ਕੰਗਨਾ ਰਣੌਤ ਈਮੇਲ ਮਾਮਲੇ 'ਚ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚੇ ਰਿਤਿਕ ਰੋਸ਼ਨ, ਦਰਜ ਹੋਵੇਗਾ ਬਿਆਨ
ਰਿਤਿਕ ਰੋਸ਼ਨ ਨੂੰ 27 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ
ਮੁੰਬਈ : ਕੰਗਨਾ ਰਣੌਤ ਈਮੇਲ ਮਾਮਲੇ 'ਚ ਰਿਤਿਕ ਰੋਸ਼ਨ ਦਾ ਅੱਜ ਬਿਆਨ ਦਰਜ ਹੋਵੇਗਾ। ਇਸ ਮਾਮਲੇ ਨੂੰ ਲੈ ਕੇ ਰਿਤਿਕ ਰੋਸ਼ਨ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ। ਰਿਤਿਕ ਰੋਸ਼ਨ ਨੂੰ 27 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੂੰ ਬਿਆਨ ਦਰਜ ਕਰਨ ਲਈ ਕਿਹਾ ਗਿਆ ਸੀ।
hrithik roshan
ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਨੇ ਰਿਤਿਕ ਰੋਸ਼ਨ ਨੂੰ ਸੰਮਨ ਜਾਰੀ ਕੀਤਾ ਹੈ। ਅਦਾਕਾਰ ਨੂੰ 27 ਫਰਵਰੀ ਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਕ੍ਰਾਈਮ ਬ੍ਰਾਂਚ ਵਿਚ ਆਉਣ ਲਈ ਕਿਹਾ ਹੈ। ਰਿਤਿਕ ਰੋਸ਼ਨ ਨੂੰ ਕ੍ਰਾਈਮ ਬ੍ਰਾਂਚ ਦੀ ਕ੍ਰਿਮੀਨਲ ਇੰਟੈਲੀਜੈਂਸ ਯੂਨਿਟ ਵਿਚ ਆ ਕੇ ਆਪਣਾ ਬਿਆਨ ਦਰਜ ਕਰਨਾ ਪਵੇਗਾ। ਦਰਅਸਲ ਇਹ ਸਾਲ 2016 ਦਾ ਮਾਮਲਾ ਹੈ ਜਦੋਂ ਰਿਤਿਕ ਨੇ ਕੰਗਨਾ ਦੇ ਅਕਾਉਂਟ ਤੋਂ 100 ਤੋਂ ਜ਼ਿਆਦਾ ਈਮੇਲ ਮਿਲਣ ਬਾਰੇ ਸ਼ਿਕਾਇਤ ਕੀਤੀ ਸੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਰਿਤਿਕ ਰੋਸ਼ਨ ਦਾ ਇਹ ਕੇਸ ਸਾਈਬਰ ਸੈੱਲ ਤੋਂ ਕ੍ਰਾਈਮ ਬ੍ਰਾਂਚ ਇੰਟੈਲੀਜੈਂਸ ਯੂਨਿਟ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ। ਰਿਤਿਕ ਰੋਸ਼ਨ ਨੇ ਦੋਸ਼ ਲਾਇਆ ਕਿ ਸਾਲ 2013 ਤੋਂ 2014 ਦੇ ਵਿਚਕਾਰ 100 ਈਮੇਲ ਪ੍ਰਾਪਤ ਹੋਏ ਸਨ। ਦੱਸਿਆ ਗਿਆ ਕਿ ਇਹ ਈਮੇਲ ਕੰਗਨਾ ਰਣੌਤ ਦੇ ਮੇਲ ਆਈਡੀ ਤੋਂ ਭੇਜੇ ਗਏ ਸਨ। ਰਿਤਿਕ ਰੋਸ਼ਨ ਨੇ ਇਸ ਸੰਬੰਧੀ ਸਾਈਬਰ ਸੈੱਲ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਕੇਸ ਤਬਦੀਲ ਕਰਨ ਦੀ ਜਾਣਕਾਰੀ ਮੁੰਬਈ ਪੁਲਿਸ ਨੇ ਖੁਦ ਦਿੱਤੀ ਸੀ।