ਜਨਮਦਿਨ ਵਿਸ਼ੇਸ਼ : ਅੰਮ੍ਰਿਤਾ ਅਰੋੜਾ ਨੂੰ ਇਸ ਫ਼ਿਲਮ ਨੇ ਬਣਾਇਆ ਸੀ ਰਾਤੋਂ ਰਾਤ ਸਟਾਰ
ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਅਰੋੜਾ ਅੱਜ ਅਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਲੰਬੇ ਸਮੇਂ ਤੋਂ ਫਿਲਮਾਂ ਤੋਂ ਗਾਇਬ ਰਹਿਣ ਵਾਲੀ ਅੰਮ੍ਰਿਤਾ ਦਾ ਫਿਲਮੀ ...
ਮੁੰਬਈ : ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਅਰੋੜਾ ਅੱਜ ਅਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਲੰਬੇ ਸਮੇਂ ਤੋਂ ਫਿਲਮਾਂ ਤੋਂ ਗਾਇਬ ਰਹਿਣ ਵਾਲੀ ਅੰਮ੍ਰਿਤਾ ਦਾ ਫਿਲਮੀ ਕਰੀਅਰ ਤਾਂ ਕੁੱਝ ਖਾਸ ਨਹੀਂ ਰਿਹਾ ਪਰ ਉਸ ਨੇ ਇਕ ਅਜਿਹੀ ਫਿਲਮ ਕੀਤੀ ਸੀ ਜਿਸ ਨੇ ਉਸ ਨੂੰ ਰਾਤੋਂ ਰਾਤ ਸਟਾਰ ਬਣਾ ਦਿਤਾ ਸੀ। ਸਾਲ 2004 ਵਿਚ ਆਈ ਫਿਲਮ 'ਗਰਲਫਰੈਂਡ' ਨੇ ਅੰਮ੍ਰਿਤਾ ਨੂੰ ਇਕ ਵੱਖਰੀ ਹੀ ਪਹਿਚਾਣ ਦਿਤੀ ਸੀ। ਜਿਸ ਰੋਲ ਨੂੰ ਕਰਨ ਵਿਚ ਬਾਲੀਵੁੱਡ ਦੀ ਕਈ ਅਦਾਕਾਰਾ ਡਰਦੀਆਂ ਹਨ।
ਅੰਮ੍ਰਿਤਾ ਨੇ ਉਸ ਰੋਲ ਨੂੰ ਕਰ ਕੇ ਬਾਲੀਵੁੱਡ ਵਿਚ ਹਲਚਲ ਮਚਾ ਦਿਤਾ ਸੀ। ਦੱਸ ਦਈਏ ਕਿ ਅੰਮ੍ਰਿਤਾ ਨੇ ਫਿਲਮ 'ਗਰਲਫਰੈਂਡ' ਵਿਚ ਇਕ ਲੇਸਬੀਅਨ ਦਾ ਰੋਲ ਕੀਤਾ ਸੀ। ਫਿਲਮ ਵਿਚ ਉਨ੍ਹਾਂ ਦੇ ਅਪੋਜਿਟ ਈਸ਼ਾ ਕੋਪੀਕਰ ਸਨ। ਅਪਣੇ ਫਿਲਮੀ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਹੀ ਅੰਮ੍ਰਿਤਾ ਨੇ ਇਸ ਤਰ੍ਹਾਂ ਦੀ ਫਿਲਮ ਲਈ ਹਾਂ ਬੋਲ ਦਿਤਾ ਸੀ ਜਿਸ ਦੇ ਲਈ ਹਿੰਮਤ ਚਾਹੀਦੀ ਹੈ।
ਕਿਉਂਕਿ ਆਮ ਤੌਰ 'ਤੇ ਅਦਾਕਾਰ ਇਸ ਤਰ੍ਹਾਂ ਦੇ ਰੋਲ ਕਰਨ ਤੋਂ ਘਬਰਾਉਂਦੀਆਂ ਹਨ। ਉਥੇ ਹੀ ਇਸ ਫਿਲਮ ਵਿਚ ਅੰਮ੍ਰਿਤਾ ਦੀ ਐਕਟਿੰਗ ਦੀ ਜੱਮ ਕੇ ਤਾਰੀਫ ਵੀ ਹੋਈ ਅਤੇ ਨਾਲ ਹੀ ਨਾਲ ਆਲੋਚਨਾ ਵੀ ਖੂਬ ਹੋਈ।
ਅੰਮ੍ਰਿਤਾ ਨੇ ਸਾਲ 2002 'ਚ ਅਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ 2004 ਵਿਚ 'ਗਰਲਫਰੈਂਡ' ਵਿਚ ਕੰਮ ਕਰਕੇ ਮਸ਼ਹੂਰ ਹੋ ਗਈ ਸੀ। ਉਥੇ ਹੀ ਅੰਮ੍ਰਿਤਾ ਨੇ ਸਾਲ 2009 ਵਿਚ ਸ਼ਕੀਲ ਲਦਾਕ ਨਾਲ ਵਿਆਹ ਕਰਵਾਇਆ ਜਿਸ ਤੋਂ ਬਾਅਦ ਉਹ ਫਿਰ ਕਦੇ ਫਿਲਮਾਂ ਵਿਚ ਨਜ਼ਰ ਨਹੀਂ ਆਈ। ਹਾਲਾਂਕਿ ਉਨ੍ਹਾਂ ਨੂੰ ਅਕਸਰ ਬਾਲੀਵੁੱਡ ਸਿਤਾਰਿਆਂ ਦੇ ਨਾਲ ਪਾਰਟੀਆਂ ਵਿਚ ਵੇਖਿਆ ਗਿਆ ਹੈ। ਵਿਆਹ ਤੋਂ ਪਹਿਲਾਂ ਅੰਮ੍ਰਿਤਾ ਅਤੇ ਅੰਗ੍ਰੇਜ ਕਰਿਕੇਟਰ ਉਸਮਾਨ ਅਫਜਲ ਦੇ ਅਫੇਅਰ ਨਾਲ ਖੂਬ ਸੁਰਖੀਆਂ 'ਚ ਰਹੇ ਸਨ।
ਲੰਬੇ ਸਮੇਂ ਤੱਕ ਇਕ - ਦੂਜੇ ਨੂੰ ਡੇਟ ਕਰਨ ਦੇ ਬਾਵਜੂਦ ਦੋਨਾਂ ਦਾ ਰਿਸ਼ਤਾ ਟੁੱਟ ਗਿਆ ਜਿਸ ਤੋਂ ਬਾਅਦ ਅੰਮ੍ਰਿਤਾ ਨੇ ਬਿਜਨਸਮੈਨ ਸ਼ਕੀਲ ਲਦਾਕ ਨਾਲ ਵਿਆਹ ਕਰ ਲਿਆ। ਸੂਤਰਾਂ ਅਨੁਸਾਰ ਅੰਮ੍ਰਿਤਾ ਬਾਲੀਵੁੱਡ ਵਿਚੋਂ ਅਸਮਿਤ ਪਟੇਲ, ਦੀਨੋ ਮੋਰਿਆ ਅਤੇ ਉਪੇਨ ਪਟੇਲ ਦੇ ਨਾਲ ਵੀ ਰਿਲੇਸ਼ਨਸ਼ਿਪ ਵਿਚ ਰਹੀ ਹੈ। ਸੱਭ ਤੋਂ ਖਾਸ ਗੱਲ ਹੈ ਕਿ ਸ਼ਕੀਲ ਲਦਾਕ ਅਮ੍ਰਤਾ ਦੀ ਬੇਸਟ ਫਰੈਂਡ ਨਿਸ਼ਾ ਰਾਣਾ ਦੇ ਸਾਬਕਾ ਪਤੀ ਸਨ।
ਇਸ ਵਿਆਹ ਨੂੰ ਲੈ ਕੇ ਅੰਮ੍ਰਿਤਾ ਖੂਬ ਵਿਵਾਦਾਂ 'ਚ ਵੀ ਰਹੀ ਸੀ। ਅੰਮ੍ਰਿਤਾ ਨੇ ਇਕ ਇੰਟਰਵਿਯੂ ਵਿਚ ਦੱਸਿਆ ਸੀ ਕਿ ਜਦੋਂ ਮੇਰੀ ਅਤੇ ਸ਼ਕੀਲ ਦੀਆਂ ਨਜਦੀਕੀਆਂ ਵਧਣੀਆਂ ਸ਼ੁਰੂ ਹੋਈਆਂ ਉਦੋਂ ਨਿਸ਼ਾ ਅਤੇ ਸ਼ਕੀਲ ਦਾ ਤਲਾਕ ਹੋ ਗਿਆ ਸੀ।