Sreela Majumdar Death News: ਮਸ਼ਹੂਰ ਅਦਾਕਾਰਾ ਸ਼੍ਰੀਲਾ ਮਜੂਮਦਾਰ ਦਾ ਦਿਹਾਂਤ; ਕੈਂਸਰ ਨਾਲ ਜੂਝ ਰਹੀ ਸੀ ਅਭਿਨੇਤਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ੍ਰੀਲਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦਿਆਂ ਕਿਹਾ ਕਿ ਸ਼੍ਰੀਲਾ ਇਕ ਸਸ਼ਕਤ ਅਦਾਕਾਰਾ ਸੀ

Sreela Majumdar

Sreela Majumdar Death News: ਮਸ਼ਹੂਰ ਬੰਗਾਲੀ ਅਦਾਕਾਰਾ ਸ਼੍ਰੀਲਾ ਮਜੂਮਦਾਰ ਦਾ ਸ਼ਨਿਚਰਵਾਰ ਨੂੰ ਕੋਲਕਾਤਾ ਸਥਿਤ ਉਨ੍ਹਾਂ ਦੇ ਘਰ 'ਚ ਦਿਹਾਂਤ ਹੋ ਗਿਆ। ਪ੍ਰਵਾਰ ਨੇ ਇਹ ਜਾਣਕਾਰੀ ਦਿਤੀ ਹੈ। ਮ੍ਰਿਣਾਲ ਸੇਨ, ਸ਼ਿਆਮ ਬੇਨੇਗਲ ਅਤੇ ਪ੍ਰਕਾਸ਼ ਝਾ ਵਰਗੇ ਫਿਲਮ ਨਿਰਮਾਤਾਵਾਂ ਦੀ ਪਸੰਦੀਦਾ ਅਭਿਨੇਤਰੀ ਪਿਛਲੇ ਤਿੰਨ ਸਾਲਾਂ ਤੋਂ ਕੈਂਸਰ ਦਾ ਇਲਾਜ ਕਰਵਾ ਰਹੀ ਸੀ। ਉਹ 65 ਸਾਲ ਦੀ ਸੀ। ਮਜੂਮਦਾਰ ਦੇ ਪ੍ਰਵਾਰ ਵਿਚ ਉਨ੍ਹਾਂ ਦਾ ਪਤੀ ਅਤੇ ਬੇਟਾ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ੍ਰੀਲਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦਿਆਂ ਕਿਹਾ ਕਿ ਸ਼੍ਰੀਲਾ ਇਕ ਸਸ਼ਕਤ ਅਦਾਕਾਰਾ ਸੀ, ਜਿਨ੍ਹਾਂ ਨੇ ਕਈ ਮਹੱਤਵਪੂਰਨ ਭਾਰਤੀ ਫਿਲਮਾਂ 'ਚ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਕਿਹਾ ਕਿ ਇਹ ਬੰਗਾਲ ਫਿਲਮ ਇੰਡਸਟਰੀ ਲਈ ਵੱਡਾ ਘਾਟਾ ਹੈ ਅਤੇ ਅਸੀਂ ਉਨ੍ਹਾਂ ਦੇ ਕੰਮ ਨੂੰ ਯਾਦ ਕਰਾਂਗੇ। ਉਨ੍ਹਾਂ ਦੇ ਪ੍ਰਵਾਰ ਨਾਲ ਮੇਰੀ ਹਮਦਰਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮ੍ਰਿਣਾਲ ਸੇਨ ਦੀ 'ਏਕਦੀਨ ਪ੍ਰਤਿਦਿਨ' (1980), 'ਖਰੀਜ਼' (1982) ਅਤੇ 'ਅਕਾਲੇਰ ਸੰਧਾਨੇ' (1981) ਵਿਚ ਮਜੂਮਦਾਰ ਦੇ ਕਿਰਦਾਰਾਂ ਨੂੰ ਆਲੋਚਕਾਂ ਨੇ ਬਹੁਤ ਪਸੰਦ ਕੀਤਾ ਸੀ। ਉਸ ਦੀ ਆਖਰੀ ਫਿਲਮ ਕੌਸ਼ਿਕ ਗਾਂਗੁਲੀ ਦੀ 'ਪਾਲਨ' ਸੀ ਜੋ 'ਏਕਦੀਨ ਪ੍ਰਤਿਦਿਨ' ਦਾ ਸੀਕਵਲ ਸੀ। 'ਪਾਲਨ' ਨੂੰ ਪਿਛਲੇ ਸਾਲ ਵੀ ਕਾਫੀ ਪਸੰਦ ਕੀਤਾ ਗਿਆ ਸੀ।

ਮਜੂਮਦਾਰ ਨੇ ਕੁੱਲ 43 ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦਿਆਂ ਰਿਤੂਪਰਣਾ ਸੇਨਗੁਪਤਾ ਨੇ ਕਿਹਾ, "ਉਨ੍ਹਾਂ ਨੇ ਮ੍ਰਿਣਾਲ ਸੇਨ ਅਤੇ ਹੋਰ ਫਿਲਮ ਨਿਰਮਾਤਾਵਾਂ ਦੇ ਨਿਰਦੇਸ਼ਨ ਹੇਠ ਕਈ ਯਾਦਗਾਰੀ ਪ੍ਰਦਰਸ਼ਨ ਕੀਤੇ। ਉਹ ਅਜੇ ਵੀ ਫਿਲਮ ਇੰਡਸਟਰੀ ਵਿਚ ਹੋਰ ਕੰਮ ਕਰ ਸਕਦੀ ਸੀ।"

(For more Punjabi news apart from Sreela Majumdar Death News in punjabi, stay tuned to Rozana Spokesman)