇ ‘ਟੈਕਸੀ ਨੰਬਰ 911’ ਸਮੇਤ 100 ਤੋਂ ਵੱਧ ਫ਼ਿਲਮਾਂ ਲਈ ਆਪਣੇ ਗੀਤਾਂ ਲਈ ਮਸ਼ਹੂਰ ਸਨ।

ਇਹ ਵੀ ਪੜ੍ਹੋਫਿਰੋਜ਼ਪੁਰ ਪੁਲਿਸ ਦੀ ਕਾਰਵਾਈ, ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ 

ਉਨ੍ਹਾਂ ਅਨੂ ਮਲਿਕ, ਰਾਮ ਲਕਸ਼ਮਣ, ਆਨੰਦ ਰਾਜ ਆਨੰਦ, ਆਨੰਦ ਮਿਲਿੰਦ ਆਦਿ ਸੰਗੀਤ ਨਿਰਦੇਸ਼ਕਾਂ ਦੇ ਨਾਲ ਕੰਮ ਕੀਤਾ ਹੈ। ਕੋਹਲੀ ਦੇ ਬੁਲਾਰੇ ਪ੍ਰੀਤਮ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੀਤਕਾਰ ਦਾ ਅੱਜ ਸਵੇਰੇ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ਗਿਆ। ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ ਅਤੇ ਲਗਭਗ 10 ਦਿਨ ਪਹਿਲਾਂ ਘਰ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕੋਹਲੀ ਦਾ ਸਸਕਾਰ ਅੱਜ ਸ਼ਾਮ ਕਰੀਬ 6 ਵਜੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਗੜ੍ਹਸ਼ੰਕਰ 'ਚ ਤੇਜ਼ ਰਫਤਾਰ ਟਿੱਪਰ ਨੇ ਟ੍ਰੈਕਟਰ-ਟਰਾਲੀ ਨੂੰ ਮਾਰੀ ਟੱਕਰ, ਹਾਦਸੇ 'ਚ ਟ੍ਰੈਕਟਰ ਚਾਲਕ ਦੀ ਹੋਈ ਮੌਤ 

ਗੀਤਕਾਰ ਦੇਵ ਕੋਹਲੀ ਦਾ ਨਾਂ ਹਿੰਦੀ ਸਿਨੇਮਾ ਦਾ ਜਾਣਿਆ-ਪਛਾਣਿਆ ਨਾਂ ਹੈ। ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਗੀਤਕਾਰ ਦੇਵ ਕੋਹਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1969 'ਚ ਫਿਲਮ 'ਗੁੰਡਾ' ਨਾਲ ਕੀਤੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਇਸ ਗੀਤਕਾਰ ਦਾ ਜਨਮ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਹੋਇਆ ਸੀ, ਹਾਲਾਂਕਿ ਉਹ ਭਾਰਤ ਵਿੱਚ ਹੀ ਵਸ ਗਏ ਸਨ।