Saif Ali Khan Attacked : ਸੈਫ਼ ਅਲੀ ਖ਼ਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਸ਼ਰੀਫੁਲ ਇਸਲਾਮ ਨੇ ਦਾਇਰ ਕਰਾਈ ਜ਼ਮਾਨਤ ਪਟੀਸ਼ਨ 

ਏਜੰਸੀ

ਮਨੋਰੰਜਨ, ਬਾਲੀਵੁੱਡ

Saif Ali Khan Attacked : ਮਾਮਲਾ ਝੂਠਾ ਸੀ ਤੇ ਸਬੂਤ ਪਹਿਲਾਂ ਹੀ ਦਿਤੇ ਜਾ ਚੁੱਕੇ ਹਨ :ਵਕੀਲ ਅਜੇ ਗਵਲੀ ਦਾ ਦਾਅਵਾ

Shariful Islam, the accused who attacked Saif Ali Khan, filed a bail petition Latest News in Punjabi

Shariful Islam, the accused who attacked Saif Ali Khan, filed a bail petition Latest News in Punjabi : ਨਵੀਂ ਦਿੱਲੀ: ਸੈਫ਼ ਅਲੀ ਖ਼ਾਨ 'ਤੇ ਹਮਲਾ ਕਰਨ ਦੇ ਦੋਸ਼ੀ ਸ਼ਰੀਫੁਲ ਇਸਲਾਮ ਨੇ ਮੁੰਬਈ ਸੈਸ਼ਨ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਅਜੇ ਗਵਲੀ ਨੇ ਦਾਅਵਾ ਕੀਤਾ ਕਿ ਮਾਮਲਾ ਝੂਠਾ ਸੀ ਅਤੇ ਸਬੂਤ ਪਹਿਲਾਂ ਹੀ ਦਿਤੇ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿਚ, ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਦੇ ਬਾਂਦਰਾ ਸਥਿਤ ਘਰ ਵਿਚ ਚੋਰੀ ਦੀ ਕੋਸ਼ਿਸ਼ ਦੌਰਾਨ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਨੇ ਹੁਣ ਮੁੰਬਈ ਸੈਸ਼ਨ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਸ਼ਰੀਫੁਲ ਇਸਲਾਮ ਨੇ ਇਹ ਪਟੀਸ਼ਨ ਅਪਣੇ ਵਕੀਲ ਅਜੈ ਗਵਲੀ ਰਾਹੀਂ ਦਾਇਰ ਕੀਤੀ ਹੈ, ਜਿਸ ਵਿਚ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਅਤੇ ਉਸ ਦੇ ਵਿਰੁਧ ਮਾਮਲਾ ਮਨਘੜਤ ਅਤੇ ਪੂਰੀ ਤਰ੍ਹਾਂ ਝੂਠਾ ਹੈ।