ਹਰਭਜਨ ਮਾਨ ਦੀ 'ਲਈਅਰ' ਸ਼ਾਮ ਨੇ ਚੰਡੀਗੜ੍ਹ ਕਾਰਨੀਵਾਲ ਲੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਰਭਜਨਮਾਨ ਦੀ ਸਾਫ਼ ਸੁਥਰੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਉਨ੍ਹਾਂ ਦੇ ਗੀਤਾਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਕੋਈ ਪਸੰਦ ਕਰਦਾ ਹੈ ਅਤੇ ਉਨ੍ਹਾਂ ਦੇ ਗਏ ਸਾਰੇ..

Harbhajan Mann

ਚੰਡੀਗੜ੍ਹ (ਸਸਸ): ਹਰਭਜਨਮਾਨ ਦੀ ਸਾਫ਼ ਸੁਥਰੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਉਨ੍ਹਾਂ ਦੇ ਗੀਤਾਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਕੋਈ ਪਸੰਦ ਕਰਦਾ ਹੈ ਅਤੇ ਉਨ੍ਹਾਂ ਦੇ ਗਏ ਸਾਰੇ ਗੀਤ ਹਰ ਸਭਿਆਚਾਰਕ ਪ੍ਰੋਗਰਾਮ 'ਚ ਅਜੇ ਵੀ ਚਲਾਦੇ ਹਨ। ਦੱਸ ਦਈਏ ਕਿ ਚੰਡੀਗੜ੍ਹ ਕਾਰਨੀਵਾਲ ਦੀ ਲਈਅਰ ਵੈਲੀ 'ਚ ਸ਼ਾਮ ਸੱਚਮੁੱਚ ਹੀ ਸੰਗੀਤ ਪ੍ਰੇਮੀਆਂ ਲਈ 'ਲਈਅਰ' ਸੀ। ਪਰਿਵਾਰਕ ਤੰਦਾਂ ਨੂੰ ਮਜ਼ਬੂਤ, ਰਿਸ਼ਤਿਆਂ ਦੇ ਨਿੱਘ-ਅਪਣੱਤ, ਹਰ ਇਨਸਾਨ ਦੇ ਜਜ਼ਬਾਤਾਂ ਦੀ ਤਰਜ਼ਮਾਨੀ

ਕਰਨ ਵਾਲੇ ਗੀਤ ਗਾਉਣ ਵਾਲੇ, ਸਾਫ਼ ਸੁਥਰੀ, ਤੇ ਕਵੀਸ਼ਰੀ ਦੇ ਵਾਰਿਸ ਹਰਭਜਨ ਮਾਨ ਨੇ ਸਵਾ ਦੋ ਘੰਟੇ ਗਾਇਕੀ ਦਾ ਹਰ ਰੰਗ ਦਿਖਾਇਆ। 'ਪਤਾ ਨੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ' ਤੇ 'ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ' ਗੀਤਾਂ ਨਾਲ ਸ਼ੁਰੂਆਤ ਕਰਨ ਵਾਲੇ ਹਰਭਜਨ ਨੇ ਸੰਦੇਸ਼ ਦਿਤਾ ਕਿ ਪਰਮਾਤਮਾ ਤੋਂ ਬਾਅਦ ਦੂਜੀ ਅਹਿਮੀਅਤ ਮਾਂ ਦੀ ਹੈ। ਫੇਰ ਉਸ ਨੇ ਮਾਹੀਏ ਦਾ ਰੰਗ ਪੇਸ਼ ਕਰਦਿਆਂ 'ਸਾਡੇ ਸੱਜਣਾਂ ਦਾ ਹੁਸਨ ਕਮਾਲ ਐ' ਗਾਇਆ।

ਦੱਸ ਦਈਏ ਕਿ ਉਂਝ ਵੀ ਛਾਂਟਵੇ ਸਰੀਰ ਵਾਲਾ 52  ਵਰਿਆਂ ਦਾ ਹਰਭਜਨ ਸਟੇਜ 'ਤੇ ਸ਼ੋਅ ਕਰਦਾ ਜੁਆਨ ਹੀ ਲੱਗਦਾ ਹੈ। ਇਸ ਤੋਂ ਬਾਅਦ ਉਸ ਨੇ 'ਅੱਖੀਆਂ ਨੇ ਅੱਖੀਆਂ ਤੱਕੀਆਂ' ਗਾ ਕੇ ਮਾਹੌਲ ਨੂੰ ਰੁਮਾਂਟਿਕ ਬਣਾ ਦਿਤਾ ਜਿਸ ਤੋਭ ਬਾਅਦ ਸਿਖਰਾਂ ਵੱਲ ਨੂੰ ਪੁੱਜਦੇ ਸ਼ੋਅ ਦੌਰਾਨ ਦਰਸ਼ਕਾਂ ਦੀ ਪੁਰ-ਜ਼ੋਰ ਮੰਗ ਉਤੇ ਹਰਭਜਨ ਨੇ ਅਪਣਾ ਇਕ ਹੋਰ ਗੀਤ 'ਗੱਲਾਂ ਗੋਰੀਆਂ' ਗਾਇਆ।

ਲੋਕ ਗਾਥਾਵਾਂ ਵਿੱਚੋਂ ਮਸ਼ਹੂਰ ਲੋਕ ਗਾਥਾ 'ਮਿਰਜ਼ਾ' ਗਾਉਣ ਤੋਂ ਪਹਿਲਾ ਹਰਭਜਨ ਨੇ ਢਾਡੀ-ਕਵੀਸ਼ਰਾਂ ਵਾਂਗ ਸਾਹਿਬਾ ਤੇ ਮਿਰਜਾ ਦੀ ਹੋਣੀ ਅਤੇ ਉਸ ਵੇਲੇ ਦਾ ਪੂਰਾ ਬਿਰਤਾਂਤ ਸੁਣਾਇਆ। ਇਹ ਕਿੱਸਾ ਉਸ ਨੇ ਪੂਰੀ ਹਿੱਕ ਦੀ ਜ਼ੋਰ ਨਾਲ ਖਿੱਚ ਕੇ ਸੁਣਾਇਆ।ਉਸ ਦੀ ਆਵਾਜ਼ 'ਚ 25 ਸਾਲ ਪਹਿਲਾ ਵਾਲਾ ਦਮ ਉਵੇਂ ਹੀ ਮੌਜੂਦ ਸੀ।ਜ਼ਿਕਰਯੋਗ ਹੈ ਕਿ ਲਈਅਰ ਵੈਲੀ ਚ ਆਮ ਤੌਰ 'ਤੇ ਅੱਧਾ ਖਾਲ਼ੀ ਰਹਿੰਦਾ ਪੰਡਾਲ ਹਰਭਜਨ ਨੂੰ ਸੁਣਨ ਲਈ ਨੱਕੋ-ਨੱਕ ਭਰਿਆ ਰਿਹਾ।