ਨੇਹਾ-ਰੋਹਨ ਦੇ ਵਿਆਹ ਵਿਚ ਇਸ ਅਭਿਨੇਤਰੀ ਨੇ ਪਾਇਆ 55 ਲੱਖ ਦਾ ਲਹਿੰਗਾ, ਵੇਖਣ ਵਾਲੇ ਰਹਿ ਗਏ ਦੰਗ

ਏਜੰਸੀ

ਮਨੋਰੰਜਨ, ਬਾਲੀਵੁੱਡ

ਉਰਵਸ਼ੀ ਰੌਟੇਲਾ ਦਾ ਲਹਿੰਗਾ ਲਾੜੀ ਨੇਹਾ ਕੱਕੜ ਦੇ ਲਹਿੰਗੇ ਨਾਲੋਂ ਵੀ ਸੀ ਮਹਿੰਗਾ

Urvashi Rautela and Neha Kakkar

ਨਵੀਂ ਦਿੱਲੀ: ਗਾਇਕਾ ਨੇਹਾ ਕੱਕੜ ਨੇ 24 ਅਕਤੂਬਰ ਨੂੰ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ। ਉਨ੍ਹਾਂਨੇ ਦਿੱਲੀ ਦੇ ਗੁਰਦੁਆਰਾ  ਸਾਹਿਬ ਵਿਚ ਆਨੰਦ ਕਾਰਜ ਕਰਵਾਏ ਸਨ। ਨੇਹਾ ਅਤੇ ਰੋਹਨ ਦਾ ਵਿਆਹ ਹਲਦੀ ਵਾਲੇ ਪ੍ਰੋਗਰਾਮ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਮਹਿੰਦੀ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਇਸ ਦੇ ਬਾਅਦ ਦੋ ਵੱਡੇ ਰਿਸੈਪਸ਼ਨ ਦਿੱਲੀ ਅਤੇ ਚੰਡੀਗੜ੍ਹ ਵਿਚ ਹੋਏ।

ਨੇਹਾ ਅਤੇ ਰੋਹਨ ਦੇ ਵਿਆਹ ਵਿੱਚ ਪਰਿਵਾਰਕ ਮੈਂਬਰਾਂ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਸ਼ਿਰਕਤ ਕੀਤੀ। ਵਿਆਹ ਵਿੱਚ ਫਿਲਮੀ ਅਦਾਕਾਰਾ  ਉਰਵਸ਼ੀ ਰੌਟੇਲਾ ਵੀ ਦਿਖਾਈ ਦਿੱਤੀ ਸੀ। ਉਨ੍ਹਾਂ ਨੇ ਲਹਿੰਗਾ ਪਾਇਆ ਹੋਇਆ ਸੀ। ਖਬਰਾਂ ਅਨੁਸਾਰ ਉਰਵਸ਼ੀ ਰੌਟੇਲਾ ਦਾ ਲਹਿੰਗਾ ਲਾੜੀ ਨੇਹਾ ਕੱਕੜ ਦੇ ਲਹਿੰਗੇ ਨਾਲੋਂ ਮਹਿੰਗਾ ਸੀ।

ਉਰਵਸ਼ੀ ਰੌਟੇਲਾ ਦੀ ਸਟਾਈਲਿਸ਼ ਸਾਂਚੀ ਜੁਨੇਜਾ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਕਿ ਉਰਵਸ਼ੀ ਨੇ ਜ਼ਾਰਡੋਜ਼ੀ ਦੇ ਨਾਲ ਰੇਨੂੰ ਟੰਡਨ ਦੀ ਡਿਜ਼ਾਇਨ ਕੀਤੀ ਡਰੈੱਸ ਪਾਈ ਹੋਈ ਸੀ ਅਤੇ ਅਸਲ ਸਵਰੋਵਸਕੀ ਨਾਲ ਫਿੱਟ ਕੀਤੀ ਗਈ ਸੀ, ਜਿਸ ਨਾਲ ਉਹ ਇਸ ਵਿੱਚ ਖੂਬਸੂਰਤ ਲੱਗ ਰਹੀ ਸੀ।  ਉਰਵਸ਼ੀ ਦੇ ਲਹਿੰਗਾ ਅਤੇ ਗਹਿਣਿਆਂ ਦੀ ਕੁਲ ਕੀਮਤ 55 ਲੱਖ ਰੁਪਏ ਦੱਸੀ ਜਾ ਰਹੀ ਹੈ।

ਜਦੋਂਕਿ  ਨੇਹਾ ਕੱਕੜ ਨੇ ਫਲਗੁਨੀ ਅਤੇ ਸ਼ੇਨ ਮੋਰ ਦੁਆਰਾ ਡਿਜ਼ਾਈਨ ਕੀਤਾ ਲਹਿੰਗਾ ਪਾਇਆ ਹੋਇਆ ਸੀ।ਅਜਿਹਾ ਲਹਿੰਗਾ ਹੀ ਪ੍ਰਿਯੰਕਾ ਚੋਪੜਾ ਪਹਿਨੇ ਦਿਖਾਈ ਦਿੱਤੀ ਸੀ। ਉਰਵਸ਼ੀ ਨੇ ਨੇਹਾ ਅਤੇ ਰੋਹਨ ਨੂੰ ਉਨ੍ਹਾਂ ਦੇ ਵਿਆਹ ਲਈ ਵਧਾਈ  ਦਿੰਦੇ ਹੋਏ  ਇੰਸਟਾਗ੍ਰਾਮ ਤੇ ਲਿਖਿਆ,'ਨੇਹਾ ਕੱਕੜ ਅਤੇ ਰੋਹਨਪ੍ਰੀਤ! ਮੁਬਾਰਕਾਂ!  ਮੈਨੂੰ ਬੱਸ ਇਹ ਹੀ ਕਹਿਣਾ ਹੈ ਕਿ ਤੁਹਾਡੀ ਪੂਰੀ ਜਿੰਦਗੀ ਪਿਆਰ ਨਾਲ ਭਰੀ ਰਹੇ।

ਪਿਆਰ ਬਹੁਤ ਮਹੱਤਵਪੂਰਨ ਹੈ। ਤੁਹਾਡੀ ਜਿੰਦਗੀ ਪਿਆਰ ਨਾਲ ਸ਼ੁਰੂ ਹੁੰਦੀ ਹੈ ਅਤੇ ਪਿਆਰ ਕਦੇ ਖਤਮ ਨਹੀਂ ਹੁੰਦਾ। ਨੇਹਾ ਨੂੰ ਆਪਣਾ ਪਿਆਰ ਮਿਲਿਆ ਹੈ ਅਤੇ ਇਹ ਸਭ ਤੋਂ ਖੂਬਸੂਰਤ ਵਿਆਹਾਂ ਵਿਚੋਂ ਇਕ ਰਿਹਾ। ਤੁਹਾਨੂੰ ਦੋਵਾਂ ਨੂੰ ਬਹੁਤ ਸਾਰਾ ਪਿਆਰ। ਉਰਵਸ਼ੀ ਰੌਟੇਲਾ ਹਾਲ ਹੀ ਵਿੱਚ ਇੱਕ ਵਰਜਿਲ ਭਾਨੂਪ੍ਰਿਆ ਨਾਮ ਦੀ ਇੱਕ ਫਿਲਮ ਵਿੱਚ ਨਜ਼ਰ ਆਈ ਸੀ।

ਉਨ੍ਹਾਂ ਤੋਂ ਇਲਾਵਾ ਗੌਤਮ ਗੁਲਾਟੀ ਅਤੇ ਅਰਚਨਾ ਪੂਰਨ ਸਿੰਘ ਦੀ ਇਸ ਫਿਲਮ ਵਿੱਚ ਅਹਿਮ ਭੂਮਿਕਾ ਸੀ। ਉਰਵਸ਼ੀ ਰੌਟੇਲਾ  ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਬਲੈਕ ਰੋਜ਼’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਹ ਫਿਲਮ ਤੇਲਗੂ ਭਾਸ਼ਾ ਵਿੱਚ ਬਣਾਈ ਜਾ ਰਹੀ ਹੈ ਹੈ