ਅਦਾਕਾਰ ਮੰਦਿਰਾ ਬੇਦੀ ਨੂੰ ਡੂੰਘਾ ਸਦਮਾ, ਪਤੀ ਦੀ ਹੋਈ ਮੌਤ
ਮੰਦਿਰਾ ਬੇਦੀ ਨੇ ਰਾਜ ਕੌਸ਼ਲ ਨਾਲ 14 ਫਰਵਰੀ 1999 ਨੂੰ ਕਰਵਾਇਆ ਸੀ ਵਿਆਹ
ਮੁੰਬਈ: ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਅੱਜ ਸਵੇਰੇ ਦਿਹਾਂਤ (Actor Mandira Bedi shocked, husband dies) ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਰਾਜ ਨੇ ਬਤੌਰ ਅਭਿਨੇਤਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਨੇ ਆਪਣੇ ਕਰੀਅਰ ਦੀਆਂ ਤਿੰਨ ਫਿਲਮਾਂ 'ਪਿਆਰੇ ਮੈਂ ਕਭੀ ਕਭੀ', 'ਸ਼ਾਦੀ ਕਾ ਲੱਡੂ' ਅਤੇ 'ਐਂਥਨੀ ਕੌਨ ਹੈ' ਡਾਇਰੈਕਟ ਕੀਤੀਆਂ ਹਨ। ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਰਾਜ ਕੌਸ਼ਲ ਦੀ ਮੌਤ (Actor Mandira Bedi shocked, husband dies) 'ਤੇ ਸੋਗ ਜ਼ਾਹਰ ਕੀਤਾ।
ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਪੰਜਾਬੀਆਂ ਦੀ ਹੋਈ ਮੌਤ
ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦੀ ਪਹਿਲੀ ਮੁਲਾਕਾਤ ਸੰਨ 1966 ਵਿੱਚ ਮੁਕੁਲ ਆਨੰਦ ਦੇ ਘਰ ਹੋਈ ਸੀ। ਮੰਦਿਰਾ ਆਡੀਸ਼ਨ ਲਈ ਉਥੇ ਪਹੁੰਚੀ ਸੀ ਅਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਵਜੋਂ ਕੰਮ ਕਰ (Actor Mandira Bedi shocked, husband dies) ਰਿਹਾ ਸੀ। ਇਥੋਂ ਹੀ ਦੋਵਾਂ ਦਾ ਪਿਆਰ ਸ਼ੁਰੂ ਹੋਇਆ। ਮੰਦਿਰਾ ਬੇਦੀ ਨੇ ਰਾਜ ਕੌਸ਼ਲ ਨਾਲ 14 ਫਰਵਰੀ 1999 ਨੂੰ ਵਿਆਹ ਕਰਵਾਇਆ ਸੀ।
ਇਹ ਵੀ ਪੜ੍ਹੋ: ਗੈਂਗਸਟਰ ਕਾਲਾ ਸੇਖੋਂ ਨੇ ਖ਼ੁਦ ਨੂੰ ਮਾਰੀ ਗੋਲੀ