Bollywood Actor Rajkummar Rao: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਜਲੰਧਰ ਅਦਾਲਤ 'ਚ ਕੀਤਾ ਆਤਮ ਸਮਰਪਣ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Bollywood Actor Rajkummar Rao : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ, ਅਦਾਲਤ ਨੇ ਰਾਜਕੁਮਾਰ ਰਾਓ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਕੀਤੇ ਸਨ ਜਾਰੀ

Bollywood actor Rajkummar Rao surrenders in Jalandhar court

Jalandhar News in Punjabi : 2017 ਵਿੱਚ ਰਿਲੀਜ਼ ਹੋਈ ਬਾਲੀਵੁੱਡ ਫਿਲਮ 'ਬਹਿਨ ਹੋਗੀ ਤੇਰੀ' ਦੇ ਕੁੱਝ ਦ੍ਰਿਸ਼ਾਂ ਕਾਰਨ ਅਦਾਕਾਰ ਰਾਜ ਕੁਮਾਰ ਰਾਓ ਇਸ ਸਮੇਂ ਕਾਨੂੰਨੀ ਕੇਸ ਦਾ ਸਾਹਮਣਾ ਕਰ ਰਹੇ ਹਨ। ਇਹ ਵਿਵਾਦ ਇੱਕ ਪੋਸਟਰ ਨਾਲ ਸੰਬੰਧਿਤ ਹੈ, ਜਿਸ ’ਚ ਕਥਿਤ ਤੌਰ ਉਤੇ ਭਗਵਾਨ ਸ਼ਿਵ ਨੂੰ ਚੱਪਲਾਂ ਪਹਿਨੇ ਹੋਏ ਦਿਖਾਇਆ ਗਿਆ ਸੀ, ਜਿਸ ਦੀ ਦਰਸ਼ਕਾਂ ਤੋਂ ਆਲੋਚਨਾ ਕੀਤੀ ਗਈ ਸੀ। ਇਸ ਪੂਰੇ ਮਾਮਲੇ ਵਿੱਚ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਦਾ ਨਾਂਅ ਵੀ ਸ਼ਾਮਲ ਹੈ।

ਉਲੇਖਯੋਗ ਹੈ ਕਿ ਬੀਤੀ 29 ਜੁਲਾਈ ਨੂੰ ਅਦਾਕਾਰ ਰਾਜਕੁਮਾਰ ਨੇ ਖੁਦ ਆਪਣੇ ਆਪ ਨੂੰ ਜਲੰਧਰ ਪੁਲਿਸ ਕੋਲ ਆਤਮ ਸਮਰਪਣ ਕੀਤਾ ਸੀ, ਕਿਉਂਕਿ ਅਦਾਕਾਰ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਇਆ ਸੀ, ਹਾਲਾਂਕਿ ਕੁੱਝ ਸਮੇਂ ਬਾਅਦ ਹੀ ਅਦਾਕਾਰ ਨੂੰ ਬੇਲ ਵੀ ਮਿਲ ਗਈ, ਜਿਸ ਦੀ ਅੱਜ 30 ਜੁਲਾਈ ਨੂੰ ਸੁਣਵਾਈ ਹੋਣੀ ਹੈ।

2017 ਵਿੱਚ ਦਰਜ ਕੀਤਾ ਗਿਆ ਸੀ ਮਾਮਲਾ

ਇਹ ਕੇਸ 2017 ਵਿੱਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਇੱਕ ਹਿੰਦੂ ਨੇਤਾ ਅਤੇ ਫਿਲਮ ਨਿਰਮਾਤਾ ਹੈ। ਉਸਨੇ ਜਲੰਧਰ ਦੇ ਪੁਲਿਸ ਡਿਵੀਜ਼ਨ ਨੰਬਰ 5 ਵਿੱਚ ਕੇਸ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਫਿਲਮ 'ਬਹਿਨ ਹੋਗੀ ਤੇਰੀ' ਦੇ ਇੱਕ ਪੋਸਟਰ ਅਤੇ ਇੱਕ ਦ੍ਰਿਸ਼ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਵਾਨ ਸ਼ਿਵ ਨੂੰ ਚੱਪਲਾਂ ਪਾ ਕੇ ਅਪਮਾਨਜਨਕ ਢੰਗ ਨਾਲ ਦਿਖਾਇਆ ਗਿਆ ਸੀ। ਇਹ ਪੋਸਟਰ ਵਾਇਰਲ ਹੋ ਗਿਆ, ਜਿਸ ਨਾਲ ਵਿਵਾਦ ਹੋਰ ਵੀ ਵੱਧ ਗਿਆ।

ਐਫਆਈਆਰ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਕਿ ਫਿਲਮ ਵਿੱਚ ਭਗਵਾਨ ਸ਼ਿਵ ਨੂੰ ਇੱਕ ਕਾਰਟੂਨ ਵਰਗੀ ਤਸਵੀਰ ਵਿੱਚ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਿਰਾਦਰਜਨਕ ਅਤੇ ਅਪਮਾਨਜਨਕ ਹੈ। ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਇਹ ਕਾਰਵਾਈ ਜਾਣਬੁੱਝ ਕੇ ਕੀਤੀ ਗਈ ਸੀ ਅਤੇ ਭੜਕਾਉਣ ਲਈ ਕੀਤੀ ਗਈ ਸੀ। ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਅਜਿਹੇ ਚਿੱਤਰਣ ਸਮਾਜਿਕ ਅਸ਼ਾਂਤੀ ਦਾ ਕਾਰਨ ਬਣ ਸਕਦੇ ਹਨ। ਬਾਅਦ ਵਿੱਚ ਪੁਲਿਸ ਨੇ ਫਿਲਮ ਨਾਲ ਜੁੜੇ ਕਈ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ।

(For more news apart from Bollywood actor Rajkummar Rao surrenders in Jalandhar court News in Punjabi, stay tuned to Rozana Spokesman)