Srikanth Film News: ਅਭਿਨੇਤਾ ਰਾਜਕੁਮਾਰ ਰਾਓ ਦੀ ‘ਸ਼੍ਰੀਕਾਂਤ’ ਫ਼ਿਲਮ 10 ਮਈ ਨੂੰ ਹੋਵੇਗੀ ਰਿਲੀਜ਼ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Srikanth Film News: ਫਿਲਮ ‘ਸ਼੍ਰੀਕਾਂਤ’, ਜਿਸ ਦਾ ਪਹਿਲਾਂ ‘ਸ਼੍ਰੀ’ ਸਿਰਲੇਖ ਸੀ  

Actor Rajkumar Rao's

Srikanth  Film News:  ਮੁੰਬਈ , ਅਭਿਨੇਤਾ, ਰਾਜਕੁਮਾਰ ਰਾਓ ਦੀ ਮਸ਼ਹੂਰ ਨੇਤਰਹੀਣ ਉਦਯੋਗਪਤੀ ਸ਼੍ਰੀਕਾਂਤ ਬੋਲਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸ੍ਰੀਕਾਂਤ’ 10 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਨਿਰਮਾਤਾਵਾਂ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ। ਪਹਿਲਾਂ ਇਸ ਫ਼ਿਲਮ ਦਾ ਨਾਂ ‘ਸ਼੍ਰੀ’ ਸੀ।

ਇਹ ਵੀ ਪੜੋ:Lifestyle News : ਜੇਕਰ ਬੱਚਿਆਂ ਦਾ ਪੜ੍ਹਾਈ ’ਚ ਮਨ ਨਹੀਂ ਲੱਗਦਾ ਤਾਂ ਸਟੱਡੀ ਟੇਬਲ ’ਤੇ ਰੱਖੋ ਇਹ 5 ਪੌਦੇ 

ਇਸ ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਨੇ ਕੀਤਾ ਹੈ ਅਤੇ ਕਹਾਣੀ ਜਗਦੀਪ ਸਿੱਧੂ ਅਤੇ ਸੁਮਿਤ ਪੁਰੋਹਿਤ ਨੇ ਲਿਖੀ ਹੈ। ਇਹ ਬਾਲੀਵੁੱਡ ਸਟੂਡੀਓ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਕ੍ਰਿਸ਼ਨ ਕੁਮਾਰ ਅਤੇ ਨਿਧੀ ਪਰਮਾਰ ਹੀਰਾਨੰਦਾਨੀ ਦੁਆਰਾ ਤਿਆਰ ਕੀਤਾ ਗਿਆ ਹੈ। ਟੀ-ਸੀਰੀਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਕਿਹਾ, ’’ਇਕ ਸ਼ਾਨਦਾਰ ਯਾਤਰਾ ਜੋ ਤੁਹਾਡੀਆਂ ਅੱਖਾਂ ਖੋਲ੍ਹ ਦੇਵੇਗੀ।

ਇਹ ਵੀ ਪੜੋ:Punjab Crime News : ਪਠਾਨਕੋਟ ’ਚ ਢਾਬੇ ’ਤੇ ਹੋਈ ਅੰਨ੍ਹੇਵਾਹ ਫ਼ਾਇਰਿੰਗ, ਦੋ ਨੌਜਵਾਨ ਜ਼ਖ਼ਮੀ

ਫਿਲਮ ‘ਸ਼੍ਰੀਕਾਂਤ’, ਜਿਸ ਦਾ ਪਹਿਲਾਂ ‘ਸ਼੍ਰੀ’ ਸਿਰਲੇਖ ਸੀ, 10 ਮਈ 2024 ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਮੌਕੇ ’ਤੇ ਰਿਲੀਜ਼ ਹੋ ਰਹੀ ਹੈ। ‘ਸ਼੍ਰੀਕਾਂਤ’ ਉਦਯੋਗਪਤੀ ਸ਼੍ਰੀਕਾਂਤ ਬੋਲਾ ਦੇ ਜੀਵਨ ਨੂੰ ਦਰਸਾਉਂਦੀ ਹੈ, ਜੋ ਨੇਤਰਹੀਣ ਹੋਣ ਦੇ ਬਾਵਜੂਦ ਵੀ ਹਿੰਮਤ ਨਾਲ ਕੰਮ ਕਰਦਾ ਹੈ ਅਤੇ ਬੋਲੈਂਟ ਇੰਡਸਟਰੀਜ਼ ਦੀ ਸਥਾਪਨਾ ਕਰਦੇ ਹਨ। ਇਸ ਫ਼ਿਲਮ ’ਚ ਆਲਿਆ ਐੱਫ ਜਯੋਤਿਕਾ ਅਤੇ ਸ਼ਰਦ ਕੇਲਕਰ ਵੀ ਅਹਿਮ ਭੂਮਿਕਾਵਾਂ ’ਚ ਹਨ।

ਇਹ ਵੀ ਪੜੋ:Rohtak News : ਸ਼ਹੀਦ ਫੌਜੀ ਦਾ ਪਿਤਾ 5 ਸਾਲਾਂ ਤੋਂ ਬੁਢਾਪਾ ਪੈਨਸ਼ਨ ਨਾ ਮਿਲਣ ’ਤੇ ਹੋਇਆ ਭਾਵੁਕ, ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ

 (For more news apart from Actor Rajkumar Rao's 'Shrikanth' will release on May 10 News in Punjabi, stay tuned to Rozana Spokesman)