ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਦਰਬਾਰ ਸਾਹਿਬ ਨਤਮਸਤਕ ਹੋਏ
ਬਾਲੀਵੁੱਡ ਅਭਿਨੇਤਾ ਅਮਿਤਾਬ ਬਚਨ ਪਰਿਵਾਰ ਦੇ ਫ਼ਰਚੰਦ ਤੇ ਪ੍ਰਸਿੱਧ ਅਦਾਕਾਰ ਅਭਿਸ਼ੇਕ ਬਚਨ ਨੇ ਅਜ ਸਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ............
ਅੰਮ੍ਰਿਤਸਰ : ਬਾਲੀਵੁੱਡ ਅਭਿਨੇਤਾ ਅਮਿਤਾਬ ਬਚਨ ਪਰਿਵਾਰ ਦੇ ਫ਼ਰਚੰਦ ਤੇ ਪ੍ਰਸਿੱਧ ਅਦਾਕਾਰ ਅਭਿਸ਼ੇਕ ਬਚਨ ਨੇ ਅਜ ਸਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਵੀ ਕੀਤੀ। ਉਪਰੰਤ ਲਾਈਨ 'ਚ ਲੱਗ ਕੇ ਆਮ ਸ਼ਰਧਾਲੂਆਂ ਵਾਂਗ ਗੁਰੂ ਘਰ ਮੱਥਾ ਟੇਕਿਆ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ''ਮਨਮਰਜੀ'' ਫਿਲਮ ਮੁਕੰਮਲ ਹੋ ਗਈ ਹੈ ਜੋ ਅਗਲੇ ਹਫਤੇ ਰਿਲੀਜ ਹੋ ਰਹੀ ਹੈ।
ਇਸ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਵਿਖੇ ਵੀ ਹੋਈ ਸੀ। ਸ਼ੂਟਿੰਗ ਦੌਰਾਨ ਉਹ ਅੰਮ੍ਰਿਤਸਰ ਰਹੇ ਸਨ ਤੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਵੀ ਹੋਇਆ ਸੀ। ਅਜ ਉਹ ਸੱਚਖੰਡ ਹਰਿਮੰਦਰ ਸਾਹਿਬ ਸ਼ੁਕਰਾਨੇ ਵਜੋਂ ਤੇ ਫ਼ਿਲਮ ਦੀ ਸਫ਼ਲਤਾ ਲਈ ਅਰਦਾਸ ਕਰਨ ਆਇਆ ਹਾਂ। ਉਨ੍ਹਾਂ ਹੋਰ ਕਿਹਾ ਕਿ ਸਚਖੰਡ ਹਰਿਮੰਦਰ ਸਾਹਿਬ ਮਹਾਨ ਤੀਰਥ ਅਸਥਾਨ ਹੈ, ਜਿੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ ਵੀ ਸਨ।