ਆਕਸੀਜਨ ਦੀ ਕਮੀ ਤੇ ਡਾਕਟਰੀ ਸਹੂਲਤਾਂ ਲਈ ਅਜੇ ਦੇਵਗਨ ਸਮੇਤ ਹੋਰ ਬਾਲੀਵੁੱਡ ਹਸਤੀਆਂ ਆਈਆਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਜੈ ਦੇਵਗਨ ਨੇ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ 20 ਆਈਸੀਯੂ ਬੈੱਡ ਦਾ ਪ੍ਰਬੰਧ ਕੀਤਾ ਹੈ।

Ajay Devgan

ਮੁੰਬਈ- ਭਾਰਤ ਇਸ ਸਮੇਂ ਕੋਰੋਨਾ ਵਿਰੁੱਧ ਲੜਾਈ ਲੜ ਰਿਹਾ ਹੈ ਅਤੇ ਸਾਰੇ ਲੋਕ ਮਿਲ ਕੇ ਇਸ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਭਾਰਤ ਦੀ ਮਦਦ ਲਈ ਦੂਸਰੇ ਦੇਸ਼ ਅੱਗੇ ਆ ਰਹੇ ਹਨ।  ਇਸ ਵਿਚਾਲੇ ਅੱਜ ਅਜੇ ਦੇਵਗਨ ਸਮੇਤ ਕੁਝ ਹੋਰ ਬਾਲੀਵੁੱਡ ਮਸ਼ਹੂਰ ਹਸਤੀਆਂ ਮਦਦ ਲਈ ਅੱਗੇ ਆਈਆਂ ਹਨ। ਅਜੇ ਦੇਵਗਨ ਅਤੇ ਕੁਝ ਹੋਰ ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਬੀ. ਐਮ. ਸੀ. ਅਤੇ ਹਿੰਦੂਜਾ ਹਸਪਤਾਲ ਨਾਲ ਮਿਲ ਕੇ ਕੋਵਿਡ -19 ਤੋਂ ਪ੍ਰਭਾਵਿਤ ਮੁੰਬਈ ਦੇ ਲੋਕਾਂ ਲਈ ਐਮਰਜੈਂਸੀ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਹਨ।

ਇਸ ਦੇ ਨਾਲ ਹੀ ਅਕਸ਼ੈ ਕੁਮਾਰ ਅਤੇ ਉਸ ਦੀ ਪਤਨੀ ਟਵਿੰਕਲ ਖੰਨਾ ਨੇ ਹਾਲ ਹੀ ਵਿੱਚ 100 ਆਕਸੀਜਨ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ, ਮਰੀਜ਼ਾਂ ਦੀ ਵੱਡੀ ਗਿਣਤੀ ਹੋਣ ਕਾਰਨ ਹਸਪਤਾਲਾਂ ਦੇ ਆਕਸੀਜਨ ਦੇ ਨਾਲ-ਨਾਲ ਬਿਸਤਰੇ ਦੀ ਭਾਰੀ ਘਾਟ ਹੈ ਅਜਿਹੀ ਸਥਿਤੀ ਵਿੱਚ ਅਜੈ ਦੇਵਗਨ ਨੇ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ 20 ਆਈਸੀਯੂ ਬੈੱਡ ਦਾ ਪ੍ਰਬੰਧ ਕੀਤਾ ਹੈ।

ਗੌਰਤਲਬ ਹੈ ਕਿ ਅਜੈ ਦੇਵਗਨ ਤੋਂ ਪਹਿਲਾਂ ਸੁਪਰ ਸਟਾਰ ਅਕਸ਼ੈ ਕੁਮਾਰ, ਟਵਿੰਕਲ ਖੰਨਾ, ਪ੍ਰਿਯੰਕਾ ਚੋਪੜਾ, ਭੂਮੀ ਪੇਡਨੇਕਰ, ਕੈਟਰੀਨਾ ਕੈਫ, ਵਿੱਕੀ ਕੌਸ਼ਲ ਵਰਗੀਆਂ ਕਈ ਮਸ਼ਹੂਰ ਹਸਤੀਆਂ ਅੱਗੇ ਆਈਆਂ ਹਨ ਅਤੇ ਲੋਕਾਂ ਨੇ ਇਸ ਲੜਾਈ ਵਿਚ ਆਪਣਾ ਯੋਗਦਾਨ ਪਾਇਆ ਹੈ।