ਕਬੂਤਰਬਾਜ਼ੀ ਮਾਮਲਾ : ਗਾਇਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਕੀਤਾ ਗਿਆ ਸੀਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ 'ਤੇ ਡੀ.ਟੀ.ਪੀ.ਈ. ਨੇ ਕੀਤੀ ਕਾਰਵਾਈ 

Pigeoning case: Singer Daler Mehndi's farmhouse sealed

ਗੁਰੂਗ੍ਰਾਮ: ਮੰਗਲਵਾਰ ਨੂੰ ਗੁਰੂਗ੍ਰਾਮ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕ ਦਲੇਰ ਮਹਿੰਦੀ ਦਾ ਸੋਹਾਣਾ ਸਥਿਤ ਫਾਰਮ ਹਾਊਸ ਸੀਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਸੋਹਾਣਾ ਦੀ ਦਮਦਮਾ ਝੀਲ ਨੇੜੇ ਗਾਇਕ ਦਲੇਰ ਮਹਿੰਦੀ ਸਮੇਤ ਤਿੰਨ ਵਿਅਕਤੀਆਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਸੋਹਾਣਾ ਦੇ ਪਿੰਡ ਦਮਦਮਾ ਵਿੱਚ ਗਾਇਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਹੈ। ਇੱਥੇ ਪ੍ਰਸ਼ਾਸਨ ਦੀ ਸਖ਼ਤੀ ਦੇਖਣ ਨੂੰ ਮਿਲੀ। ਪ੍ਰਸ਼ਾਸਨ ਨੇ ਦਲੇਰ ਮਹਿੰਦੀ ਸਮੇਤ ਤਿੰਨ ਲੋਕਾਂ ਦੇ ਫਾਰਮ ਹਾਊਸ ਸੀਲ ਕਰ ਦਿੱਤੇ ਹਨ।
ਮੰਗਲਵਾਰ ਸ਼ਾਮ ਨੂੰ ਜ਼ਿਲ੍ਹਾ ਟਾਊਨ ਪਲਾਨਰ ਇਨਫੋਰਸਮੈਂਟ (ਡੀ.ਟੀ.ਪੀ.ਈ.) ਅਮਿਤ ਮਧੋਲੀਆ ਦਮਦਮਾ ਝੀਲ 'ਚ ਕਿਸ਼ਤੀ 'ਤੇ ਸਵਾਰ ਹੋ ਕੇ ਝੀਲ ਦੇ ਦੂਜੇ ਪਾਸੇ ਪਹੁੰਚ ਗਏ, ਜਿੱਥੇ ਇਹ ਤਿੰਨ ਗੈਰ-ਕਾਨੂੰਨੀ ਫਾਰਮ ਹਾਊਸ ਸਨ। ਡੀਟੀਪੀਈ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇਨ੍ਹਾਂ ਫਾਰਮ ਹਾਊਸਾਂ ਨੂੰ ਸੀਲ ਕਰ ਦਿੱਤਾ ਹੈ। ਤਿੰਨੋਂ ਫਾਰਮ ਹਾਊਸ ਕਰੀਬ ਸੱਤ ਤੋਂ ਅੱਠ ਏਕੜ ਵਿੱਚ ਬਣੇ ਹੋਏ ਸਨ।
ਦੱਸ ਦੇਈਏ ਕਿ ਪੰਜਾਬੀ ਗੀਤ ਗਾ ਕੇ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ 'ਤੇ ਕਈ ਗੰਭੀਰ ਦੋਸ਼ ਵੀ ਲੱਗੇ ਹਨ। ਉਸ 'ਤੇ ਮਨੁੱਖੀ ਤਸਕਰੀ ਦਾ ਵੀ ਦੋਸ਼ ਹੈ। ਪਟਿਆਲਾ ਦੀ ਹੇਠਲੀ ਅਦਾਲਤ ਨੇ ਵੀ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਦੇ 19 ਸਾਲ ਪੁਰਾਣੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਬਾਅਦ 16 ਮਾਰਚ 2018 ਨੂੰ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ।