ਮਸ਼ਹੂਰ ਫਿਲਮਕਾਰ ਨਿਤਿਨ ਮਨਮੋਹਨ ਦਾ ਦਿਹਾਂਤ, 62 ਸਾਲ ਦੀ ਉਮਰ 'ਚ ਦੁਨੀਆ ਨੂੰ ਕਹਿ ਗਏ ਅਲਵਿਦਾ
ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ’ਚ ਸਨ ਦਾਖ਼ਲ
ਮੁੰਬਈ: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਨਿਰਮਾਤਾ ਨਿਤਿਨ ਮਨਮੋਹਨ ਦਾ ਅੱਜ ਯਾਨੀ 29 ਦਸੰਬਰ ਨੂੰ ਦਿਹਾਂਤ ਹੋ ਗਿਆ ਹੈ। ਹਾਲ ਹੀ 'ਚ ਨਿਤਿਨ ਮਨਮੋਹਨ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਹਾਲਤ ਨਾਜ਼ੁਕ ਸੀ ਅਤੇ ਉਸ ਨੂੰ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ। ਸਿਰਫ਼ 62 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਖਬਰਾਂ ਦੀ ਮੰਨੀਏ ਤਾਂ ਨਿਰਮਾਤਾ ਨੂੰ 3 ਦਸੰਬਰ ਦੀ ਸ਼ਾਮ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਜਿਸ ਕਾਰਨ ਨਿਤਿਨ ਮਨਮੋਹਨ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਨਿਤਿਨ ਮਨਮੋਹਨ ਨੇ ਆਪਣੇ ਕਰੀਅਰ ਵਿੱਚ ਇੱਕ ਤੋਂ ਵੱਧ ਫ਼ਿਲਮਾਂ ਦਿੱਤੀਆਂ। ਉਸ ਨੇ ਲਾਡਲਾ, ਯਮਲਾ ਪਗਲਾ ਦੀਵਾਨਾ, ਬੋਲ ਰਾਧਾ ਬੋਲ, ਲਵ ਕੇ ਲਿਏ ਕੁਛ ਭੀ ਕਰੇਗਾ, ਦਸ, ਚਲ ਮੇਰੇ ਭਾਈ, ਨਈ ਪੜੋਸਣ, ਬਾਗੀ, ਈਨਾ ਮੀਨਾ ਦੀਕਾ, ਟੈਂਗੋ ਚਾਰਲੀ, ਦਿਲ ਮਾਂਗੇ ਮੋਰ ਸਮੇਤ ਕਈ ਫਿਲਮਾਂ ਦਿੱਤੀਆਂ।
ਇੱਕ ਅਭਿਨੇਤਾ ਦੇ ਰੂਪ ਵਿੱਚ, ਨਿਤਿਨ ਨੇ ਟੀਵੀ ਸੀਰੀਅਲ ਭਾਰਤ ਕੇ ਸ਼ਹੀਦ ਵਿੱਚ ਚੰਦਰਸ਼ੇਖਰ ਆਜ਼ਾਦ ਦੀ ਭੂਮਿਕਾ ਨਿਭਾਈ। ਨਿਤਿਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਨਮੋਹਨ ਦੇ ਬੇਟੇ ਹਨ। ਮਨਮੋਹਨ ਨੂੰ 'ਬ੍ਰਹਮਚਾਰੀ', 'ਗੁਮਨਾਮ' ਅਤੇ 'ਨਯਾ ਜ਼ਮਾਨਾ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ।