Archana Puran Singh: ਅਰਚਨਾ ਪੂਰਨ ਸਿੰਘ ਨਾਲ ਹੋਇਆ ਵੱਡਾ ਹਾਦਸਾ, ਟੁੱਟੀ ਗੁੱਟ ਦੀ ਹੱਡੀ, ਫੋਟੋ ਆਈ ਸਾਹਮਣੇ
Archana Puran Singh: ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ
Archana Puran Singh injury News in punjabi : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਰਚਨਾ ਪੂਰਨ ਸਿੰਘ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਉਹ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੇ ਹੱਥ ਦੀ ਹੱਡੀ ਟੁੱਟ ਗਈ। ਅਰਚਨਾ ਪੂਰਨ ਸਿੰਘ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਉੱਥੇ ਹੀ ਉਸ ਨਾਲ ਹਾਦਸਾ ਵਾਪਰ ਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਦਾਕਾਰਾ ਬੁਰੀ ਤਰ੍ਹਾਂ ਜ਼ਖ਼ਮੀ ਹੈ। ਜਿਸ ਕਾਰਨ ਉਸ ਦੀ ਸਰਜਰੀ ਹੋਈ ਹੈ। ਜਿਵੇਂ ਹੀ ਅਦਾਕਾਰਾ ਦੇ ਬੇਟੇ ਆਰਿਆਮਨ ਸੇਠੀ ਨੂੰ ਆਪਣੀ ਮਾਂ ਦੀ ਸਰਜਰੀ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਹੰਝੂ ਨਹੀਂ ਰੋਕ ਸਕਿਆ।
ਹੱਡੀ ਟੁੱਟਣ ਕਾਰਨ ਅਰਚਨਾ ਦੇ ਹੱਥ 'ਤੇ ਪਲਾਸਟਰ ਲਾਇਆ ਹੋਇਆ ਹੈ। ਪ੍ਰਸ਼ੰਸਕ ਅਦਾਕਾਰਾ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ। ਅਰਚਨਾ ਪੂਰਨ ਸਿੰਘ ਨੇ ਸ਼ੂਟਿੰਗ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਹਾਦਸੇ ਦਾ ਲਾਈਵ ਵੀਡੀਓ ਹੈ, ਜਿਸ 'ਚ ਉਹ ਉੱਚੀ-ਉੱਚੀ ਚੀਕ ਰਹੀ ਹੈ। ਅਰਚਨਾ ਪੂਰਨ ਸਿੰਘ ਅਭਿਨੇਤਾ ਰਾਜਕੁਮਾਰ ਰਾਓ ਨਾਲ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ, ਜਿੱਥੇ ਇਹ ਹਾਦਸਾ ਵਾਪਰਿਆ।
ਹਾਦਸਾ ਹੁੰਦੇ ਹੀ ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਵੀਡੀਓ ਸ਼ੇਅਰ ਕਰਦੇ ਹੋਏ ਅਰਚਨਾ ਪੂਰਨ ਸਿੰਘ ਨੇ ਲਿਖਿਆ, 'ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਮੈਂ ਇਸ 'ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਅਸਲ ਵਿੱਚ ਠੀਕ ਹਾਂ ਅਤੇ ਹਮੇਸ਼ਾਂ ਵਾਂਗ ਸਕਾਰਾਤਮਕ ਹਾਂ। ਹੁਣ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਸਿਰਫ਼ ਇੱਕ ਹੱਥ ਨਾਲ ਕੁਝ ਵੀ ਕਰਨਾ ਕਿੰਨਾ ਔਖਾ ਹੁੰਦਾ ਹੈ।”
ਅਰਚਨਾ ਦੇ ਬੁੱਲ੍ਹ 'ਤੇ ਵੀ ਸੱਟ ਲੱਗੀ ਹੈ ਜੋ ਵੀਡੀਓ 'ਚ ਸਾਫ਼ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ ਕਿ ਹੁਣ ਅਰਚਨਾ ਪੂਰਨ ਸਿੰਘ ਨੂੰ ਛੁੱਟੀ ਮਿਲ ਗਈ ਹੈ ਅਤੇ ਉਹ ਆਪਣੇ ਘਰ ਆਰਾਮ ਕਰ ਰਹੀ ਹੈ।