ਅਕਸ਼ੈ ਕੁਮਾਰ ਨੇ ਚੰਡੀਗੜ੍ਹ 'ਵਰਸਿਟੀ 'ਚ ਲਾਈਆਂ ਰੌਣਕਾਂ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਸੰਗੀਤਕ ਸ਼ਾਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ।
ਐੱਸ. ਏ. ਐੱਸ. ਨਗਰ (ਅਮਰਜੀਤ ਰਤਨ) : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਸੰਗੀਤਕ ਸ਼ਾਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ, ਮਿਊਜ਼ਿਕ ਕੰਪੋਜ਼ਰ ਤਨਿਸ਼ਕ ਬਾਗ਼ਚੀ, ਪੰਜਾਬੀ ਗਾਇਕ ਹਾਰਡੀ ਸੰਧੂ, ਪ੍ਰਸਿੱਧ ਰੈਪਰ ਬਾਦਸ਼ਾਹ ਤੇ ਡਾਇਰੈਕਟਰ ਰਾਜ ਮਹਿਤਾ ਤੋਂ ਇਲਾਵਾ ਰੁਦਰ ਬੈਂਡ ਦੀ ਟੀਮ ਨੇ ਵੀ ਅਪਣੀ ਹਾਜ਼ਰੀ ਲਗਵਾਈ। ਜਿਨ੍ਹਾਂ ਨੇ ਅਪਣੀਆਂ ਇੱਕ ਤੋਂ ਵੱੱਧ ਇਕ ਪੇਸ਼ਕਾਰੀਆਂ ਨਾਲ ਵੱਡੀ ਗਿਣਤੀ ਵਿਦਿਆਰਥੀਆਂ ਦਾ ਖ਼ੂਬ ਸਮਾਂ ਬੰਨ੍ਹਿਆਂ।
ਇਸ ਦੌਰਾਨ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਤੇ ਕਿਆਰਾ ਅਡਵਾਨੀ ਦੀ ਸਟੇਜ 'ਤੇ ਮੋਟਰਸਾਈਕਲ ਨਾਲ ਹੋਈ ਧਮਾਕੇਦਾਰ ਐਂਟਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਦੌਰਾਨ ਅਕਸ਼ੇ ਕੁਮਾਰ, ਕਿਆਰਾ ਅਡਵਾਨੀ, ਤਨਿਸ਼ਕ ਬਾਗ਼ਚੀ, ਹਾਰਡੀ ਸੰਧੂ ਅਤੇ ਰੈਪਰ ਬਾਦਸ਼ਾਹ ਦੀ ਹਾਜ਼ਰੀ ਵਿੱਚ ਬਾਲੀਵੁਡ ਫ਼ਿਲਮ 'ਗੁੱਡ ਨਿਊਜ਼' ਦਾ ਪਹਿਲਾ ਪਾਰਟੀ ਗੀਤ 'ਚੰਡੀਗੜ੍ਹ ਮੇਂ' ਜਾਰੀ ਕੀਤਾ ਗਿਆ।
ਇਸ ਦੌਰਾਨ ਅਕਸ਼ੇ ਕੁਮਾਰ ਤੇ ਸਮੁੱਚੀ ਟੀਮ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ 8700 ਵਿਦਿਆਰਥੀਆਂ ਦੀ ਮੌਜੂਦਗੀ 'ਚ 'ਚੰਡੀਗੜ੍ਹ ਮੇਂ' ਗੀਤ ਦੀ ਧੁੰਨ 'ਤੇ ਡਾਂਸ ਸਟੈਪ ਰਾਹੀ 'ਫ਼ਲੈਸ਼ ਮੌਬ' ਰਿਕਾਰਡ ਵੀ ਸਥਾਪਤ ਕਰਨ ਸਬੰਧੀ ਕੋਸ਼ਿਸ਼ ਕੀਤੀ ਗਈ। ਜੋ ਕਿ ਇਸ ਤੋਂ ਪਹਿਲਾਂ ਸ਼ਿਮਲਾ ਡਾਂਸਰ ਵਲੋਂ 8000 ਲੋਕਾਂ ਨਾਲ ਸਥਾਪਤ ਕੀਤਾ ਗਿਆ ਸੀ।
ਪੰਜਾਬੀ ਗਾਇਕ ਹਾਰਡੀ ਸੰਧੂ ਨੇ ਸਟੇਜ 'ਤੇ 'ਕਯਾ ਬਾਤ ਹੈ' ਗੀਤ ਨਾਲ ਐਂਟਰੀ ਕਰਦਿਆਂ ਮਾਹੌਲ ਨੂੰ ਤਰੋ ਤਾਜ਼ਾ ਰੱਖਦਿਆਂ ਅਪਣੇ ਸੁਪਰਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿਤਾ। ਸਮਾਗਮ ਦੇ ਅੰਤ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੱਲੋਂ ਸਮਾਗਮ ਦੌਰਾਨ ਪਹੁੰਚੇ ਅਦਾਕਾਰਾਂ ਅਤੇ ਕਲਾਕਾਰਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।
ਇੱਥੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਕਸ਼ੇ ਕੁਮਾਰ ਨੇ ਗੁੱਡ ਨਿਊਜ਼ ਨੂੰ ਸਾਲ ਦੀ ਬਿਹਤਰੀਨ ਮਨੋਰੰਜਨ ਭਰਪੂਰ ਫ਼ਿਲਮ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹਾਰਡੀ ਸੰਧੂ ਅਤੇ ਬਾਦਸ਼ਾਹ ਨੇ 'ਚੰਡੀਗੜ੍ਹ ਮੇਂ' ਗੀਤ ਨੂੰ ਬਾਕਮਾਲ ਤਰੀਕੇ ਨਾਲ ਗਾ ਕੇ ਚੰਗਾ ਪਾਰਟੀ ਗੀਤ ਸਰੋਤਿਆਂ ਦੀ ਝੋਲੀ ਪਾਇਆ ਹੈ।ਦੱਸਣਯੋਗ ਹੈ ਕਿ 'ਗੁੱਡ ਨਿਊਜ਼' ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਅਤੇ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।