ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਹੋਈ ਬੁਰੀ ਤਰ੍ਹਾਂ ਫਲਾਪ, ਪੂਰੇ ਭਾਰਤ ਵਿੱਚ ਵਿਕੀਆਂ ਸਿਰਫ 20 ਟਿਕਟਾਂ
ਕਮਾਏ 4420 ਰੁਪਏ
ਨਵੀਂ ਦਿੱਲੀ : ਅਦਾਕਾਰਾ ਕੰਗਨਾ ਰਣੌਤ ਨੂੰ ਉਸ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਧਾਕੜ' ਨੇ ਵੱਡਾ ਝਟਕਾ ਦਿੱਤਾ ਹੈ। ਫਿਲਮ ਦਾ ਬਾਕਸ ਆਫਿਸ 'ਤੇ ਕਮਾਈ ਨਾ ਕਰਨਾ ਅਤੇ ਅਸਫਲ ਹੋਣਾ ਵੱਖਰੀ ਗੱਲ ਹੈ। ਪਰ ਕੰਗਨਾ ਦੀ ਫਿਲਮ ਨਾਲ ਜੋ ਹੋਇਆ ਉਹ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਫਿਲਮ ਲਈ 4 ਕਰੋੜ ਤੱਕ ਦੀ ਕਮਾਈ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।
ਕੰਗਨਾ ਨੇ ਅੱਜ ਤੱਕ ਆਪਣੇ ਕਰੀਅਰ ਵਿੱਚ ਇੰਨੀ ਮਾੜੀ ਫਲਾਪ ਸ਼ਾਇਦ ਹੀ ਦੇਖੀ ਹੋਵੇ। ਫ਼ਿਲਮ ਨੇ 8 ਦਿਨਾਂ ’ਚ ਸਿਰਫ 3 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਲਈ ਅੱਠਵਾਂ ਦਿਨ ਬੇਹੱਦ ਨਿਰਾਸ਼ਾ ਭਰਿਆ ਰਿਹਾ। ਫ਼ਿਲਮ ਦੀਆਂ ਅੱਠਵੇਂ ਦਿਨ ਪੂਰੇ ਦੇਸ਼ ’ਚ ਸਿਰਫ 20 ਟਿਕਟਾਂ ਵਿਕੀਆਂ। ਫ਼ਿਲਮ ਦੀ ਅੱਠਵੇਂ ਦਿਨ ਸਿਰਫ 4420 ਰੁਪਏ ਕਮਾਈ ਹੋਈ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ, ਫ਼ਿਲਮ ਅੱਠਵੇਂ ਦਿਨ ਸਿਰਫ 4420 ਰੁਪਏ ਹੀ ਕਮਾ ਪਾਈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਫ਼ਿਲਮ ਦੀ ਦੂਜੇ ਸ਼ੁੱਕਰਵਾਰ ਨੂੰ ਪੂਰੇ ਦੇਸ਼ ’ਚ ਸਿਰਫ 20 ਟਿਕਟਾਂ ਵਿੱਕੀਆਂ, ਜਿਸ ਤੋਂ ਬਾਅਦ ਫ਼ਿਲਮ ਸਿਨੇਮਾਘਰਾਂ ਤੋਂ ਹਟਾ ਦਿੱਤੀ ਗਈ ਹੈ।
ਵੀਕੈਂਡ ’ਤੇ ਪ੍ਰਦਰਸ਼ਨ ਇੰਨਾ ਖ਼ਰਾਬ ਰਿਹਾ ਕਿ ਜ਼ਿਆਦਾਤਰ ਥਾਵਾਂ ’ਤੇ ਸੋਮਵਾਰ ਤੋਂ ਹੀ ਫ਼ਿਲਮ ਬੰਦ ਕਰ ਦਿੱਤੀ ਗਈ। ਫ਼ਿਲਮ ਨੂੰ ਮੁੰਬਈ ਦੇ ਸਾਰੇ ਸਿਨੇਮਾਘਰਾਂ ਤੋਂ ਇਕ ਹਫ਼ਤੇ ਅੰਦਰ ਹੀ ਹਟਾ ਦਿੱਤੀ ਗਈ ਹੈ। ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹਿਣ ਕਾਰਨ ਸਿੱਧਾ ਅਸਰ ਫ਼ਿਲਮ ਦੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਦੀ ਡੀਲ ’ਤੇ ਪਿਆ ਹੈ। ਰਿਪੋਰਟ ਮੁਤਾਬਕ ਫ਼ਿਲਮ ਦੇ ਸੁਪਰ ਫਲਾਪ ਹੋਣ ਤੋਂ ਬਾਅਦ ਹੁਣ ਇਸ ਦੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਵੀ ਨਹੀਂ ਵਿਕ ਰਹੇ ਹਨ ਕਿਉਂਕਿ ਮੇਕਰਜ਼ ਨੂੰ ਕੋਈ ਖਰੀਦਦਾਰ ਹੀ ਨਹੀਂ ਮਿਲ ਰਿਹਾ ਹੈ।