Bollywood News: ਯੌਨ ਸ਼ੋਸ਼ਣ ਮਾਮਲੇ 'ਚ 'ਪੁਸ਼ਪਾ' ਫੇਮ ਅਭਿਨੇਤਾ ਸ਼੍ਰੀਤੇਜ 'ਤੇ ਮਾਮਲਾ ਦਰਜ, ਪੀੜਤਾ ਨੇ ਲਗਾਏ ਇਹ ਦੋਸ਼

ਏਜੰਸੀ

ਮਨੋਰੰਜਨ, ਬਾਲੀਵੁੱਡ

Bollywood News: ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Allu Arjun's 'Pushpa' fame actor Shretej filed a case of sexual harassment, the victim made serious allegations

 

Bollywood News:  ਸਾਊਥ ਸਿਨੇਮਾ ਦੀ ਬਲਾਕਬਸਟਰ ਫਿਲਮ 'ਪੁਸ਼ਪਾ' ਨਾਲ ਮਸ਼ਹੂਰ ਹੋਏ ਟਾਲੀਵੁੱਡ ਐਕਟਰ ਸ਼੍ਰੀਤੇਜ ਦੇ ਖਿਲਾਫ ਹੈਦਰਾਬਾਦ ਦੇ ਕੁਕਟਪੱਲੀ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਕ ਔਰਤ ਨੇ ਅਦਾਕਾਰ 'ਤੇ ਸਰੀਰਕ ਅਤੇ ਆਰਥਿਕ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਦੇ ਖਿਲਾਫ ਆਈਪੀਸੀ ਦੀ ਧਾਰਾ 69, 115 (2) ਅਤੇ 318 (2) ਦੇ ਤਹਿਤ ਜ਼ੀਰੋ ਐਫਆਈਆਰ ਵੀ ਦਰਜ ਕੀਤੀ ਗਈ ਹੈ।

ਮਹਿਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਸ਼੍ਰੀਤੇਜ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ, ਜਿਸ ਕਾਰਨ ਦੋਵੇਂ ਰਿਸ਼ਤੇ ਵਿੱਚ ਆ ਗਏ। ਇਸ ਦੌਰਾਨ ਸ਼੍ਰੀਤੇਜ ਨੇ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ। ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਆਰਥਿਕ ਸ਼ੋਸ਼ਣ ਵੀ ਕੀਤਾ ਗਿਆ।

ਮੁਲਜ਼ਮ ਨੇ ਉਸ ਤੋਂ 20 ਲੱਖ ਰੁਪਏ ਲੈ ਲਏ ਸਨ। ਪੀੜਤਾ ਦਾ ਦਾਅਵਾ ਹੈ ਕਿ ਉਸ ਨਾਲ ਸਬੰਧ ਹੋਣ ਦੇ ਬਾਵਜੂਦ ਉਸ ਨੇ ਕਿਸੇ ਹੋਰ ਔਰਤ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਦਾ 7 ਸਾਲਾ ਪੁੱਤਰ ਵੀ ਹੈ।

ਦੱਸ ਦੇਈਏ ਕਿ ਪੀੜਤਾ ਨੇ ਅਪ੍ਰੈਲ 2024 'ਚ ਸ਼੍ਰੀਤੇਜ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਸੀ ਪਰ ਬਾਅਦ 'ਚ ਸ਼ਿਕਾਇਤ ਵਾਪਸ ਲੈ ਲਈ ਗਈ ਸੀ।