ਡੂਡਲ ਨੇ ਦਾਦਾ ਸਾਹਿਬ ਦੇ ਜਨਮਦਿਨ ਨੂੰ ਇੰਝ ਬਣਾਇਆ ਖ਼ਾਸ
ਅਸਲੀ ਹੀਰੇ ਉਹ ਹੁੰਦੇ ਹਨ ਜਿਹੜੇ ਕੋਲੇ ਦੀ ਖਾਣ ਚੋਂ ਉੱਠ ਕੇ ਹੀਰੇ ਵਾਂਗ ਚਮਕਦੇ ਹਨ
Dada sahib phalke
ਅੱਜ ਦਾਦਾ ਸਾਹਿਬ ਦੇ ਜਨਮ ਦਿਨ ਮੌਕੇ ਤੁਹਾਨੂੰ ਦਸਦੇ ਹਾਂ ਉਨ੍ਹਾਂ ਦੇ ਜੀਵਨ ਦੀਆਂ ਕੁੱਝ ਮਹੱਤਵਪੁਰਣ ਗੱਲਾਂ ਬਾਰੇ। ਦਾਦਾ ਸਾਹਿਬ ਫਾਲਕੇ ਦਾ ਜਨਮ 30 ਅਪ੍ਰੈਲ 1870 ਨੂੰ ਨਾਸਿਕ ਦੇ ਨਜ਼ਦੀਕੀ ਤ੍ਰਿਯੰਬਕੇਸ਼ਵਰ ਤੀਰਥ ਸਥਾਨ 'ਤੇ ਇਕ ਮਰਾਠੀ ਬ੍ਰਾਹਮਣ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਧੂੰਡੀਰਾਜ ਗੋਵਿੰਦ ਫਾਲਕੇ ਸੀ। ਪਿਤਾ ਨਾਸਿਕ ਦੇ ਮਸ਼ਹੂਰ ਵਿਦਵਾਨ ਸਨ ਤਾਂ ਫਾਲਕੇ ਨੂੰ ਬਚਪਨ ਤੋਂ ਹੀ ਕਲਾ 'ਚ ਰੁਚੀ ਸੀ। 15 ਸਾਲ ਦੀ ਉਮਰ 'ਚ ਉਨ੍ਹਾਂ ਨੇ ਉਸ ਜਮਾਨੇ 'ਚ ਮੁੰਬਈ ਦੇ ਸਭ ਤੋਂ ਵੱਡੇ ਕਲਾ ਸਿੱਖਿÎਆਂ ਕੇਂਦਰ J. J. School of Art 'ਚ ਦਾਖਲਾ ਲਿਆ। ਫਿਰ ਉਨ੍ਹਾਂ ਨੇ ਮਹਾਰਾਜਾ ਸਯਾਜੀ ਰਾਓ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਚਿੱਤਰਕਲਾ ਨਾਲ ਫੋਟੋਗ੍ਰਾਫੀ ਤੇ ਆਰਕਟੀਟੈਕਚਰ ਕਲਾ ਦੀ ਵੀ ਪੜਾਈ ਕੀਤੀ। ਉਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਫਾਲਕੇ ਨੇ ਫੋਟੋਗ੍ਰਾਫੀ ਸ਼ੁਰੂ ਕਰ ਦਿਤੀ।