ਸੁਪਰਸਟਾਰ ਪੁਨੀਤ ਰਾਜਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

46 ਸਾਲ ਦੀ ਉਮਰ 'ਚ ਲਏ ਆਖਰੀ ਸਾਹ

Superstar Puneet Rajkumar dies of heart attack

 

 ਮੁੰਬਈ : ਕੰਨੜ ਸਿਨੇਮਾ ਦੇ ਪਾਵਰ ਸਟਾਰ ਕਹੇ ਜਾਣ ਵਾਲੇ ਅਦਾਕਾਰ ਪੁਨੀਤ ਰਾਜਕੁਮਾਰ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ।  ਪੁਨੀਤ  ਨੇ 46 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।

 

 ਹੋਰ ਵੀ ਪੜ੍ਹੋ: ਕੈਨੇਡਾ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ

ਪੁਨੀਤ ਨੂੰ 29 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਬੈਂਗਲੁਰੂ ਦੇ ਹਸਪਤਾਲ ਦੇ ਆਈ.ਸੀ.ਯੂ ਵਿੱਚ ਭਰਤੀ ਕਰਵਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਛਾਤੀ 'ਚ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਨੂੰ ਦਿਲ ਦਾ ਦੌਰਾ ਪਿਆ ਦੱਸਿਆ ਜਾਂਦਾ ਸੀ।

 

 

 ਹੋਰ ਵੀ ਪੜ੍ਹੋ:  ਇਟਲੀ ਦੇ ਰਾਸ਼ਟਰਪਤੀ ਨੇ ਕਿਸਾਨ ਦੀ ਧੀ ਨੂੰ ਕੀਤਾ ਸਨਮਾਨਿਤ, 13 ਸਾਲਾਂ ਤੋਂ ਕਰ ਰਹੀ ਕਲਾਸ 'ਚੋ ਟਾਪ  

ਸੋਨੂੰ ਸੂਦ ਨੇ ਅਦਾਕਾਰ ਮੌਤ ਦੀ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਟਵੀਟ ਕਰਦਿਆਂ ਲਿਖਿਆ ''ਦਿਲ ਦਹਿਲਾ ਦੇਣ ਵਾਲੀ ਖਬਰ, ਹਮੇਸ਼ਾ ਤੁਹਾਡੀ ਯਾਦ ਆਵੇਦੀ ਮੇਰੇ ਭਰਾ।

 ਹੋਰ ਵੀ ਪੜ੍ਹੋ: ਬੈਰੀਕੇਡ ਹਟਣ ਤੋਂ ਬਾਅਦ ਰਾਹੁਲ ਗਾਂਧੀ ਦਾ ਟਵੀਟ, ਜਲਦ ਹੀ ਹਟਣਗੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ'

ਧਾਰਾ 144 ਲਗਾਈ ਗਈ
ਪੁਨੀਤ ਦੀ ਮੌਤ ਤੋਂ ਬਾਅਦ ਕਰਨਾਟਕ ਰਾਜ ਵਿੱਚ ਸਾਰੇ ਸਿਨੇਮਾਘਰ ਬੰਦ ਕੀਤੇ ਜਾ ਰਹੇ ਹਨ।  ਫੈਨਸ ਨੂੰ ਕਾਬੂ ਕਰਨ ਲਈ ਕਈ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਰਨਾਟਕ ਦੇ ਸੀਐਮ ਬਸਵਰਾਜ ਬੋਮਈ ਵੀ ਖਬਰ ਸੁਣ ਕੇ ਪੁਨੀਤ ਨੂੰ ਦੇਖਣ ਹਸਪਤਾਲ ਪਹੁੰਚੇ।

ਕਰਨਾਟਕ ਦੇ ਮੁੱਖ ਮੰਤਰੀ ਨੇ ਜਤਾਇਆ ਦੁੱਖ
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਪੁਨੀਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ- ਡਾ: ਰਾਜਕੁਮਾਰ ਦੇ ਬੇਟੇ ਪੁਨੀਤ ਰਾਜਕੁਮਾਰ ਦੀ ਛੋਟੀ ਉਮਰ ਵਿੱਚ ਮੌਤ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਮੈਂ ਨਿੱਜੀ ਤੌਰ 'ਤੇ ਇੱਕ ਕਰੀਬੀ ਦੋਸਤ ਨੂੰ ਗੁਆ ਦਿੱਤਾ ਹੈ। ਮੈਂ ਕੰਨੜ ਦੇ ਸੱਭਿਆਚਾਰਕ ਰਾਜਦੂਤ ਵਜੋਂ ਉਸ ਦੇ ਉਤਸ਼ਾਹ, ਉਸ ਦੀ ਪ੍ਰਤਿਭਾ, ਉਸ ਦੀਆਂ ਕਈ ਮਹਾਨ ਫਿਲਮਾਂ, ਉਸ ਦੀ ਸ਼ਖਸੀਅਤ ਨੂੰ ਨਹੀਂ ਭੁੱਲ ਸਕਦਾ।