ਹਸਪਤਾਲ ਕਰਮਚਾਰੀ ਦਾ ਦਾਅਵਾ- ਸੁਸ਼ਾਂਤ ਦੀ ਗਰਦਨ ‘ਤੇ ਸੀ ਸੂਈ ਦੇ ਨਿਸ਼ਾਨ ਤੇ ਟੁੱਟੇ ਹੋਏ ਸੀ ਪੈਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਕਰੀਬ ਢਾਈ ਮਹੀਨੇ ਹੋ ਚੁੱਕੇ ਹਨ।

Sushant Singh Rajput

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਕਰੀਬ ਢਾਈ ਮਹੀਨੇ ਹੋ ਚੁੱਕੇ ਹਨ। ਅਦਾਕਾਰ ਦਾ ਪਰਿਵਾਰ, ਪ੍ਰਸ਼ੰਸਕ ਅਤੇ ਦੋਸਤ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਸੀਬੀਆਈ ਜਾਂਚ ਦੌਰਾਨ ਇਸ ਕੇਸ ਵਿਚ ਕਈ ਖੁਲਾਸੇ ਹੋਏ ਹਨ, ਜਿਨ੍ਹਾਂ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।

ਇਸ ਦੌਰਾਨ ਕਪੂਰ ਹਸਪਤਾਲ ਦੇ ਇਕ ਕਰਮਚਾਰੀ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਇਹ ਕਰਮਚਾਰੀ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਅਤੇ ਫਿਰ ਸ਼ਮਸ਼ਾਨ ਘਾਟ ਲੈ ਕੇ ਗਿਆ ਸੀ। ਇਸ ਕਰਮਚਾਰੀ ਦਾ ਦਾਅਵਾ ਹੈ ਕਿ ਸੁਸ਼ਾਂਤ ਦੀ ਹੱਤਿਆ ਹੋਈ ਹੈ।

ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਹਸਪਤਾਲ ਕਰਮਚਾਰੀ ਇਹ ਦਾਅਵਾ ਕਰ ਰਿਹਾ ਹੈ ਕਿ ਸੁਸ਼ਾਂਤ ਦੀ ਹੱਤਿਆ ਹੋਈ ਹੈ। ਇਕ ਨਿੱਜੀ ਟੀਵੀ ਨੂੰ ਦਿੱਤੇ ਗਏ ਇੰਟਰਵਿਊ ਦੀ ਕਲਿਪ ਸ਼ਵੇਤਾ ਨੇ ਟਵਿਟਰ ‘ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਵਿਅਕਤੀ ਨੇ ਸੁਸ਼ਾਂਤ ਦੀ ਲਾਸ਼ ਬਾਰੇ ਕਈ ਗੱਲਾਂ ਦੱਸੀਆਂ ਹਨ।

ਵੀਡੀਓ ਵਿਚ ਕਰਮਚਾਰੀ  ਕਹਿ ਰਿਹਾ ਹੈ ਕਿ, ‘ਸਾਨੂੰ ਇੰਨਾ ਪਤਾ ਸੀ ਕਿ ਇਹ ਹੱਤਿਆ ਹੈ। ਜੋ ਨਿਸ਼ਾਨ ਸਨ, ਉਹ ਹੱਤਿਆ ਦੇ ਹੀ ਸੀ। ਗਰਦਨ ‘ਤੇ ਸੂਈ ਦਾ ਨਿਸ਼ਾਨ ਸੀ’। ਕਰਮਚਾਰੀ ਨੇ ਦੱਸਿਆ ਕਿ ਗਰਦਨ ‘ਤੇ 15 ਜਾਂ 20 ਨਿਸ਼ਾਨ ਸੀ ਅਤੇ ਗਰਦਨ ‘ਤੇ ਸੈਲੋਟੇਪ ਚਿਪਕਾਈ ਹੋਈ ਸੀ।  ਵਿਅਕਤੀ ਨੇ ਵੀਡੀਓ ਵਿਚ ਦਾਅਵਾ ਕੀਤਾ ਹੈ ਕਿ ਵੱਡੇ-ਵੱਡੇ ਡਾਕਟਰ ਬੋਲ ਰਹੇ ਸੀ ਕਿ ਇਹ ਹੱਤਿਆ ਹੈ। ਇਹ ਫਾਂਸੀ ਨਹੀਂ ਹੈ।

ਕਰਮਚਾਰੀ ਨੇ ਇਸ ਇੰਟਰਵਿਊ ਵਿਚ ਕਿਹਾ ਕਿ ਅਸੀਂ ਲਾਸ਼ ਨੂੰ ਦੇਖ ਦੇ ਪਛਾਣ ਲੈਂਦੇ ਹਾਂ, ਫਾਂਸੀ ਵਾਲੀ ਲਾਸ਼ ਪੀਲੀ ਨਹੀਂ ਹੁੰਦੀ। ਲਾਸ਼ ਵਿਚ ਜਗ੍ਹਾ-ਜਗ੍ਹਾ ਨਿਸ਼ਾਨ ਸੀ ਅਤੇ ਪੈਰਾਂ ਹੇਠ ਸੂਈ ਚੁੰਭਣ ਦੇ ਨਿਸ਼ਾਨ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੁਸ਼ਾਂਤ ਦੀ ਭੈਣ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।