ਭਾਰਤੀ ਸਿਨੇਮਾ 'ਚ ਪਾਏ ਯੋਗਦਾਨ ਬਦਲੇ, ਬਜ਼ੁਰਗ ਅਦਾਕਾਰਾ ਆਸ਼ਾ ਪਾਰੇਖ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਅਵਾਰਡ

ਏਜੰਸੀ

ਮਨੋਰੰਜਨ, ਬਾਲੀਵੁੱਡ

ਇੱਕ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ, 1990 ਦੇ ਦਹਾਕੇ ਦੇ ਅਖੀਰ ਵਿੱਚ ਆਸ਼ਾ ਪਾਰੇਖ ਪ੍ਰਸਿੱਧ ਟੀਵੀ ਡਰਾਮਾ 'ਕੋਰਾ ਕਾਗਜ਼' ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।

Veteran star Asha Parekh to be conferred with Dada Saheb Phalke award

 

ਨਵੀਂ ਦਿੱਲੀ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਭਾਰਤ ਦੀ ਦਿੱਗਜ ਅਦਾਕਾਰਾ ਆਸ਼ਾ ਪਾਰੇਖ ਨੂੰ 2020 ਲਈ ਭਾਰਤੀ ਸਿਨੇਮਾ ਦੇ ਖੇਤਰ ਵਿੱਚ ਸਭ ਤੋਂ ਵੱਡੀ ਮਾਨਤਾ, ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

'ਦਿਲ ਦੇ ਕੇ ਦੇਖੋ', 'ਕਟੀ ਪਤੰਗ', 'ਤੀਸਰੀ ਮੰਜ਼ਿਲ', ਅਤੇ 'ਕਾਰਵਾਂ' ਵਰਗੀਆਂ ਫ਼ਿਲਮਾਂ ਲਈ ਨਾਮਣਾ ਖੱਟਣ ਵਾਲੀ 79 ਸਾਲਾ ਆਸ਼ਾ ਪਾਰੇਖ ਦਾ ਨਾਂਅ, ਹਿੰਦੀ ਸਿਨੇਮਾ ਵਿੱਚ ਹੁਣ ਤੱਕ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਅਭਿਨੇਤਰੀਆਂ ਵਿੱਚ ਲਿਆ ਜਾਂਦਾ ਹੈ।

ਇੱਕ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ, 1990 ਦੇ ਦਹਾਕੇ ਦੇ ਅਖੀਰ ਵਿੱਚ ਆਸ਼ਾ ਪਾਰੇਖ ਪ੍ਰਸਿੱਧ ਟੀਵੀ ਡਰਾਮਾ 'ਕੋਰਾ ਕਾਗਜ਼' ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ। ਪਿਛਲੇ ਸਾਲ, 2019 ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੱਖਣ ਭਾਰਤ ਤੇ ਬਾਲੀਵੁੱਡ ਦੇ ਵੱਡੇ ਕਲਾਕਾਰ ਰਜਨੀਕਾਂਤ ਨੂੰ ਦਿੱਤਾ ਗਿਆ ਸੀ।