Happy birthday Jasmin bhasin: ਜ਼ਬਰਦਸਤ ਫੈਨ ਫਾਲੋਇੰਗ ਰੱਖਣ ਵਾਲੀ ਜੈਸਮੀਨ ਕਦੇ ਕਿਉਂ ਕਰਨਾ ਚਾਹੁੰਦੀ ਸੀ ਖੁਦਕੁਸ਼ੀ?
ਬਿੱਗ ਬੌਸ 14 ਤੋਂ ਬਾਅਦ ਜੈਸਮੀਨ ਨੂੰ ਮਿਲੀ ਕਾਫੀ ਪ੍ਰਸਿੱਧੀ
ਚੰਡੀਗੜ੍ਹ (ਮੁਸਕਾਨ ਢਿੱਲੋਂ) :ਜੈਸਮੀਨ ਭਸੀਨ ਆਪਣਾ 33ਵਾਂ ਜਨਮਦਿਨ ਰੋਮਾਂਟਿਕ ਸ਼ਹਿਰ ਇਟਲੀ ਵਿਚ ਬੁਆਏਫ੍ਰੈਂਡ ਐਲੀ ਗੋਨੀ ਨਾਲ ਮਨਾ ਰਹੀ ਹੈ। ਜੈਸਮੀਨ ਕੁਝ ਦਿਨ ਪਹਿਲਾਂ ਅਲੀ ਨਾਲ ਛੁੱਟੀਆਂ ਮਨਾਉਣ ਲਈ ਇਟਲੀ ਨੂੰ ਰਵਾਨਾ ਹੋਈ ਸੀ। ਇਸ ਖਾਸ ਮੌਕੇ 'ਤੇ ਅਦਾਕਾਰਾ ਨੂੰ ਬਹੁਤ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। 'ਦਿਲ ਸੇ ਦਿਲ ਤਕ' ਦਾ ਸਫ਼ਰ ਤੈਅ ਕਰ 'ਨਾਗਿਨ' ਬਣ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਜੈਸਮੀਨ ਦੀ ਜ਼ਿੰਦਗੀ ਵਿਚ ਇੱਕ ਸਮਾਂ ਏਦਾਂ ਦਾ ਵੀ ਰਿਹਾ ਜਦੋਂ ਜੈਸਮੀਨ ਨੇ ਮੁਸ਼ਕਿਲਾਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਬਰਥਡੇ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਉਸੇ ਕਹਾਣੀ ਤੋਂ ਜਾਣੂ ਕਰਵਾ ਰਹੇ ਹਾਂ...
ਛੋਟੇ ਪਰਦੇ ਦੀ ਸਭ ਤੋਂ ਮਸ਼ਹੂਰ ਨੂੰਹ ਨੇ ਸਖ਼ਤ ਸੰਘਰਸ਼ ਤੋਂ ਬਾਅਦ ਆਪਣੇ ਕਰੀਅਰ ਵਿਚ ਇਕ ਖਾਸ ਮੁਕਾਮ ਹਾਸਲ ਕੀਤਾ ਹੈ। ਕਾਮਯਾਬ ਹੋਣ ਤੋਂ ਪਹਿਲਾਂ ਜੈਸਮੀਨ ਨੇ ਕਾਫੀ ਰੇਜੇਕਸ਼ਨਾਂ ਨੂੰ ਫੇਸ ਕੀਤਾ ਹੈ। ਬਿੱਗ ਬੌਸ 14 ਦੌਰਾਨ ਜੈਸਮੀਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਜਿਸ ਨੇ ਉਸਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿਤਾ ਸੀ। ਉਨ੍ਹਾਂ ਦੇ ਚਿਹਰੇ ਅਤੇ ਸਰੀਰ 'ਤੇ ਕਈ ਦਾਗ ਸਨ। ਜਿਸ ਕਰਨ ਉਨ੍ਹਾਂ ਨੂੰ ਇੱਕ ਦਿਨ ਵਿਚ 8-8 ਰੇਜੇਕਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜ਼ਿੰਦਗੀ ਦੀ ਇਸੇ ਉਥਲ-ਪੁਥਲ ਨੇ ਜੈਸਮੀਨ ਦੇ ਮਨ ਵਿਚ ਖ਼ੁਦਕੁਸ਼ੀ ਦਾ ਖਿਆਲ ਲਿਆ ਕੇ ਖੜਾ ਕਰ ਦਿਤਾ ਸੀ …ਹਰ ਆਡੀਸ਼ਨ 'ਚ ਉਨ੍ਹਾਂ ਦੇ ਦਾਗ ਕਾਰਨ ਉਸ ਨੂੰ ਨਕਾਰ ਦਿਤਾ ਜਾਂਦਾ ਸੀ।
ਕੰਮ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮਹਿਸੂਸ ਹੋਣ ਲੱਗਾ ਕਿ ਹੁਣ ਉਹ ਕੁਝ ਨਹੀਂ ਕਰ ਸਕਦੀ। ਠੁਕਰਾਏ ਜਾਣ ਕਾਰਨ ਉਹ ਬੁਰੀ ਤਰ੍ਹਾਂ ਟੁੱਟ ਗਈ ਅਤੇ ਇਹ ਮਹਿਸੂਸ ਕਰਨ ਲੱਗ ਪਈ ਕਿ ਉਹ ਸੁੰਦਰ ਨਹੀਂ ਹੈ। ਤੰਗ ਆ ਕੇ ਉਨ੍ਹਾਂ ਨੇ ਕਈ ਦਵਾਈਆਂ ਦਾ ਸੇਵਨ ਕਰ ਲਿਆ ਸੀ ,ਪਰ ਖੁਸ਼ਕਿਸਮਤੀ ਨਾਲ ਉਹ ਬਚ ਗਈ ਹਾਲਾਂਕਿ ਇਹ ਜੈਸਮੀਨ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਵੀ ਦੱਸੀ ਸੀ। ਰਿਯਲਿਟੀ ਸ਼ੋ ਬਿੱਗ ਬੌਸ ਤੋਂ ਬਾਅਦ ਜੈਸਮੀਨ ਦੇ ਕਰੀਅਰ ਦੀ ਰਫਤਾਰ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।
ਜੈਸਮੀਨ ਦਾ ਐਕਟਿੰਗ ਕਰੀਅਰ ਟੀਵੀ ਇੰਡਸਟਰੀ ਵਿਚ ਆਉਣ ਤੋਂ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਇਆ ਸੀ। ਜੈਸਮੀਨ ਭਸੀਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਨਾਲ ਕੀਤੀ ਸੀ। ਸਾਲ 2011 ਵਿੱਚ, ਉਹ ਤਾਮਿਲ ਫਿਲਮ 'ਵਾਨਮ' ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੰਨੜ ਫਿਲਮ ਕਰੋੜਪਤੀ, ਮਲਿਆਲਮ ਫਿਲਮ 'ਬੀਵੇਅਰ ਆਫ ਡੌਗਸ' ਅਤੇ ਤੇਲਗੂ ਫਿਲਮ 'ਵੇਦਾ' ਵਿੱਚ ਵੀ ਕੰਮ ਕੀਤਾ ਹੈ।
ਸਾਊਥ ਫਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਤੋਂ ਬਾਅਦ, ਅਦਾਕਾਰਾ ਨੇ ਹਿੰਦੀ ਟੀਵੀ ਇੰਡਸਟਰੀ ਵੱਲ ਰੁਖ ਕੀਤਾ। ਸਾਲ 2015 ਵਿਚ ਉਨ੍ਹਾਂ ਨੇ ਟੀਵੀ ਸੀਰੀਅਲ 'ਟਸ਼ਨ-ਏ-ਇਸ਼ਕ' ਤੋਂ ਟੀਵੀ ਦੀ ਦੁਨੀਆ 'ਚ ਐਂਟਰੀ ਕੀਤੀ ਸੀ,ਜਿਹਦੇ ਨਾਲ ਉਹ ਘਰ-ਘਰ ਟਵਿੰਕਲ ਤਨੇਜਾ ਦੇ ਨਾਂ ਨਾਲ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਜੈਸਮੀਨ ਨੇ 'ਦਿਲ ਸੇ ਦਿਲ ਤਕ', 'ਬੇਲਨ ਵਾਲੀ ਬਹੂ', 'ਨਾਗਿਨ 4' ਅਤੇ 'ਤੂ ਆਸ਼ਿਕੀ' ਵਰਗੇ ਕਈ ਟੀਵੀ ਸ਼ੋਅਜ਼ 'ਚ ਵੀ ਕੰਮ ਕੀਤਾ। 'ਬਿੱਗ ਬੌਸ ਸੀਜ਼ਨ 14' 'ਚ ਨਜ਼ਰ ਆਉਣ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋ ਗਈ ਹੈ। ਪਿਛਲੇ ਕਈ ਸਾਲਾਂ ਤੋਂ ਜੈਸਮੀਨ ਭਸੀਨ ਸੁਪਨਿਆਂ ਦੇ ਸ਼ਹਿਰ ਮੁੰਬਈ ਵਿੱਚ ਰਹਿ ਰਹੀ ਹੈ। ਹਾਲਾਂਕਿ ਇੱਕ ਸਮਾਂ ਸੀ ਜਦੋਂ ਉਹ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ,ਪਰ ਅੱਜ ਉਹ ਮੁੰਬਈ ਵਿੱਚ ਇੱਕ ਆਲੀਸ਼ਾਨ ਫਲੈਟ ਵਿਚ ਰਹਿੰਦੀ ਹੈ।