Salman Khan News : ਲਾਰੈਂਸ ਬਿਸ਼ਨੋਈ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ 'ਤੇ ਆਖ਼ਰਕਾਰ ਸਲਮਾਨ ਖ਼ਾਨ ਨੇ ਤੋੜੀ ਚੁੱਪੀ
Salman Khan News : ਕਿਹਾ, ‘ਸੱਭ ਰੱਬ ਦੇ ਭਰੋਸੇ ਹੈ। ਜਿੰਨੀ ਉਮਰ ਲਿਖੀ ਹੈ, ਉਨਾ ਹੀ ਜਿਉਣਾ ਹੈ’
Salman Khan finally breaks silence after receiving death threats from Lawrence Bishnoi Latest News in Punjabi : ਸਲਮਾਨ ਖ਼ਾਨ ਨੂੰ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਦੁਆਰਾ ਇਕ ਤਾਜ਼ਾ ਜਾਨੋਂ ਮਾਰਨ ਦੀ ਧਮਕੀ ਦਿਤੀ ਗਈ ਹੈ। ਜਾਣਕਾਰੀ ਅਨੁਸਾਰ ਸਲਮਾਨ ਖ਼ਾਨ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਪਹਿਲਾਂ ਵੀ ਧਮਕੀਆਂ ਦਿਤੀਆਂ ਜਾ ਚੁੱਕੀਆਂ ਹਨ।
ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ‘ਦੁਸ਼ਮਣੀ ਖ਼ਤਮ ਕਰਨ’ ਜਾਂ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨਸੀਪੀ ਨੇਤਾ ਬਾਬਾ ਸਿੱਦੀਕ ਦੀ ਸਥਿਤੀ ਤੋਂ ਬਦਤਰ ਸਥਿਤੀ ਦਾ ਸਾਹਮਣਾ ਕਰਨ ਲਈ ਬਾਲੀਵੁੱਡ ਅਦਾਕਾਰ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ।’ ਇਹ ਧਮਕੀ ਉਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ਵਿਚ ਮਿਲੀ ਸੀ। ਜਾਣਕਾਰੀ ਅਨੁਸਾਰ ਬਾਬਾ ਸਿੱਦੀਕ ਦੀ ਹੱਤਿਆ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਕੀਤੀ ਸੀ।
ਹੁਣ, ਅਦਾਕਾਰ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਸਲਮਾਨ ਖ਼ਾਨ ਨੇ 'ਤੇ ਚੁੱਪੀ ਤੋੜੀ ਹੈ। ਸਲਮਾਨ ਨੇ ਕਿਹਾ, ‘ਭਗਵਾਨ, ਅੱਲ੍ਹਾ ਸੱਭ ਉਨ੍ਹਾਂ ਭਰੋਸੇ ਹੈ। ਜਿੰਨੀ ਉਮਰ ਲਿਖੀ ਹੈ, ਉਨਾ ਹੀ ਜਿਉਣਾ ਹੈ। ਬਸ ਇਹੀ ਹੈ। ਕਦੇ-ਕਦੇ ਇੰਨੇ ਜ਼ਿਆਦਾ ਲੋਕਾਂ ਨੂੰ ਸਾਥ ਲੈ ਕੇ ਚਲਣਾ ਪੈਂਦਾ ਹੈ, ਬਸ ਇਥੇ ਹੀ ਸਮੱਸਿਆ ਪੈਦਾ ਹੋ ਜਾਂਦੀ ਹੈ।’
ਇੱਥੇ ਦਸਣਯੋਗ ਹੈ ਕਿ 1998 ਵਿਚ ਰਾਜਸਥਾਨ ਦੇ ਇਕ ਪਿੰਡ ਵਿਚ ਸੈਫ਼ ਅਲੀ ਖਾਨ, ਤੱਬੂ ਅਤੇ ਸੋਨਾਲੀ ਬੇਂਦਰੇ ਨਾਲ ਸੂਰਜ ਬੜਜਾਤੀਆ ਦੀ ਫ਼ਿਲਮ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਦੌਰਾਨ ਅਦਾਕਾਰ 'ਤੇ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਲਗਾਇਆ ਗਿਆ ਸੀ।