#MeToo ਉਤੇ ਲੱਕੀ ਅਲੀ ਦਾ ਬਿਆਨ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮਸ਼ਹੂਰ ਕਲਾਕਾਰ ਲੱਕੀ ਅਲੀ ਨੇ #MeToo ਮੁਹਿੰਮ ਉਤੇ ਖੁੱਲ੍ਹ ਕੇ ਗੱਲ.....

Lucky Ali

ਨਵੀਂ ਦਿੱਲੀ (ਭਾਸ਼ਾ): ਮਸ਼ਹੂਰ ਕਲਾਕਾਰ ਲੱਕੀ ਅਲੀ ਨੇ #MeToo ਮੁਹਿੰਮ ਉਤੇ ਖੁੱਲ੍ਹ ਕੇ ਗੱਲ ਕੀਤੀ ਅਤੇ ਸਾਲਾਂ ਬਾਅਦ ਯੋਨ ਉਤਪੀੜਨ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਮੂੰਹ ਖੋਲ੍ਹਣ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ‘ਜਦੋਂ ਇਹ ਹੋਇਆ ਤਾਂ ਉਸ ਸਮੇਂ ਉਨ੍ਹਾਂ ਨੇ ਮੂੰਹ ਕਿਉਂ ਨਹੀਂ ਖੋਲਿਆ। ਇਕ ਇੰਟਰਵਿਊ ਵਿਚ ਲੱਕੀ ਅਲੀ ਨੇ ਕਿਹਾ ‘ਔਰਤਾਂ ਨੂੰ ਪਹਿਲਾਂ ਹੀ ਮੂੰਹ ਖੋਲ੍ਹਣਾ ਚਾਹੀਦਾ ਸੀ ਅਤੇ ਗੰਦੀਆਂ ਚੀਜਾਂ ਸਾਹਮਣੇ ਆ ਹੀ ਜਾਂਦੀਆਂ ਨੇ, ਹੁਣ ਕੀ ਕਰ ਸਕਦੇ ਹੋ ਸਭ ਨੇ ਮਸਤੀਆਂ ਕੀਤੀਆਂ ਹਨ ਤਾਂ ਉਨ੍ਹਾਂ ਦੀ ਪੋਲ ਖੁੱਲ੍ਹ ਰਹੀ ਹੈ। ਹੁਣ ਇਹ ਬਹੁਤ ਹਾਸੇ-ਭਰੀ ਹੈ।

ਮਤਲਬ ਹੁਣ ਸਾਰਿਆ ਨੂੰ ਯਾਦ ਆ ਰਿਹਾ ਹੈ ਕਿ ਮੇਰੇ ਨਾਲ ਇਹ ਹਾਦਸੇ ਹੋਏ। ਜਦੋਂ ਹਾਦਸਾ ਹੋਇਆ ਉਦੋਂ ਕਿਸੇ ਦਾ ਮੂੰਹ ਕਿਉਂ ਨਹੀਂ ਖੁੱਲ੍ਹਿਆ?  ਕਿਉਂ ਨਹੀਂ ਦੱਸਿਆ? ਅਤੇ ਇਹ ਜੋ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਗਲਤ ਕੰਮ ਹੁੰਦੇ ਹਨ ਤਾਂ ਉਹ ਸਾਹਮਣੇ ਆ ਜਾਂਦੇ ਹਨ।‘ ਉਨ੍ਹਾਂ ਨੇ ਅੱਗੇ ਕਿਹਾ ‘ਗਲਤ ਗੱਲ ਸਾਹਮਣੇ ਆ ਜਾਂਦੀ ਹੈ। ਚਾਹੇ ਤੁਸੀਂ ਕਿੰਨ੍ਹੀ ਵੀ ਛਿਪਾਉਣ ਦੀ ਕੋਸ਼ਿਸ਼ ਕਰੋ। ਉਹ ਸਾਹਮਣੇ ਆ ਕੇ ਰਹੇਗੀ। ਅਜੋਕੇ ਸਮੇਂ ਵਿਚ ਸਾਫ਼ ਹੋ ਹੀ ਗਿਆ, ਕਿਉਂਕਿ ਟੈਕਨੋਲਾਜੀ ਬਦਲਣ ਦੇ ਨਾਲ ਬਦਲਾਵ ਆਇਆ ਹੈ। ਲੋਕ ਜੋ ਰਾਤਾਂ ਵਿਚ ਕੰਮ ਕਰਦੇ ਹਨ। ਉਨ੍ਹਾਂ ਦਾ ਦਿਨ, ਰਾਤ ਹੋ ਜਾਂਦਾ ਹੈ ਅਤੇ ਰਾਤ, ਦਿਨ ਹੋ ਜਾਂਦੀ ਹੈ।

ਸਮਾਂ ਹੁਣ ਬਦਲ ਗਿਆ ਹੈ ਅਤੇ ਇਸ ਤਰ੍ਹਾਂ ਦੀਆਂ ਚੀਜਾਂ ਹੋ ਰਹੀਆਂ ਹਨ। ਸੋਸ਼ਲ ਮੀਡੀਆ ਟ੍ਰੋਲਿੰਗ ਤੋਂ ਉਹ ਕਿਵੇਂ ਨਿਬੜਦੇ ਹਨ?  ਇਸ ਦੇ ਜਵਾਬ ਵਿਚ ਕਲਾਕਾਰ ਨੇ ਕਿਹਾ, ਸੋਸ਼ਲ ਮੀਡੀਆ ਟ੍ਰੋਲ ਨੂੰ ਹੈਂਡਲ ਕਰਨਾ ਪੈਂਦਾ ਹੈ। ਕਦੇ-ਕਦੇ ਲੋਕਾਂ ਦੀ ਪ੍ਰਤੀਕਿਰਿਆ ਜੋ ਹੁੰਦੀ ਹੈ, ਭਾਵੁਕ ਹੁੰਦੀ ਹੈ। ਤੁਹਾਨੂੰ ਸਮਝ ਆਵੇਗਾ ਕਿ ਸਾਹਮਣੇ ਵਾਲਾ ਸ਼ਾਇਦ ਤੁਹਾਡੀ ਗੱਲ ਨੂੰ ਨਹੀਂ ਸਮਝਿਆ ਹੈ। ਟ੍ਰੋਲਸ ਨੂੰ ਤਾਂ ਅਸੀ ਲੋਕ ਉਨ੍ਹਾਂ ਦੀ ਜ਼ੁਬਾਨ ਵਿਚ ਹੀ ਜਵਾਬ ਦੇ ਦਿੰਦੇ ਹਾਂ।

ਫਿਲਮਾਂ ਵਿਚ ਵਾਪਸੀ ਕਰਨ ਉਤੇ ਉਨ੍ਹਾਂ ਨੇ ਕਿਹਾ, ਅੱਜ ਫਿਲਮਾਂ ਵਿਚ ਮੇਰਾ ਕੰਮ ਕਰਨ ਦਾ ਸੁਭਾਅ ਨਹੀਂ ਹੈ। ਬਾਲੀਵੁੱਡ ਵਿਚ ਕੁਝ ਨਹੀਂ ਹੈ। ਉਝ ਇਸ ਤਰ੍ਹਾ ਦੇ ਕਿਰਦਾਰ ਹੀ ਨਹੀਂ ਹਨ। ਜੋ ਮੈਨੂੰ ਅਕਰਸ਼ਿਤ ਕਰਨ। ਲੱਕੀ ਅਲੀ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿਚ ਗਾਣੇ ਗਾਏ ਹਨ।