ਸੋਨਾਲੀ ਕਤਲ ਕਾਂਡ 'ਚ ਕਲੱਬ ਮਾਲਕ ਸਮੇਤ 4 ਗ੍ਰਿਫਤਾਰ, ਨਸ਼ਾ ਤਸਕਰ ਵੀ ਕਾਬੂ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਥਰੂਮ 'ਚੋਂ ਨਸ਼ੀਲੀਆਂ ਗੋਲੀਆਂ ਬਰਾਮਦ, ਸੁਧੀਰ ਨੇ ਨਸ਼ਾ ਦੇਣ ਦੀ ਗੱਲ ਕਬੂਲੀ

Sonali Phogat

 

ਪਣਜੀ - ਗੋਆ ਪੁਲਿਸ ਨੇ ਹਰਿਆਣਾ ਦੇ ਹਿਸਾਰ ਤੋਂ ਬੀਜੇਪੀ ਨੇਤਾ ਅਤੇ ਟਿਕ ਟਾਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿਚ ਕਰਲੀਜ਼ ਕਲੱਬ ਦੇ ਮਾਲਕ ਅਤੇ ਇੱਕ ਡਰੱਗ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਮੇਤ 4 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲਿਸ ਨੇ ਕਰਲੀਜ਼ ਕਲੱਬ ਦੇ ਬਾਥਰੂਮ ਵਿਚੋਂ ਵੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਇਸ ਗੱਲ ਦੀ ਪੁਸ਼ਟੀ ਗੋਆ ਦੇ ਆਈਜੀ ਓਮਵੀਰ ਬਿਸ਼ਨੋਈ ਨੇ ਕੀਤੀ ਹੈ। ਇਸ ਦੌਰਾਨ ਗੋਆ ਕਾਂਗਰਸ ਵੀ ਪੂਰੇ ਮਾਮਲੇ 'ਚ ਪੁਲਿਸ ਅਤੇ ਭਾਜਪਾ 'ਤੇ ਹਮਲਾਵਰ ਬਣ ਗਈ ਹੈ। ਕਾਂਗਰਸ ਦੀ ਗੋਆ ਇਕਾਈ ਦੇ ਆਗੂ ਮਾਈਕਲ ਲੋਬੋ ਨੇ ਦੋਸ਼ ਲਾਇਆ ਹੈ ਕਿ ਪੁਲਿਸ ਸੋਨਾਲੀ ਫੋਗਾਟ ਕਤਲ ਕੇਸ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।  

Sonali Phogat

ਅੱਜ ਚਾਰਾਂ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਪੁਲਿਸ ਚਾਰਾਂ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਉਹ ਕਿਵੇਂ ਮਿਲੇ ਅਤੇ ਇਹ ਨਸ਼ਾ ਕਿੱਥੋਂ ਲਿਆਇਆ ਗਿਆ।