ਇਕ ਦੂਜੇ ਦੇ ਹੋਏ ਗੌਹਰ ਖਾਨ ਅਤੇ ਜ਼ੈਦ ਦਰਬਾਰ ,ਸਾਹਮਣੇ ਆਈਆਂ ਵਿਆਹ ਦੀਆਂ ਤਸਵੀਰਾਂ

ਏਜੰਸੀ

ਮਨੋਰੰਜਨ, ਬਾਲੀਵੁੱਡ

ਆਪਣੇ ਨਿਕਾਹ ਦੀ ਖੁਸ਼ੀ ਵਿਚ ਮਠਿਆਈਆਂ ਵੀ ਵੰਡੀਆਂ।

Gauhar Khan and zaid Darbar

ਨਵੀਂ ਦਿੱਲੀ: ਬਿੱਗ ਬੌਸ 7 ਦੀ ਜੇਤੂ ਰਹੀ ਗੌਹਰ ਖਾਨ ਅਤੇ ਜ਼ੈਦ ਦਰਬਾਰ ਦੀਆਂ ਪ੍ਰੀ- ਵੀਡਿੰਗ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਧਮਾਲ ਮਚਾ ਦਿੱਤਾ ਹੈ।

ਦੋਵੇਂ ਹਰ ਫੰਕਸ਼ਨ ਵਿਚ  ਬਹੁਤ ਖੂਬਸੂਰਤ ਨਜ਼ਰ ਆਏ। ਹੁਣ ਦੋਵਾਂ ਦੀ ਪਹਿਲੀ ਫੋਟੋ ਲਾੜੇ ਅਤੇ ਲਾੜੇ ਵਿਚ ਸਾਹਮਣੇ ਆਈ ਹੈ।

ਅਦਾਕਾਰਾ ਗੌਹਰ ਖਾਨ 25 ਦਸੰਬਰ ਨੂੰ ਜੈਦ ਦਰਬਾਰ ਨਾਲ ਵਿਆਹ ਕਰਵਾਇਆ। ਦੋਹਾਂ ਨੇ ਆਪਣੇ ਵਿਆਹ ਲਈ ਸ਼ਾਨਦਾਰ  ਡਰੈੱਸ ਪਾਈ ਸੀ।  ਗੌਹਰ ਬ੍ਰਾਈਡਲ ਲੁੱਕ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ। 

ਇਸ ਦੇ ਨਾਲ ਹੀ ਜ਼ੈਦ ਵੀ ਬਹੁਤ ਖੂਬਸੂਰਤ ਲੱਗ ਰਿਹਾ ਸੀ। ਗੌਹਰ ਅਤੇ ਜੈਦ ਦੋਵਾਂ ਫੰਕਸ਼ਨ ਤੋਂ ਪਹਿਲਾਂ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ ਅਤੇ  ਆਪਣੇ ਨਿਕਾਹ ਦੀ ਖੁਸ਼ੀ ਵਿਚ ਮਠਿਆਈਆਂ ਵੀ ਵੰਡੀਆਂ।