ਫ਼ਿਲਮ ਸੰਜੂ ਦੇ ਪੋਸਟਰ ਨੇ ਸੋਸ਼ਲ ਮੀਡੀਆ 'ਤੇ ਮਚਾਈ ਹਲਚਲ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਤੋਂ ਲੈ ਕੇ ਆਮ ਲੋਕਾਂ ਤਕ ਸਭ ਤਾਰੀਫ ਕਰ ਰਹੇ ਹਨ

Sanju

Sanju

Sanju

Sanju

ਸੰਜੇ ਦੱਤ ਦੀ ਜ਼ਿੰਦਗੀ 'ਤੇ ਅਧਾਰਿਤ ਫ਼ਿਲਮ 'ਸੰਜੂ' ਦੇ ਟੀਜ਼ਰ ਰਲੀਜ਼ ਤੋਂ ਬਾਅਦ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿਤਾ ਗਿਆ ਹੈ। ਫ਼ਿਲਮ ਦੇ ਇਸ ਪੋਸਟਰ 'ਚ ਸੰਜੂ ਬਣੇ ਰਣਬੀਰ ਕਪੂਰ ਦੀਆਂ ਹੂ-ਬਾ-ਹੂ ਸੰਜੇ ਦੱਤ ਦੀ ਹੀ ਕਾਪੀ ਲਗ ਰਹੇ ਹਨ। ਉਨ੍ਹਾਂ ਦਾ ਚਿਹਰਾ ,ਅੱਖਾਂ ਦਾ ਰੰਗ ਅਤੇ ਉਨ੍ਹਾਂ ਦੀ ਵੇਖਣੀ ਉਨ੍ਹਾਂ ਦੇ ਪੂਰੇ ਕਿਰਦਾਰ ਨੂੰ ਹੂਬਹੂ ਬਿਆਨ ਕਰਦੀਆਂ ਹਨ। ਸੰਜੇ ਦੱਤ ਦੇ ਕਿਰਦਾਰ ਨੂੰ ਨਿਭਾਅ ਰਹੇ ਰਣਬੀਰ ਕਪੂਰ ਦੀ ਅਦਾਕਾਰੀ ਬਾਲੀਵੁੱਡ ਤੋਂ ਲੈ ਕੇ ਆਮ ਲੋਕਾਂ ਤਕ ਸਭ ਤਾਰੀਫ ਕਰ ਰਹੇ ਹਨ। 'ਸੰਜੂ' ਫਿਲਮ ਦਾ ਟੀਜ਼ਰ ਕੁੱਝ ਦਿਨ ਪਹਿਲਾਂ ਹੀ ਇੰਟਰਨੈੱਟ  'ਤੇ ਵਾਇਰਲ ਹੋ ਚੁੱਕਿਆ ਹੈ। ਇਸ ਹੀ ਤਰ੍ਹਾਂ ਪੋਸਟਰ ਵੀ ਸੋਸ਼ਲ  ਮੀਡੀਆ 'ਤੇ ਛਾਇਆ ਹੋਇਆ ਹੈ। ਦਸ ਦਈਏ ਕਿ ਇਸ ਪੋਸਟਰ ਨੂੰ ਫਿਲਮ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।