ਦੁਨੀਆਂ ਦੀਆਂ ਨਜ਼ਰਾਂ ਤੋਂ ਪਰ੍ਹੇ ਦਫ਼ਨ ਹੁੰਦੀਆਂ ਕਹਾਣੀਆਂ ਦੀ ਖੋਜ 'ਚ ਨਿਕਲੇ ਮੁੰਬਈ ਦੇ ਇਹ ਸਿਤਾਰੇ
ਪੰਜਾਬ ਦੇ ਵਿਰਸੇ ਨੂੰ ਦੱਸਿਆ ਅਮੀਰ
ਮੁਹਾਲੀ: (ਲੰਕੇਸ਼ ਤ੍ਰਿਖਾ)- ਜ਼ਿੰਦਗੀ ਦੇ ਸੰਘਰਸ਼ ਵਿਚ ਆਪਣਾ ਨਾਮ ਦਰਜ ਕਰਵਾਉਣ ਵਾਲਾ ਹੀਰੋ ਹੁੰਦਾ ਹੈ ਜੋ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਵਾਉਂਦਾ ਹੈ ਤੇ ਲੋਕਾਂ ਨੂੰ ਦੱਸਦਾ ਹੈ ਕਿ ਅਸਲ ਹੀਰੋ ਕੌਣ ਹੈ। ਸਪੋਕਸਮੈਨ ਵੱਲੋਂ ਅਜਿਹੇ ਹੀ ਦੋ ਸਿਤਾਰਿਆਂ ਨਾਲ ਗੱਲਬਾਤ ਕੀਤੀ ਗਈ ਜੋ ਆਪਣੇ ਪ੍ਰੋਗਰਾਮ ਬਲੇਜ਼ਜ਼ ਟਰਾਇਲ ਰਾਹੀਂ ਅਜਿਹੇ ਵਿਅਕਤੀਆਂ ਨੂੰ ਪਲੇਟਫਾਰਮ ਮੁਹਈਆਂ ਕਰਵਾ ਰਹੇ ਹਨ ਜੋ ਦੁਨੀਆਂ ਵੱਲੋਂ ਅਣਗੋਲੇ ਕੀਤੇ ਹੋਏ ਹਨ। ਇਹ ਸਿਤਾਰੇ ਹਨ ਅਜੇ ਚਿਤਵਣੀ ਅਤੇ ਡਾ. ਅਦਿਤੀ ਗੋਵਿਤਰੀਕਰ।
ਅਜੇ ਚਿਤਵਣੀ ਨੇ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਦੱਸਿਆ ਕਿਹਾ ਕਿ ਜਦੋਂ ਅਸੀਂ ਜਿੰਦਗੀ ਵੱਲ ਵੇਖਦੇ ਹਾਂ ਤਾਂ ਸਾਡੇ ਕੁੱਝ ਦਾਇਰੇ ਹੁੰਦੇ ਹਨ ਜੋ ਸਾਨੂੰ ਦਿਖਾਈ ਦਿੰਦਾ ਹੈ ਅਸੀਂ ਉਸਨੂੰ ਹੀਰੋ ਬਣਾ ਲੈਂਦੇ ਹਾਂ। ਉਹਨਾਂ ਕਿਹਾ ਕਿ ਸਾਡੇ ਬਲੇਜ਼ਜ਼ ਟਰਾਇਲ ਪ੍ਰੋਗਰਾਮ ਸ਼ੁਰੂ ਕਰਨ ਪਿੱਛੇ ਇਹੀ ਧਾਰਨਾ ਸੀ ਕਿ ਉਹ ਇਹੋ ਜਿਹੇ ਹੀਰੋ ਲੱਭ ਰਹੇ ਸਨ ਜੋ ਆਪਣੇ ਆਪ ਦੇ ਨਾਲ ਨਾਲ ਦੂਸਰਿਆਂ ਨੂੰ ਵੀ ਅੱਗੇ ਲਿਆਵੇ। ਉਹਨਾਂ ਕਿਹਾ ਕਿ ਹੁਣ ਤੱਕ 200 ਐਪੀਸੋਡ ਹੋ ਚੁੱਕੇ ਹਨ ਤੇ 2021 ਵਿਚ 8 ਸਾਲ ਦੋ ਜਾਣਗੇ।
ਡਾ. ਅਦਿਤੀ ਗੋਵਿਤਰੀਕਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਤੇ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਕਿਉਂਕਿ ਉਹਨਾਂ ਨੇ ਪੂਰੀ ਸਟੋਰੀ ਨੂੰ ਅੱਧੇ ਘੰਟੇ ਵਿਚ ਦੱਸਣਾ ਹੁੰਦਾ ਹੈ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਬਾਰੇ ਅੱਧੇ ਘੰਟੇ ਵਿਚ ਦੱਸਣਾ ਬਹੁਤ ਮੁਸ਼ਕਿਲ ਹੈ। ਡਾ. ਅਦਿਤੀ ਨੇ ਕਿਹਾ ਕਿ ਉਹ ਮੈਡੀਕਲ ਡਾਕਟਰ ਹੁੰਦਿਆਂ ਪਾਜ਼ੀਟਿਵ ਪਹਿਲੂਆਂ ਦੇ ਨਾਲ ਨਾਲ ਨੈਗੇਟਿਵ ਪਹਿਲੂਆਂ ਬਾਰੇ ਵੀ ਜਾਣਕਾਰੀ ਰੱਖਦੀ ਹੈ।
ਉਹਨਾਂ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਵਿਚ ਜਿਸਨੂੰ ਵੀ ਮਿਲਦੀ ਹਾੈ ਉਸ ਵਿਚ ਪਾਜ਼ੀਟਿਵ ਪਹਿਲੂਆਂ ਦੇ ਨਾਲ ਨਾਲ ਨੈਗੇਟਿਵ ਪਹਿਲੂ ਵੀ ਹੁੰਦੇ ਹਨ ਉਹਨਾਂ ਤੋਂ ਪਾਜ਼ੀਟਿਵ ਗੱਲਾਂ ਸਿੱਖ ਸਕਦੇ ਹਾਂ, ਜੇ ਨੈਗੇਵਿਟ ਨੂੰ ਵੇਖੀਏ ਤਾਂ ਉਸਤੋਂ ਕਿਵੇਂ ਦੂਰ ਰਹਿ ਸਕਦੇ ਹਾਂ ਇਸ ਤਰ੍ਹਾਂ ਨਹੀਂ ਹੈ ਕਿ ਇਕ ਹੀ ਵਿਅਕਤੀ ਤੋਂ ਪ੍ਰਭਾਵਿਤ ਹੋਏ ਹਾਂ ਸਾਰਿਆਂ ਦੀਆਂ ਕਹਾਣੀਆਂ ਅਲੱਗ ਅਲੱਗ ਹੁੰਦੀਆਂ ਹਨ ਤੇ ਸਾਰਿਆਂ ਤੋਂ ਕੁੱਝ ਨਾ ਕੁੱਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ।
ਅਜੇ ਚਿਤਵਣੀ ਨੇ ਕਿਹਾ ਕਿ ਕਦੇ ਕਹਾਣੀਆਂ ਨੂੰ ਲੱਭਣਾ ਪੈਂਦਾ ਹੈ ਤੇ ਕਦੇ ਕਹਾਣੀਆਂ ਆਪਣੇ ਆਪ ਝੋਲੀ ਵਿਚ ਆ ਜਾਂਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਅੰਦਰ ਬਹੁਤ ਸਾਰੀਆਂ ਕਹਾਣੀਆਂ ਸਮਾਈਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਾਡਾ ਦੇਸ਼ ਮਹਾਨ ਹੈ ਸਾਰਿਆਂ ਦਾ ਅਸੀਂ ਆਨੰਦ ਲੈਂਦੇ ਹਾਂ ਕਿ ਕਿਵੇਂ ਲੋਕ ਰਹਿੰਦੇ ਹਨ।
ਉਹਨਾਂ ਕਿਹਾ ਕਿ ਉਹ ਫਰੀਦਕੋਟ ਬਾਬਾ ਫਰੀਦ ਦੀ ਜਗ੍ਹਾ ਗਏ ਸਨ ਤੇ ਉਥੇ ਉਹਨਾਂ ਨੂੰ ਬਹੁਤ ਜਿਆਦਾ ਸਕੂਨ ਮਿਲਿਆ ਤੇ ਉਹ ਮੰਤਰ ਮੁਗਧ ਹੋ ਗਏ। ਉਹਨਾਂ ਕਿਹਾ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ ਉਹ ਪੰਜਾਬ ਘੁੰਮ ਰਹੇ ਹਨ, ਉਹਨਾਂ ਕਿਹਾ ਕਿ ਪੰਜਾਬ ਵਿਚ ਟਰੈਕਟਰਾਂ ਦਾ ਬਹੁਤ ਵਧੀਆਂ ਕੰਮ ਹੈ। ਅਸੀਂ ਪੰਜਾਬ ਤੋਂ ਲੋਕਾਂ ਨੂੰ ਚੁਣ ਚੁਣ ਕੇ ਲੱਭ ਰਹੇ ਹਾਂ ਤਾਂ ਜੋ ਉਹਨਾਂ ਦੀਆਂ ਕਹਾਣੀਆਂ ਨੂੰ ਲੋਕਾਂ ਤੱਕ ਪਹੁੰਚਾ ਸਕੀਏ ਤੇ ਆਉਣ ਵਾਲੀਆਂ ਪੀੜੀਆਂ ਤੇ ਵੀ ਉਹਨਾਂ ਦਾ ਪ੍ਰਭਾਵ ਪਵੇ ਤੇ ਉਹ ਵੀ ਕਹਿਣ ਵੀ ਮੈਂ ਵੀ ਇਸ ਤਰ੍ਹਾਂ ਕਰਾਂ।
ਉਹਨਾਂ ਕਿਹਾ ਕਿ ਉਹਨਾਂ ਨੇ ਬਹੁਤ ਕੰਮ ਕੀਤਾ ਪਰ ਹਜੇ ਤੱਕ ਉਹਨਾਂ ਨੂੰ ਇਥੇ ਕੋਈ ਵੀ ਨਸੇੜੀ ਨਹੀਂ ਮਿਲਿਆ ਸਗੋਂ ਮੈਂ ਹੁਣ ਤੱਕ ਜਿੰਨਿਆਂ ਨਾਲ ਕੰਮ ਕੀਤਾ ਉਹਨਾਂ ਤੋਂ ਮੈਨੂੰ ਕੁੱਝ ਸਿੱਖਣ ਨੂੰ ਹੀ ਮਿਲਦਾ ਸੀ। ਡਾ. ਅਦਿਤੀ ਗੋਵਿਤਰੀਕਰ ਨੇ ਕਿਹਾ ਕਿ ਉਹਨਾਂ ਨੇ ਔਰਤਾਂ ਵਿਚ ਵੀ ਬਹੁਤ ਬਦਲਾਅ ਵੇਖੇ, ਜਦੋਂ ਉਹ ਫਰੀਦਕੋਟ ਗਏ ਤਾਂ ਉਹ ਉਥੋਂ ਦੀਆਂ ਔਰਤਾਂ ਨਾਲ ਮਿਲੇ ਤਾਂ ਉਹਨਾਂ ਔਰਤਾਂ ਨੂੰ ਬਹੁਤ ਜਾਣਕਾਰੀ ਸੀ ਵੀ ਕੀ ਪੌਲੀਟਿਕਸ ਵਿਚ ਕੀ ਹੋ ਰਿਹਾ ਤੇ ਦੁਨੀਆਂ ਵਿਚ ਕੀ ਚੱਲ ਰਿਹਾ ਹੈ।