ਲੋਕਾਂ ਦੀ ਜਾਨ ਬਚਾਉਣਾ ਫਿਲਮ ਵਿੱਚ ਸੌ ਕਰੋੜ ਕਮਾਉਣ ਨਾਲੋਂ ਨਾਲੋਂ ਵਧੇਰੇ ਸੁੱਖ ਦਿੰਦਾ ਹੈ-ਸੋਨੂੰ ਸੂਦ
ਕੋਰੋਨਾ ਨੂੰ ਹਰਾਉਣ ਲਈ ਕਰ ਲਈ ਤਿਆਰੀ
ਨਵੀਂ ਦਿੱਲੀ: ਅਦਾਕਾਰਾ ਸੋਨੂੰ ਸੂਦ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਕ ਵੀ ਮੌਕਾ ਨਹੀਂ ਛੱਡਦੇ। ਉਨ੍ਹਾਂ ਦੀ ਮਦਦ ਕਰਨ ਦੀ ਪ੍ਰਕਿਰਿਆ ਜਾਰੀ ਹੈ, ਪਰ ਜਿਸ ਢੰਗ ਨਾਲ ਉਨ੍ਹਾਂ ਦੁਆਰਾ ਮਦਦ ਕੀਤੀ ਜਾਂਦੀ ਹੈ, ਉਹ ਸਭ ਦਾ ਦਿਲ ਜਿੱਤ ਲੈਂਦੀ ਹੈ।
ਅਦਾਕਾਰ ਦਾ ਹਰ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ। ਉਨ੍ਹਾਂ ਦਾ ਹਰ ਵਾਅਦਾ ਸਮੇਂ ਸਿਰ ਪੂਰਾ ਹੁੰਦਾ ਹੈ। ਲੋਕਾਂ ਦੀ ਮਦਦ ਕਰਨ ਦਾ ਉਸ ਦਾ ਜਨੂੰਨ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾ ਰਿਹਾ ਹੈ।
ਇਕ ਵਾਰ ਫਿਰ ਸੋਨੂੰ ਨੂੰ ਕੋਰੋਨਾ ਨੂੰ ਹਰਾਉਣ ਲਈ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਸ਼ਕਲ ਹਾਲਤਾਂ ਵਿੱਚ ਲੋਕਾਂ ਦੀ ਮਦਦ ਕਰਨਾ ਕਿਸੇ ਵੀ ਫਿਲਮ ਵਿਚੋਂ 100 ਕਰੋੜ ਕਮਾਉਣ ਨਾਲੋਂ ਵਧੇਰੇ ਸੰਤੁਸ਼ਟੀਜਨਕ ਹੈ।
ਸੋਨੂੰ ਸੂਦ ਨੇ ਕੀਤਾ ਟਵੀਟ
ਸੋਨੂੰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਅੱਧੀ ਰਾਤ ਨੂੰ ਮੈਨੂੰ ਬਹੁਤ ਸਾਰੀਆਂ ਮਦਦ ਲਈ ਕਾਲਾਂ ਆਉਂਦੀਆਂ ਹਨ ਅਤੇ ਜਦੋਂ ਮੈਂ ਉਨ੍ਹਾਂ ਲੋੜਵੰਦਾਂ ਨੂੰ ਬੈੱਡ ਜਾਂ ਜ਼ਿੰਦਗੀ ਬਚਾਉਣ ਲਈ ਆਕਸੀਜਨ ਦੀ ਮਦਦ ਕਰਦਾ ਹਾਂ ਤਾਂ ਇਹ ਮੇਰੀ ਜਿੰਦਗੀ ਦਾ ਸਭ ਤੋਂ ਵੱਡਾ ਸੁੱਖ ਹੈ।
ਕੋਈ ਵੀ 100 ਕਰੋੜ ਦੀ ਫਿਲਮ ਮੈਨੂੰ ਇਹ ਅਹਿਸਾਸ ਨਹੀਂ ਕਰਵਾ ਸਕਦੀ ਅਤੇ ਜਦੋਂ ਲੋਕ ਹਸਪਤਾਲਾਂ ਦੇ ਸਾਹਮਣੇ ਬੈੱਡ ਦੀ ਉਡੀਕ ਕਰਦੇ ਹੋਣ, ਤਾਂ ਸਾਨੂੰ ਨੀਂਦ ਨਹੀਂ ਆ ਸਕਦੀ।