ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈਣ ਤੋਂ ਬਾਅਦ ਵੀ ਅਦਾਕਾਰ ਪਰੇਸ਼ ਰਾਵਲ ਕੋਰੋਨਾ ਪਾਜ਼ੀਟਿਵ

ਏਜੰਸੀ

ਮਨੋਰੰਜਨ, ਬਾਲੀਵੁੱਡ

9 ਮਾਰਚ ਨੂੰ ਲਈ ਸੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼

Paresh Rawal Tests COVID-19 Positive Weeks After First Vaccine Shot

ਮੁੰਬਈ:  ਕੋਰੋਨਾ ਦੇ ਮਾਮਲੇ ਇਕ ਵਾਰ ਫਿਰ ਤੋਂ ਵਧਦੇ ਜਾ ਰਹੇ ਹਨ। ਅਜਿਹੇ ’ਚ ਬਾਲੀਵੁੱਡ ਵੀ ਕੋਰੋਨਾ ਦੇ ਕਹਿਰ ਤੋਂ ਨਹੀਂ ਬਚ ਸਕਿਆ ਹੈ। ਹਾਲ ਹੀ ’ਚ ਆਮਿਰ ਖ਼ਾਨ ਅਤੇ ਕਾਰਤਿਕ ਆਰਯਨ ਦੇ ਪਾਜ਼ੇਟਿਵ ਹੋਣ ਦੀ ਖ਼ਬਰ  ਖ਼ਬਰ ਸਾਹਮਣੇ ਆਈ ਹੈ ਇਸ ਦੇ ਨਾਲ ਹੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ।  

ਪਰੇਸ਼ ਰਾਵਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ। ਉਨ੍ਹਾਂ ਨੇ ਟਵਿੱਟਰ ਰਾਹੀਂ ਖ਼ੁਦ ਦੇ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਅਤੇ ਆਪਣੇ ਸੰਪਰਕ ’ਚ ਆਏ ਲੋਕਾਂ ਨੂੰ ਵੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਪਰੇਸ਼ ਰਾਵਲ ਨੇ ਟਵੀਟ ਕਰ ਕੇ ਲਿਖਿਆ, ਕਿ ਬਦਕਿਸਮਤੀ ਨਾਲ, ਮੈਂ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਿਆ ਹਾਂ।

ਬੀਤੇ 10 ਦਿਨ ’ਚ ਮੇਰੇ ਸੰਪਰਕ ’ਚ ਆਏ ਸਾਰੇ ਲੋਕਾਂ ਨੂੰ ਜਾਂਚ ਕਰਵਾਉਣ ਦੀ ਬੇਨਤੀ ਕਰਦਾ ਹਾਂ। ਦੱਸ ਦਈਏ ਕਿ ਪਰੇਸ਼ ਰਾਵਲ ਨੇ 9 ਮਾਰਚ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ। ਉਨ੍ਹਾਂ ਨੇ ਵੈਕਸੀਨ ਲੈਣ ਤੋਂ ਬਾਅਦ ਆਪਣੇ ਟਵਿਟਰ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਸੀ। 

ਇਨ੍ਹਾਂ ਸਿਤਾਰਿਆਂ ਨੂੰ ਹੋ ਚੁੱਕਾ ਹੈ ਕੋਰੋਨਾ
ਬੀਤੇ ਦਿਨੀਂ ਇੰਡਸਟਰੀ ਦੇ ਕਈ ਸਿਤਾਰੇ ਕੋਰੋਨਾ ਦੀ ਲਪੇਟ ’ਚ ਆਏ ਜਿਨ੍ਹਾਂ ’ਚੋਂ ਕਾਰਤਿਕ ਆਰਯਨ, ਸਿਧਾਰਤ ਚਤੁਰਵੇਦੀ, ਆਰ.ਮਾਧਵਨ, ਆਮਿਰ ਖ਼ਾਨ ਆਦਿ ਵਰਗੇ ਕਈ ਮਸ਼ਹੂਰ ਸਿਤਾਰੇ ਕੋਰੋਨਾ ਦੀ ਲਪੇਟ ’ਚ ਆਏ।