ਸਲਮਾਨ ਖਾਨ ਦੇ ਬਰਥਡੇ 'ਤੇ ਬਜ਼ਰੰਗੀ ਭਾਈਜਾਨ ਦੀ ਭੈਣ ਦੇਵੇਗੀ ਖਾਸ ਤੋਹਫਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਜਾਣੋ ਕਿਵੇਂ ਬੀਤਿਆ ਸਲਮਾਨ ਖਾਨ ਦਾ ਬਚਪਨ

File

ਮੁੰਬਈ- ਬਾਲੀਵੁੱਡ ਦੇ 'ਦਬੰਗ' ਸਲਮਾਨ ਖਾਨ ਦਾ ਅੱਜ 54ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। 'ਮੈਨੇ ਪਿਆਰ ਕਿਆ', 'ਅੰਦਾਜ਼ ਅਪਣਾ-ਅਪਣਾ', 'ਹਮ ਆਪਕੇ ਹੈ ਕੌਣ', 'ਦਬੰਗ' ਅਤੇ 'ਬਜ਼ਰੰਗੀ ਭਾਈਜਾਨ' ਆਦਿ ਸੁਪਰਹਿੱਟ ਫਿਲਮਾਂ ਦੇਣ ਵਾਲੇ ਸਲਮਾਨ ਖਾਨ ਹੁਣ ਤੱਕ ਲਗਭਗ 100 ਤੋਂ ਵਧ ਫਿਲਮਾਂ ਵਿੱਚ ਕੰਮ ਚੁੱਕੇ ਹਨ।

ਸਲਮਾਨ ਦਾ ਜਨਮ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 27 ਦਸੰਬਰ, 1956 ਨੂੰ ਹੋਇਆ ਉਨ੍ਹਾਂ ਦਾ ਪੂਰਾ ਨਾਂ ਅਬਦੁੱਲ ਰਾਸ਼ਿਦ ਸਲੀਮ ਸਲਮਾਨ ਖਾਨ ਹੈ। ਉਹ ਮਸ਼ਹੂਰ ਪਟਕਥਾ ਲੇਖਕ ਸਲੀਮ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਸਲਮਾ ਦੇ ਵੱਡੇ ਬੇਟੇ ਹਨ। ਸਲਮਾਨ ਖਾਨ ਦੇ ਦੋ ਭਰਾ ਹਨ ਅਰਬਾਜ਼ ਖਾਨ ਅਤੇ ਸੋਹੇਲ ਖਾਨ। ਭੈਣਾਂ ਅਲਵੀਰਾ ਅਤੇ ਅਰਪਿਤਾ ਹੈ। ਫਿਲਮਾਂ ਤੋ ਵੱਧ ਸਲਮਾਨ ਆਪਣੇ ਅਫੇਅਰਜ਼ ਕਾਰਨ ਕਾਫੀ ਸੁਰਖੀਆਂ ਵਿੱਚ ਰਹੇ।

ਕਿੰਝ ਬੀਤਿਆ ਸਲਮਾਨ ਦਾ ਬਚਪਨ-ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਸਲਮਾਨ ਨੇ ਕਾਲਜ ਵਿੱਚ ਦਾਖਲਾ ਤਾਂ ਲੈ ਲਿਆ ਪਰ ਵਿਚਕਾਰ ਹੀ ਕਾਲਜ ਛੱਡ ਦਿੱਤਾ। ਬੇਸ਼ੱਕ ਸਲਮਾਨ ਦੀ ਜ਼ਿੰਦਗੀ ਵਿੱਚ ਖੂਬ ਵਿਵਾਦ ਰਹੇ ਪਰ ਹਮੇਸ਼ਾ ਤੋਂ ਹੀ ਉਨ੍ਹਾਂ ਦਾ ਝੁਕਾਅ ਲੋਕਾਂ ਦੀ ਮਦਦ ਕਰਨ ਵੱਲ ਹੀ ਰਿਹਾ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਬੀਇੰਗ ਹਿਊਮਨ ਨਾਮ ਦੀ ਇੱਕ ਸੰਸਥਾ ਸ਼ੁਰੂ ਕੀਤੀ। ਅਜੇ ਵੀ ਉਹ ਜ਼ਰੂਰਤਮੰਦਾਂ ਦੀ ਮਦਦ ਕਰਦੇ ਹਨ।

ਸਲਮਾਲ ਇੱਕ ਐਕਟਰ ਨਹੀਂ ਸਗੋਂ ਇੱਕ ਲੇਖਕ ਬਣਨਾ ਚਾਹੁੰਦੇ ਸਨ। ਆਪਣੀ ਫਿਲਮ ਬਾਗੀ ਦੀ ਕਹਾਣੀ ਵਿੱਚ ਸਲਮਾਨ ਦਾ ਸਹਿਯੋਗ ਰਿਹਾ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕੰਮ ਪਾਉਣ ਲਈ ਸਲਮਾਨ ਨੇ ਕਦੇ ਵੀ ਆਪਣੇ ਪਿਤਾ ਸਲੀਮ ਖਾਨ ਦੇ ਨਾਮ ਦਾ ਇਸਤੇਮਾਲ ਨਹੀਂ ਕੀਤਾ।

 

 

ਸਲਮਾਨ ਖਾਨ ਅੱਜ ਇਨ੍ਹੇ ਵੱਡੇ ਸਟਾਰ ਹਨ ਕਿ ਉਨ੍ਹਾਂ ਦਾ ਸਟਾਰਡਮ ਸਿਰਫ ਫਿਲਮਾਂ ਵਿੱਚ ਹੀ ਨਹੀਂ ਸਗੋਂ ਉਨ੍ਹਾਂ ਦੀ ਅਸਲ ਜ਼ਿੰਦਗੀ ਵਿੱਚ ਵੀ ਦਿਖਾਈ ਦਿੰਦੀ ਹੈ। ਉਨ੍ਹਾਂ ਦੇ ਚਾਰਜ ਦਾ ਜਾਦੂ ਇਸ ਕਦਰ ਚੱਲਦਾ ਹੈ ਕਿ ਬੱਚਿਆਂ ਤੋਂ ਲੈ ਕੇ ਨੌਜਵਾਨ ਤੇ ਬਜ਼ੁਰਗਾ ਤੱਕ ਉਨ੍ਹਾਂ ਦੇ ਫੈਨ ਹਨ। ਅੱਜ ਇੰਡਸਟਰੀ ਵਿੱਚ ਆਏ ਉਨ੍ਹਾਂ ਨੂੰ 25 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ।

ਜਨਮਦਿਨ ਦੇ ਮੌਕੇ ਉਨ੍ਹਾਂ ਨੂੰ ਸਭ ਤੋ ਖਾਸ ਤੋਹਫਾ ਅਰਪਿਤਾ ਖਾਨ ਵੱਲੋਂ ਮਿਲਣ ਵਾਲਾ ਹੈ। ਦੱਸ ਦਈਏ ਕਿ ਅਰਪਿਤਾ ਅਜੇ ਗਰਭਵਤੀ ਹੈ। ਅਰਪਿਤਾ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਸ ਤੋਂ ਸਪੈਸ਼ਲ ਤੋਹਫਾ ਸਲਮਾਨ ਲਈ ਕੋਈ ਦੂਜਾ ਨਹੀਂ ਹੋ ਸਕਦਾ। ਅਰਪਿਤਾ ਖਾਨ ਸ਼ਰਮਾ ਦੀ ਪ੍ਰੈਗਨੈਂਸੀ ਕਾਰਨ ਹੀ ਇਸ ਸਾਲ ਸਲਮਾਨ ਖਾਨ ਨੇ ਜਨਮਦਿਨ ਮਨਾਉਣ ਵਾਲੀ ਥਾਂ ਵਿੱਚ ਤਬਦੀਲੀ ਕੀਤੀ ਹੈ।

 

 

ਸਲਮਾਨ ਖਾਨ ਹਰ ਸਾਲ ਅਪਣਾ ਜਨਮਦਿਨ ਪਨਵੇਲ ਵਾਲੇ ਫਾਰਮਹਾਊਸ ਉੱਤੇ ਮਨਾਉਂਦੇ ਹਨ। ਇਸ ਸਾਲ ਇਹ ਪਾਰਟੀ ਮੁੰਬਈ  ਵਿੱਚ ਹੀ ਸੋਹੇਲ ਦੇ ਘਰ ਵਿੱਚ ਰੱਖੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਖਾਨ ਖਾਨਦਾਨ ਲਈ 27 ਦਸੰਬਰ 2019 ਦੋਹਰੀ ਸੈਲੀਬ੍ਰੇਸ਼ਨ ਦਾ ਦਿਨ ਹੋਵੇਗਾ ਕਿਉਂਕਿ ਇਸ ਦਿਨ ਖਾਨਦਾਨ ਵਿੱਚ ਇੱਕ ਹੋਰ ਮੈਂਬਰ ਸ਼ਾਮਲ ਹੋਣ ਵਾਲਾ ਹੈ।