ਰਾਹੁਲ ਬੋਸ ਦੀ ਵੀਡੀਓ ਤੋਂ ਬਾਅਦ ਹੋਟਲ ਵਿਰੁੱਧ ਕਾਰਵਾਈ, ਲੱਗਿਆ 50 ਗੁਣਾ ਜੁਰਮਾਨਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਰਾਹੁਲ ਬੋਸ ਦੇ ਕੇਲੇ ਵਾਲੇ ਵੀਡੀਓ ਤੋਂ ਬਾਅਦ ਹੋਟਲ ‘ਤੇ ਕਰੀਬ ਕੇਲਿਆਂ ਦੀ ਕੀਮਤ ਨਾਲੋਂ 50 ਗੁਣਾ ਜੁਰਮਾਨਾ ਚਾਰਜ ਕੀਤਾ ਜਾਵੇਗਾ।

Rahul Bose

ਨਵੀਂ ਦਿੱਲੀ: ਬੀਤੇ ਦਿਨੀਂ ਅਦਾਕਾਰ ਰਾਹੁਲ ਬੋਸ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ ਵਿਚ ਉਹਨਾਂ ਨੇ ਚੰਡੀਗੜ੍ਹ ਦੇ ਇਕ ਹੋਟਲ ਵਿਚ ਦੋ ਕੇਲਿਆਂ ਦਾ 442 ਰੁਪਏ ਦਾ ਬਿਲ ਦਿਖਾਇਆ ਸੀ ਪਰ ਅੱਜ ਰਾਹੁਲ ਦੇ ਜਨਮਦਿਨ ‘ਤੇ ਉਹਨਾਂ ਦੇ ਇਸ ਵੀਡੀਓ ‘ਤੇ ਸਰਕਾਰ ਦੇ ਐਕਸ਼ਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਰਾਹੁਲ ਬੋਸ ਦੇ ਕੇਲੇ ਵਾਲੇ ਵੀਡੀਓ ਤੋਂ ਬਾਅਦ ਹੋਟਲ ‘ਤੇ ਕਰੀਬ ਕੇਲਿਆਂ ਦੀ ਕੀਮਤ ਨਾਲੋਂ 50 ਗੁਣਾ ਜੁਰਮਾਨਾ ਚਾਰਜ ਕੀਤਾ ਜਾਵੇਗਾ।

ਇਸ ਹਫ਼ਤੇ ਦੀ ਸ਼ੁਰੂਆਤ ਵਿਚ ਰਾਹੁਲ ਬੋਸ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ। ਵੀਡੀਓ ਵਿਚ ਉਹਨਾਂ ਦੱਸਿਆ ਸੀ ਕਿ ਚੰਡੀਗੜ੍ਹ ਦੇ ਜੇਡਬਲਿਊ ਮੈਰਿਅਟ ਹੋਟਲ ਵਿਚ ਰਹਿਣ ਦੌਰਾਨ ਉਹਨਾਂ ਨੂੰ ਦੋ ਕੇਲਿਆਂ ਲਈ 442.50 ਰੁਪਏ ਦਾ ਬਿਲ ਦਿੱਤਾ ਗਿਆ ਸੀ। ਖ਼ਬਰਾਂ ਮੁਤਾਬਕ ਇਸ ਹੋਟਲ ‘ਤੇ ਹੁਣ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਰਾਹੁਲ ਨੇ ਲਿਖਿਆ ਸੀ, ਤੁਹਾਨੂੰ ਯਕੀਨ ਕਰਨ ਲਈ ਇਹ ਦੇਖਣਾ ਹੋਵੇਗਾ। ਉਹਨਾਂ ਲਿਖਿਆ ਸੀ ਕਿ ਕੌਣ ਕਹਿੰਦਾ ਹੈ ਕਿ ਫ਼ਲ ਤੁਹਾਡੇ ਲਈ ਨੁਕਸਾਨਦਾਇਕ ਨਹੀਂ ਹਨ? ਰਾਹੁਲ ਨੇ ਵੀਡੀਓ ਵਿਚ ਬਿਲ ਵੀ ਦਿਖਾਇਆ ਸੀ।

ਇਸ ਬਾਰੇ ਗੱਲਬਾਤ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਹੋਟਲ ਦੇ ਦਸਤਾਵੇਜ਼ਾਂ ਦੀ ਜਾਂਚ ਜਾਰੀ ਹੈ ਅਤੇ ਨਿਯਮਾਂ ਦੀ ਉਲੰਘਣਾ ਹੋਣ ‘ਤੇ ਹੋਟਲ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਇਕ ਦਿਨ ਪਹਿਲਾਂ ਯੂਟੀ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੀ ਟੀਮ ਨੇ ਹੋਟਲ ਵਿਚ ਵਿਕਰੀ ਸਬੰਧੀ ਦਸਤਾਵੇਜਾਂ ਨੂੰ ਵੀ ਜਾਂਚ ਲਈ ਜ਼ਬਤ ਕਰ ਲਿਆ ਸੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਤਾਜ਼ੇ ਫਲ ਟੈਕਸ-ਮੁਕਤ ਵਸਤੂਆਂ ਦੇ ਅਧੀਨ ਆਉਂਧੇ ਹਨ ਅਤੇ ਹੋਟਲ ਅਧਿਕਾਰੀਆਂ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ