ਅਜੇ ਦੇਵਗਨ ਨੇ ਕਿੱਚਾ ਸੁਦੀਪ ਨੂੰ ਦਿੱਤਾ ਕਰਾਰਾ ਜਵਾਬ, 'ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਸੀ ਤੇ ਹਮੇਸ਼ਾ ਰਹੇਗੀ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਜੇਕਰ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਦੱਖਣੀ ਇੰਡਸਟਰੀ ਦੇ ਨਿਰਮਾਤਾ ਆਪਣੀਆਂ ਫਿਲਮਾਂ ਨੂੰ ਹਿੰਦੀ 'ਚ ਡਬ ਕਰਕੇ ਰਿਲੀਜ਼ ਕਿਉਂ ਕਰਦੇ ਹਨ?

Ajay Devgn

 

 ਨਵੀਂ ਦਿੱਲੀ :  ਅਦਾਕਾਰ ਅਜੇ ਦੇਵਗਨ ਨੇ ਕੰਨੜ ਸਟਾਰ ਕਿੱਚਾ ਸੁਦੀਪ ਦੇ ਉਸ ਬਿਆਨ ਦਾ ਕਰਾਰਾ ਜਵਾਬ ਦਿੱਤਾ ਹੈ ਕਿ ਹਿੰਦੀ ਹੁਣ ਰਾਸ਼ਟਰੀ ਭਾਸ਼ਾ ਨਹੀਂ ਰਹੀ। ਅਜੈ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਉਹਨਾਂ ਦੇ ਬਿਆਨ ਦਾ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਚਾ ਸੁਦੀਪ ਨੂੰ ਇਹ ਵੀ ਸਵਾਲ ਕੀਤਾ ਹੈ ਕਿ ਜੇਕਰ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਦੱਖਣੀ ਇੰਡਸਟਰੀ ਦੇ ਨਿਰਮਾਤਾ ਆਪਣੀਆਂ ਫਿਲਮਾਂ ਨੂੰ ਹਿੰਦੀ 'ਚ ਡਬ ਕਰਕੇ ਰਿਲੀਜ਼ ਕਿਉਂ ਕਰਦੇ ਹਨ? ਇਸ ਤੋਂ ਬਾਅਦ ਟਵਿੱਟਰ 'ਤੇ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਸ਼ੁਰੂ ਹੋ ਗਈ। ਦੋਵੇਂ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਇੱਕ ਦੂਜੇ ਨੂੰ ਜਵਾਬ ਦੇ ਰਹੇ ਹਨ।

ਅਜੇ ਦੇਵਗਨ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਕਿਚਾ ਸੁਦੀਪ ਮੇਰੇ ਭਰਾ, ਜੇਕਰ ਤੁਹਾਡੇ ਮੁਤਾਬਕ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਤੁਸੀਂ ਆਪਣੀ ਮਾਂ-ਬੋਲੀ ਦੀਆਂ ਫਿਲਮਾਂ ਨੂੰ ਹਿੰਦੀ 'ਚ ਡਬ ਕਰਕੇ ਰਿਲੀਜ਼ ਕਿਉਂ ਕਰਦੇ ਹੋ? ਹਿੰਦੀ ਸਾਡੀ ਮਾਂ ਬੋਲੀ ਤੇ ਰਾਸ਼ਟਰੀ ਭਾਸ਼ਾ ਸੀ ਤੇ ਹਮੇਸ਼ਾ ਰਹੇਗੀ। ਜਨ ਗਣ ਮਨ।"

ਅਜੇ ਦੇਵਗਨ ਦੇ ਜਵਾਬ 'ਤੇ ਟਿੱਪਣੀ ਕਰਦੇ ਹੋਏ ਕਿੱਚਾ ਸੁਦੀਪ ਨੇ ਲਿਖਿਆ, "ਸਰ, ਜਿਸ ਸੰਦਰਭ 'ਚ ਮੈਂ ਇਹ ਕਿਹਾ ਸੀ, ਮੈਨੂੰ ਲੱਗਦਾ ਹੈ ਕਿ ਮੇਰੀ ਗੱਲ ਨੂੰ ਬਿਲਕੁਲ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਜਦੋਂ ਮੈਂ ਤੁਹਾਨੂੰ ਮਿਲਿਆ  ਤਾਂ ਆਪਣੀ ਗੱਲ ਨੂੰ ਬਿਹਤਰ ਤਰੀਕੇ ਨਾਲ ਸਮਝਾ ਸਕਾਂਗਾ।  ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਕਿਸੇ ਵਿਵਾਦ ਨੂੰ ਭੜਕਾਉਣਾ ਜਾਂ ਅੱਗੇ ਵਧਾਉਣਾ ਨਹੀਂ ਸੀ। ਮੈਂ ਅਜਿਹਾ ਕਿਉਂ ਕਰਾਂਗਾ, ਸਰ।"

 

ਇਸ ਤੋਂ ਬਾਅਦ ਇੱਕ ਹੋਰ ਪੋਸਟ ਵਿੱਚ ਸੁਦੀਪ ਨੇ ਲਿਖਿਆ, "ਅਜੇ ਸਰ, ਮੈਂ ਤੁਹਾਡੇ ਦੁਆਰਾ ਹਿੰਦੀ ਵਿੱਚ ਭੇਜੇ ਟੈਕਸਟ ਨੂੰ ਸਮਝ ਗਿਆ। ਸਿਰਫ ਇਸ ਲਈ ਕਿ ਅਸੀਂ ਸਾਰੇ ਹਿੰਦੀ ਦਾ ਸਤਿਕਾਰ ਕਰਦੇ, ਪਿਆਰ ਕਰਦੇ ਅਤੇ ਸਿੱਖਦੇ ਹਾਂ। ਕੋਈ ਗੁਨਾਹ ਨਹੀਂ ਸਰ, ਪਰ ਸੋਚ ਰਿਹਾ ਹਾਂ ਕਿ ਜੇਕਰ ਮੇਰਾ ਜਵਾਬ ਕੰਨੜ ਵਿੱਚ ਟਾਈਪ ਕੀਤਾ ਗਿਆ ਤਾਂ ਕੀ ਹੋਵੇਗਾ। ਕੀ ਅਸੀਂ ਵੀ ਭਾਰਤ ਤੋਂ ਨਹੀਂ ਹਾਂ ਸਰ।"