'ਦੰਗਲ ਗਰਲ' ਜ਼ਾਇਰਾ ਵਸੀਮ ਨੇ ਛੱਡੀ ਫ਼ਿਲਮੀ ਦੁਨੀਆ
ਕਿਹਾ - ਅਦਾਕਾਰਾ ਬਣਨ ਕਾਰਨ ਮੈਂ ਆਪਣੇ ਇਸਲਾਮ ਧਰਮ ਤੋਂ ਦੂਰ ਹੁੰਦੀ ਜਾ ਰਹੀ ਹਾਂ
ਨਵੀਂ ਦਿੱਲੀ : ਕੌਮੀ ਐਵਾਰਡ ਜੇਤੂ ਜ਼ਾਇਰਾ ਵਸੀਮ ਨੇ ਬਾਲੀਵੁਡ ਨੂੰ ਅਲਵਿਦਾ ਆਖ ਦਿੱਤਾ ਹੈ। 'ਦੰਗਲ' ਅਤੇ 'ਸੀਕ੍ਰੇਟ ਸੁਪਰਸਟਾਰ' ਜਿਹੀ ਬਾਲੀਵੁਡ ਫ਼ਿਲਮਾਂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਇਸ ਅਦਾਕਾਰਾ ਨੇ ਫ਼ੇਸਬੁੱਕ 'ਤੇ ਇਕ ਪੋਸਟ ਪਾ ਕੇ ਇਹ ਐਲਾਨ ਕੀਤਾ। ਜ਼ਾਇਰਾ ਦਾ ਕਹਿਣਾ ਹੈ ਕਿ ਉਸ ਨੇ ਇਹ ਫ਼ੈਸਲਾ ਆਪਣੇ ਧਰਮ ਅਤੇ ਅੱਲਾਹ ਲਈ ਲਿਆ ਹੈ।
ਜ਼ਾਇਰਾ ਵਸੀਮ ਨੇ ਆਪਣੀ ਪੋਸਟ 'ਚ ਲਿਖਿਆ, "5 ਸਾਲ ਪਹਿਲਾਂ ਮੈਂ ਇਕ ਫ਼ੈਸਲਾ ਲਿਆ, ਜਿਸ ਨੇ ਮੇਰੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ। ਮੈਂ ਜਿਵੇਂ ਹੀ ਬਾਲੀਵੁਡ 'ਚ ਕਦਮ ਰੱਖਿਆ, ਮੇਰੇ ਲਈ ਮਸ਼ਹੂਰ ਹੋਣ ਦੇ ਕਈ ਰਸਤੇ ਖੁਲ੍ਹ ਗਏ। ਮੈਨੂੰ ਲੋਕਾਂ ਤੋਂ ਬਹੁਤ ਪਿਆਰ ਮਿਲਿਆ। ਕਈ ਵਾਰ ਮੈਨੂੰ ਨੌਜਵਾਨਾਂ ਦਾ ਰੋਲ ਮਾਡਲ ਵੀ ਮੰਨਿਆ ਗਿਆ। ਹਾਲਾਂਕਿ ਇਹ ਸੱਭ ਉਹ ਨਹੀਂ ਸੀ ਜਿਸ ਦੀ ਮੈਂ ਖਵਾਇਸ਼ ਕੀਤੀ ਸੀ।"
ਜ਼ਾਇਰਾ ਵਸੀਮ ਨੇ ਲਿਖਿਆ, "ਅੱਜ ਬਾਲੀਵੁਡ 'ਚ ਮੇਰੇ 5 ਸਾਲ ਪੂਰੇ ਹੋ ਗਏ ਹਨ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਇਸ ਪਛਾਣ ਅਤੇ ਜਿਹੜਾ ਕੰਮ ਮੈਂ ਕਰ ਰਹੀ ਹਾਂ ਉਸ ਤੋਂ ਖ਼ੁਸ਼ ਨਹੀਂ ਹਾਂ। ਲੰਮੇ ਸਮੇਂ ਤੋਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਕੋਈ ਦੂਜਾ ਮਨੁੱਖ ਬਣਨ ਦੀ ਜੱਦੋਜ਼ਹਿਦ 'ਚ ਲੱਗੀ ਹੋਈ ਹਾਂ। ਮੈਂ ਜਿਹੜੀ ਜ਼ਿੰਦਗੀ ਜੀਅ ਰਹੀ ਸੀ, ਉਸ ਲਈ ਮੈਂ ਨਹੀਂ ਬਣੀ ਹਾਂ।"
ਜ਼ਾਇਰਾ ਨੇ ਲਿਖਿਆ, "ਫ਼ਿਲਮੀ ਦੁਨੀਆ ਨੇ ਮੈਨੂੰ ਬਹੁਤ ਪਿਆਰ, ਸਮਰਥਨ ਅਤੇ ਪ੍ਰਸਿੱਧੀ ਦਿੱਤੀ ਹੈ। ਪਰ ਇਸ ਨੇ ਮੈਨੂੰ ਅਗਿਆਨਤਾ ਦੇ ਰਸਤੇ 'ਤੇ ਲਿਜਾਣ ਦਾ ਵੀ ਕੰਮ ਕੀਤਾ, ਕਿਉਂਕਿ ਮੈਂ ਚੁਪਚਾਪ ਅਤੇ ਭੁਲੇਖੇ 'ਚ ਆਪਣੇ ਧਰਮ ਤੋਂ ਭਟਕ ਗਈ। ਮੇਰੇ ਧਰਮ ਦੇ ਨਾਲ ਮੇਰਾ ਰਿਸ਼ਤਾ ਖ਼ਤਰੇ 'ਚ ਪੈ ਗਿਆ ਸੀ। ਮੇਰੀ ਜ਼ਿੰਗਦੀ ਤੋਂ ਬਰਕਤ ਪੂਰੀ ਤਰ੍ਹਾਂ ਖ਼ਤਮ ਹੋ ਗਈ। ਮੈਂ ਲਗਾਤਾਰ ਆਪਣੀ ਆਤਮਾ ਤੋਂ ਲੜਦੀ ਰਹੀ।"
ਇਸ ਮੌਕੇ ਵੱਖ-ਵੱਖ ਪ੍ਰਸਿੱਧ ਸ਼ਖ਼ਸੀਅਤਾਂ ਨੇ ਟਵੀਟ ਕਰ ਕੇ ਆਪਣੇ ਵਿਚਾਰ ਪ੍ਰਗਟਾਏ :-