ਕਰੀਨਾ ਨੂੰ ਮਿਲਣ ਪਹੁੰਚਿਆ ਤੈਮੂਰ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਾਲ ਹੀ 'ਚ ਇਕ ਵਾਰ ਫਿਰ ਤੈਮੂਰ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਮੰਮੀ ਕਰੀਨਾ ਨਾਲ ਦਿਖਾਈ ਦੇ ਰਿਹਾ ਹੈ

karina and temur

ਬਾਲੀਵੁੱਡ ਕਲਾਕਾਰ ਸੈਫ਼ ਅਲੀ ਖਾਲੀ ਅਤੇ ਕਰੀਨਾ ਕਪੂਰ ਦਾ ਬੇਟਾ ਤੈਮੂਰ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਕਰਕੇ ਚਰਚਾ 'ਚ ਰਹਿੰਦਾ ਹੈ।  ਹਾਲ ਹੀ 'ਚ ਇਕ ਵਾਰ ਫਿਰ ਤੈਮੂਰ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਮੰਮੀ ਕਰੀਨਾ ਨਾਲ ਦਿਖਾਈ ਦੇ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਮੁੰਬਈ 'ਚ ਇਕ ਐਡ ਦੀ ਸ਼ੂਟਿੰਗ ਕਰ ਰਹੀ ਸੀ। ਇਸ ਸ਼ੂਟਿੰਗ ਦੌਰਾਨ ਉਸਦਾ ਬੇਟਾ ਤੈਮੂਰ ਉਸਨੂੰ ਮਿਲਣ ਸੈੱਟ 'ਤੇ ਪਹੁੰਚ ਗਿਆ। ਇਸ ਦੌਰਾਨ ਖਾਸ ਗੱਲ ਇਹ ਹੈ ਕਿ ਤੈਮੂਰ ਸੈੱਟ 'ਤੇ ਸਪੋਰਟੀ ਅੰਦਾਜ਼ 'ਚ ਪਹੁੰਚਿਆ ਸੀ।

ਕਰੀਨਾ ਦੀ ਅਗਲੀ ਫਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਨੂੰ ਉਸਦੇ ਚਾਹੁਣ ਵਾਲੇ ਜਲਦ ਹੀ 'ਵੀਰੇ ਦਿ ਵੈਡਿੰਗ' 'ਚ ਦੇਖ ਸਕਣਗੇ ਹੈ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਕਰੀਨਾ ਤੋਂ ਇਲਾਵਾ ਸੋਨਮ ਕਪੂਰ, ਸਵਰਾ ਭਾਸਕਰ ਵਰਗੀਆਂ ਅਭਿਨੇਤਰੀਆਂ ਅਹਿਮ ਭੂਮਿਕਾ 'ਚ ਹਨ।