ਕਰੂਜ਼ ਸ਼ਿਪ ਡਰੱਗਜ਼ ਮਾਮਲਾ: 27 ਦਿਨ ਬਾਅਦ ਜੇਲ੍ਹ 'ਚੋਂ ਬਾਹਰ ਆਏ ਆਰਯਨ ਖ਼ਾਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਯਨ ਖ਼ਾਨ ਕਰੀਬ ਇਕ ਮਹੀਨੇ ਬਾਅਦ ਅੱਜ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਹੋਏ ਹਨ।

Aryan Khan walks out of Arthur Road Jail

ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਯਨ ਖ਼ਾਨ ਕਰੀਬ ਇਕ ਮਹੀਨੇ ਬਾਅਦ ਅੱਜ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਹੋਏ ਹਨ। ਉਹਨਾਂ ਨੂੰ ਇਕ ਕਰੂਜ਼ ਸ਼ਿਪ ਪਾਰਟੀ ਤੋਂ ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਰਯਨ ਖ਼ਾਨ ਦੀ ਰਿਹਾਈ ਸਮੇਂ ਜੇਲ੍ਹ ਦੇ ਬਾਹਰ ਮੀਡੀਆ ਦੀ ਭੀੜ ਇਕੱਠੀ ਹੋਈ ਸੀ ਅਤੇ ਸੁਰੱਖਿਆ ਲਈ ਭਾਰੀ ਗਿਣਤੀ ਵਿਚ ਪੁਲਿਸ ਕਰਮਚਾਰੀ ਵੀ ਮੌਜੂਦ ਸਨ। ਆਰਯਨ ਖ਼ਾਨ ਦੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਗੱਡੀ ਵਿਚ ਬਿਠਾਇਆ ਗਿਆ ਅਤੇ ਉਹ ਅਪਣੇ ਘਰ ਲਈ ਰਵਾਨਾ ਹੋ ਗਏ।

ਹੋਰ ਪੜ੍ਹੋ: ਦਿਲਸ਼ਾਦ ਗਾਰਡਨ ਇਲਾਕੇ 'ਚ ਪੰਪ ਹਾਊਸ ਦੀ 60 ਫੁੱਟ ਲੰਬੀ ਕੰਧ ਡਿੱਗੀ, ਕਈ ਵਾਹਨ ਹੇਠਾਂ ਦੱਬੇ  

ਵੀਰਾਵਰ ਨੂੰ 23 ਸਾਲਾ ਆਰਯਨ ਖ਼ਾਨ ਨੂੰ ਮੁੰਬਈ ਹਾਈ ਕੋਰਟ ਨੇ ਤਿੰਨ ਦਿਨਾਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਜ਼ਮਾਨਤ ਦਿੱਤੀ ਸੀ। ਆਰਯਨ ਖ਼ਾਨ ਲਈ ਕੋਰਟ ਵਿਚ ਦਲੀਲ ਕੇਂਦਰ ਸਰਕਾਰ ਵਿਚ ਅਟਾਰਨੀ ਜਨਰਲ ਰਹੇ ਮੁਕੂਲ ਰੋਹਤਗੀ ਨੇ ਦਿੱਤੀ ਸੀ। ਅਭਿਨੇਤਰੀ ਜੂਹੀ ਚਾਵਲਾ ਨੇ ਇਕ ਲੱਖ ਰੁਪਏ ਦੇ ਬੇਲ ਬਾਂਡ ’ਤੇ ਹਸਤਾਖਰ ਕੀਤੇ ਸੀ।

ਹੋਰ ਪੜ੍ਹੋ: ਸੁਖਜੀਤ ਸਿੰਘ ਬਣੇ ਪੰਜਾਬ ਟਰਾਂਸਪੋਰਟ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ

ਮੀਡੀਆ ਨਾਲ ਗੱਲਬਾਤ ਕਰਦਿਆਂ ਜੂਹੀ ਚਾਵਲਾ ਨੇ ਕਿਹਾ ਸੀ, ‘ਮੈਂ ਬਹੁਤ ਖੁਸ਼ ਹਾਂ ਕਿ ਇਹ ਸਭ ਖਤਮ ਹੋਇਆ ਅਤੇ ਆਰਯਨ ਬਾਹਰ ਆ ਰਿਹਾ ਹੈ, ਇਹ ਸਾਰਿਆਂ ਲਈ ਰਾਹਤ ਦੀ ਗੱਲ਼ ਹੈ’। ਕੋਰਟ ਨੇ ਜ਼ਮਾਨਤ ਦੇ ਨਾਲ 14 ਸ਼ਰਤਾਂ ਵੀ ਰੱਖੀਆਂ ਹਨ, ਜਿਨ੍ਹਾਂ ਦਾ ਉਲੰਘਣ ਹੋਣ ’ਤੇ ਆਰਯਨ ਦੀ ਜ਼ਮਾਨਤ ਰੱਦ ਹੋ ਜਾਵੇਗੀ। ਇਹਨਾਂ ਸ਼ਰਤਾਂ ਵਿਚ ਇਕ ਲੱਖ ਦਾ ਮੁਚਲਕਾ ਭਰਨ ਤੋਂ ਲੈ ਕੇ ਇਸ ਤਰ੍ਹਾਂ ਦੇ ਕਿਸੇ ਵੀ ਮਾਮਲੇ ਤੋਂ ਬਚਣ ਦੀ ਹਦਾਇਤ ਸ਼ਾਮਲ ਹੈ।

ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ’ਚ ਹੋ ਹੋਰ ਕਿਸਾਨਾਂ ਦੀ ਮੌਤ

ਇਹਨਾਂ ਸ਼ਰਤਾਂ ’ਤੇ ਦਿੱਤੀ ਗਈ ਜ਼ਮਾਨਤ

-ਹਰੇਕ ਮੁਲਜ਼ਮ ਨੂੰ ਭਰਨਾ ਹੋਵੇਗਾ ਇਕ ਲੱਖ ਦਾ ਸੀਆਰ ਬਾਂਡ

- ਕਿਸੇ ਅਜਿਹੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਣਗੇ ਜਿਸ ਅਧਾਰ 'ਤੇ ਕੇਸ ਦਰਜ ਹੋਇਆ ਸੀ

-ਮੁਲਜ਼ਮ ਆਪਸ ਵਿਚ ਕਿਸੇ ਕਿਸਮ ਦਾ ਮੇਲਜੋਲ ਨਹੀਂ ਕਰਨਗੇ

-ਕਿਸੇ ਵੀ ਤਰ੍ਹਾਂ ਗਵਾਹਾਂ ਜਾਂ ਸਬੂਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ

-ਆਪਣੇ ਪਾਸਪੋਰਟ ਵਿਸ਼ੇਸ਼ ਅਦਾਲਤ ਵਿਚ ਜਮਾਂ ਕਰਨਗੇ

-ਐਨਡੀਪੀਸੀ ਦੇ ਵਿਸ਼ੇਸ਼ ਜੱਜ ਦੀ ਆਗਿਆ ਤੋਂ ਬਿਨਾਂ ਦੇਸ਼ ਛੱਡ ਕੇ ਨਹੀਂ ਜਾ ਸਕਣਗੇ

- ਮੀਡੀਆ ਸਾਹਮਣੇ ਕਿਸੇ ਕਿਸਮ ਦਾ ਬਿਆਨ ਨਹੀਂ ਦੇ ਸਕਣਗੇ

- ਮੁੰਬਈ ਤੋਂ ਬਾਹਰ ਜਾਣ ਤੋਂ ਪਹਿਲਾਂ ਪੜਤਾਲੀਆ ਅਫ਼ਸਰ ਨੂੰ ਇਤਲਾਹ ਦਿੱਤੀ ਜਾਵੇਗੀ

-ਹਰ ਸ਼ੁੱਕਰਵਾਰ ਐਨਸੀਬੀ ਦੇ ਮੁੰਬਈ ਦਫ਼ਤਰ ਵਿਚ ਸਵੇਰੇ 11 ਤੋਂ 2 ਵਜੇ ਤੱਕ ਹਾਜ਼ਰੀ ਲਵਾਉਣੀ ਹੋਵੇਗੀ।