ਮਨੋਰੰਜਨ ਜਗਤ 'ਚ ਨਹੀਂ ਰੁਕ ਰਿਹਾ ਖ਼ੁਦਕੁਸ਼ੀਆਂ ਦਾ ਸਿਲਸਿਲਾ
ਹੁਣ ਤੱਕ ਅਣਸੁਲਝੇ ਹਨ ਜੀਆ ਖ਼ਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਕਲਾਕਾਰਾਂ ਦੀ ਖ਼ੁਦਕੁਸ਼ੀ ਦੇ ਰਾਜ਼
ਟੈਲੀਵਿਜ਼ਨ ਅਦਾਕਾਰਾ ਤੁਨੀਸ਼ਾ ਸ਼ਰਮਾ ਪਿਛਲੇ ਹਫ਼ਤੇ ਮੁੰਬਈ ਵਿਚ ਇੱਕ ਟੀਵੀ ਸੀਰੀਅਲ ਦੇ ਸੈੱਟ ਉੱਤੇ ਫ਼ਾਂਸੀ ਦੇ ਫ਼ੰਦੇ 'ਤੇ ਲਟਕਦੀ ਹੋਈ ਪਾਈ ਗਈ। ਇੱਕ ਚੜ੍ਹਦੀ ਉਮਰ ਦੀ ਅਦਾਕਾਰਾ ਵੱਲੋਂ ਅਚਾਨਕ ਮੌਤ ਨੂੰ ਚੁਣ ਲੈਣ ਦੇ ਇਸ ਫ਼ੈਸਲੇ ਨਾਲ ਹੰਗਾਮਾ ਹੋਣਾ ਤੇ ਚਰਚਾ ਛਿੜਨੀ ਸੁਭਾਵਿਕ ਸੀ, ਪਰ ਕਲਾਕਾਰਾਂ ਵੱਲੋਂ ਇਸ ਤਰ੍ਹਾਂ ਲਗਾਤਾਰ ਆਤਮ ਹੱਤਿਆ ਦੀ ਕੀਤੀ ਜਾ ਰਹੀ ਚੋਣ ਬਹੁਤ ਸਾਰੇ ਗੰਭੀਰ ਸਵਾਲਾਂ ਨੂੰ ਜਨਮ ਦਿੰਦੀ ਹੈ।
ਇਸ ਤੋਂ ਪਹਿਲਾਂ ਕਈ ਕਲਾਕਾਰਾਂ ਵੱਲੋਂ ਚੁੱਕੇ ਖ਼ੁਦਕੁਸ਼ੀ ਦੇ ਕਦਮ ਲੋਕਾਂ ਨੂੰ ਹੈਰਾਨ-ਪਰੇਸ਼ਾਨ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੁਝ ਨਾਂਅ ਹੇਠ ਲਿਖੇ ਅਨੁਸਾਰ ਹਨ -
1 - ਵੈਸ਼ਾਲੀ ਠੱਕਰ
ਟੀਵੀ ਲੜੀਵਾਰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਦਾਕਾਰਾ ਵੈਸ਼ਾਲੀ ਠੱਕਰ 15 ਅਕਤੂਬਰ 2022 ਨੂੰ ਇੰਦੌਰ ਸਥਿਤ ਆਪਣੇ ਘਰ 'ਚ ਫ਼ੰਦੇ ਨਾਲ ਲਟਕਦੀ ਮਿਲੀ ਸੀ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਠੱਕਰ ਦੇ ਸਾਬਕਾ ਬੁਆਏਫ੍ਰੈਂਡ ਰਾਹੁਲ ਨਵਲਾਨੀ ਨੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਸੀ।
Vaishali Takkar
2- ਆਸਿਫ਼ ਬਸਰਾ
'ਜਬ ਵੀ ਮੈਟ', 'ਵਨਸ ਅਪੌਨ ਏ ਟਾਈਮ ਇਨ ਮੁੰਬਈ' ਅਤੇ 'ਕਾਈ ਪੋ ਚੇ' ਵਿੱਚ ਅਦਾਕਾਰੀ ਦਿਖਾ ਚੁੱਕੇ ਆਸਿਫ਼ ਬਸਰਾ ਨੂੰ ਨਵੰਬਰ 2020 ਨੂੰ ਧਰਮਸ਼ਾਲਾ ਵਿੱਚ ਆਪਣੀ ਨਿੱਜੀ ਜਾਇਦਾਦ ਵਿੱਚ ਫ਼ੰਦੇ ਨਾਲ ਲਟਕਦਾ ਪਾਇਆ ਗਿਆ ਸੀ। ਉਹ 53 ਸਾਲਾਂ ਦੇ ਨਾਲ ਸੀ।
3- ਸਮੀਰ ਸ਼ਰਮਾ
ਸਮੀਰ ਸ਼ਰਮਾ ਇਕੱਲਾ ਰਹਿੰਦਾ ਸੀ ਅਤੇ 6 ਅਗਸਤ 2020 ਨੂੰ ਮੁੰਬਈ ਦੇ ਉਪਨਗਰ ਮਲਾਡ ਵਿੱਚ ਆਪਣੀ ਰਸੋਈ ਦੇ ਪੱਖੇ ਨਾਲ ਲਟਕਦਾ ਮਿਲਿਆ ਸੀ। ਸ਼ਰਮਾ ਨੇ 'ਕਿਉਂ ਕੀ ਸਾਸ ਭੀ ਕਭੀ ਬਹੂ ਥੀ' ਅਤੇ 'ਲੈਫ਼ਟ ਰਾਈਟ ਲੈਫ਼ਟ' ਵਰਗੇ ਮਸ਼ਹੂਰ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਸੀ।
4- ਸੁਸ਼ਾਂਤ ਸਿੰਘ ਰਾਜਪੂਤ
ਫ਼ਿਲਮ 'MS Dhoni' ਨਾਲ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਰਾਜਪੂਤ 14 ਜੁਲਾਈ 2020 ਨੂੰ ਬਾਂਦਰਾ ਸਥਿਤ ਆਪਣੇ ਘਰ 'ਚ ਲਟਕਦੇ ਹੋਏ ਮਿਲੇ ਸਨ, ਅਤੇ ਇਸ ਖ਼ੁਦਕੁਸ਼ੀ ਦਾ ਪਰਛਾਵਾਂ ਭਾਰਤੀ ਫ਼ਿਲਮ ਅਤੇ ਮਨੋਰੰਜਨ ਜਗਤ 'ਤੇ ਅੱਜ ਵੀ ਪਿਆ ਹੋਇਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਫ਼ਿਲਮ ਉਦਯੋਗ ਵਿੱਚ ਭਾਈ-ਭਤੀਜਾਵਾਦ ਬਾਰੇ ਬਹਿਸ ਨੂੰ ਹਵਾ ਦਿੰਦੀ ਰਹੀ ਹੈ।
5- ਕੁਸ਼ਲ ਪੰਜਾਬੀ
ਅਦਾਕਾਰ-ਮਾਡਲ ਕੁਸ਼ਲ ਪੰਜਾਬੀ 27 ਦਸੰਬਰ 2019 ਨੂੰ ਆਪਣੇ ਬਾਂਦਰਾ ਵਿਖੇ ਸਥਿਤ ਅਪਾਰਟਮੈਂਟ ਵਿੱਚ ਲਟਕਦਾ ਪਾਇਆ ਗਿਆ ਸੀ। ਉਹ 'ਕਾਲ' ਅਤੇ 'ਲਕਸ਼ਯ' ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰਨ ਅਤੇ ਰਿਐਲਿਟੀ ਸ਼ੋਅ 'ਫ਼ੀਅਰ ਫ਼ੈਕਟਰ' ਲਈ ਜਾਣਿਆ ਜਾਂਦਾ ਹੈ।
6- ਪਰੀਕਸ਼ਾ ਮਹਿਤਾ
'ਕ੍ਰਾਈਮ ਪੈਟਰੋਲ' ਦੀ ਅਦਾਕਾਰਾ ਪਰੀਕਸ਼ਾ ਮਹਿਤਾ ਇੰਦੌਰ ਸਥਿਤ ਆਪਣੇ ਘਰ 'ਚ ਮ੍ਰਿਤਕ ਪਾਈ ਗਈ। ਉਹ 29 ਸਾਲਾਂ ਦੀ ਸੀ।
7- ਪ੍ਰਤਿਊਸ਼ਾ ਬੈਨਰਜੀ
ਸੀਰੀਅਲ 'ਬਾਲਿਕਾ ਵਧੂ' ਨਾਲ ਪ੍ਰਤਿਊਸ਼ਾ ਬੈਨਰਜੀ ਘਰ-ਘਰ 'ਚ ਮਸ਼ਹੂਰ ਹੋ ਗਈ ਸੀ, ਜੋ 1 ਅਪ੍ਰੈਲ 2016 ਨੂੰ ਮੁੰਬਈ 'ਚ ਆਪਣੇ ਅਪਾਰਟਮੈਂਟ 'ਚ ਲਟਕਦੀ ਮਿਲੀ ਸੀ। ਉਹ 24 ਸਾਲਾਂ ਦੀ ਸੀ। ਉਸ ਦੇ ਬੁਆਏਫ੍ਰੈਂਡ ਰਾਹੁਲ ਰਾਜ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗਿਆ ਸੀ।
8 - ਜੀਆ ਖ਼ਾਨ
ਬ੍ਰਿਟਿਸ਼-ਅਮਰੀਕੀ ਅਭਿਨੇਤਰੀ ਜੀਆ ਖ਼ਾਨ ਨੂੰ ਹਿੰਦੀ ਫ਼ਿਲਮ 'ਨਿਸ਼ਬਦ' ਅਤੇ 'ਗਜਨੀ' 'ਚ ਨਿਭਾਏ ਰੋਲਾਂ ਲਈ ਜਾਣਿਆ ਜਾਂਦਾ ਹੈ। ਜੀਆ 3 ਜੂਨ, 2013 ਨੂੰ ਆਪਣੇ ਮੁੰਬਈ ਸਥਿਤ ਘਰ 'ਚ ਲਟਕਦੀ ਮਿਲੀ। ਉਹ 25 ਸਾਲਾਂ ਦੀ ਸੀ।
9 - ਵਿਜੇ ਲਕਸ਼ਮੀ ਉਰਫ਼ ਸਿਲਕ ਸਮਿਤਾ
ਆਪਣੇ ਸਕਰੀਨ ਨਾਂਅ ਸਿਲਕ ਸਮਿਤਾ ਵਜੋਂ ਮਸ਼ਹੂਰ ਅਦਾਕਾਰਾ ਵਿਜੇ ਲਕਸ਼ਮੀ, ਤਾਮਿਲ ਸਿਨੇਮਾ 'ਚ ਆਪਣੀ ਵੱਖਰੀ ਪਛਾਣ ਰੱਖਦੀ ਸੀ, ਅਤੇ 1996 ਵਿੱਚ 33 ਸਾਲ ਦੀ ਉਮਰ ਵਿੱਚ ਮ੍ਰਿਤਕ ਪਾਈ ਗਈ ਸੀ। ਸ਼ੱਕ ਜਤਾਇਆ ਜਾਂਦਾ ਰਿਹਾ ਹੈ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ।
10 - ਨਫ਼ੀਸਾ ਜੋਸੇਫ਼
ਸਾਬਕਾ ਮਿਸ ਇੰਡੀਆ ਨਫ਼ੀਸਾ ਜੋਸੇਫ਼ ਸਾਲ 2004 'ਚ ਵਰਸੋਵਾ ਸਥਿਤ ਆਪਣੇ ਘਰ 'ਤੇ ਲਟਕਦੀ ਮਿਲੀ ਸੀ। ਉਸ ਦੀ ਉਮਰ 25 ਸਾਲ ਸੀ। ਉਸ ਨੇ ਸਾਲ 1997 ਵਿੱਚ ਮਿਸ ਇੰਡੀਆ ਦਾ ਖ਼ਿਤਾਬ ਹਾਸਲ ਕੀਤਾ ਸੀ।
11 - ਕੁਲਜੀਤ ਰੰਧਾਵਾ
ਮਾਡਲਿੰਗ ਤੋਂ ਟੈਲੀਵਿਜ਼ਨ ਸੀਰੀਅਲਾਂ 'ਚ ਆਈ ਕੁਲਜੀਤ ਰੰਧਾਵਾ ਨੇ ਸਾਲ 2006 'ਚ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ ਸੀ। ਉਸ ਨੇ 'ਹਿਪ-ਹਿਪ ਹੁਰੇ' 'ਕੋਹਿਨੂਰ' ਅਤੇ 'ਸਪੈਸ਼ਲ ਸਕੁਐਡ' ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ। ਉਸ ਦੀ ਲਾਸ਼ ਮੁੰਬਈ ਦੀ ਉਪਨਗਰੀ ਜੁਹੂ ਵਿੱਚ ਉਸ ਦੇ ਅਪਾਰਟਮੈਂਟ ਵਿੱਚ ਲਟਕਦੀ ਮਿਲੀ ਸੀ।