ਜਾਣੋ ਕਿਉਂ ਦੇਹਰਾਦੂਨ ਪਹੁੰਚੇ ਅਦਾਕਾਰ ਸ਼ਾਹਿਦ ਕਪੂਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦੀ ਸ਼ੂਟਿੰਗ ਲਈ ਸ਼ਾਹਿਦ ਕਪੂਰ ਅਤੇ ਸ਼ਰੱਧਾ ਕਪੂਰ ਇਕ ਵਾਰ ਫਿਰ ਉਤਰਾਖੰਡ ਆ ਗਏ ਹਨ। ਵੀਰਵਾਰ ਨੂੰ ਦੇਹਰਾਦੂਨ ਦੇ ਪਟੇਲਨਗਰ ਸਥਿਤ ਬ੍ਰੈਡ...

Shahid Kapoor

ਦੇਹਰਾਦੂਨ : ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦੀ ਸ਼ੂਟਿੰਗ ਲਈ ਸ਼ਾਹਿਦ ਕਪੂਰ ਅਤੇ ਸ਼ਰੱਧਾ ਕਪੂਰ ਇਕ ਵਾਰ ਫਿਰ ਉਤਰਾਖੰਡ ਆ ਗਏ ਹਨ। ਵੀਰਵਾਰ ਨੂੰ ਦੇਹਰਾਦੂਨ ਦੇ ਪਟੇਲਨਗਰ ਸਥਿਤ ਬ੍ਰੈਡ ਫ਼ੈਕਟਰੀ 'ਚ ਫਿਲਮ ਦੇ ਦ੍ਰਿਸ਼ ਫਿਲਮਾਏ ਗਏ ਸਨ। ਸ਼ੂਟਿੰਗ ਨੂੰ ਦੇਖਣ ਲਈ ਦਿਨ ਭਰ ਫ਼ੈਕਟਰੀ ਦੇ ਬਾਹਰ ਫ਼ੈਨਜ਼ ਦੀ ਭੀੜ ਲੱਗੀ ਰਹੀ।

ਫ਼ੈਨਜ਼ ਸ਼ਾਹਿਦ ਅਤੇ ਸ਼ਰਧਾ ਦੀ ਇਕ ਝਲਕ ਪਾਉਣ ਲਈ ਬੇਤਾਬ ਦਿਖੇ। ਬਿਜਲੀ ਸੰਕਟ 'ਤੇ ਅਧਾਰਤ ਫ਼ਿਲਮ 'ਬੱਤੀ ਗੁੱਲ ਮੀਟਰ ਚਾਲੂ' ਦੀ ਸ਼ੂਟਿੰਗ ਉਤਰਾਖੰਡ ਵਿਚ ਹੋ ਰਹੀ ਹੈ। ਇਸ ਸਾਲ ਮਾਰਚ 'ਚ ਫ਼ਿਲਮ ਦੀ ਸ਼ੂਟਿੰਗ ਪੂਰੇ ਮਹੀਨੇ ਤਕ ਨਵੀਂ ਟਿਹਰੀ ਅਤੇ ਉਥੋਂ ਦੇ ਨੇੜਲੇ ਖੇਤਰ 'ਚ ਹੋਈ। ਇਥੇ ਫ਼ਿਲਮ ਦੇ ਕਈ ਦ੍ਰਿਸ਼ ਵੀ ਫ਼ਿਲਮਾਏ ਗਏ। ਦੇਹਰਾਦੂਨ ਦੇ ਬਸੰਤ ਵਿਹਾਰ ਬਿਜਲੀ ਘਰ ਵਿਚ ਵੀ ਸ਼ੂਟਿੰਗ ਹੋਈ। ਇਸ ਤੋਂ ਬਾਅਦ ਸ਼ੂਟਿੰਗ ਟੀਮ ਵਾਪਸ ਚਲੀ ਗਈ ਸੀ।

ਵੀਰਵਾਰ ਨੂੰ ਇਕ ਵਾਰ ਫਿਰ ਤੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫ਼ਿਲਮ ਦੇ ਅਦਾਕਾਰ ਸ਼ਾਹਿਦ ਕਪੂਰ ਅਤੇ ਦਾਕਾਰਾ ਸ਼ਰੱਧਾ ਕਪੂਰ ਨਾਲ ਪੂਰੀ ਟੀਮ ਪਟੇਲਨਗਰ ਪਹੁੰਚੀ। ਇੱਥੇ ਬ੍ਰੈਡ ਫ਼ੈਕਟਰੀ ਅੰਦਰ ਦੇ ਦ੍ਰਿਸ਼ ਫ਼ਿਲਮਾਏ ਗਏ। ਸੂਤਰਾਂ ਮੁਤਾਬਕ ਫ਼ਿਲਮ 'ਚ ਸ਼ਾਹਿਦ ਕਪੂਰ ਇਸ ਬ੍ਰੈਡ ਫ਼ੈਕਟਰੀ ਦੇ ਮਾਲਿਕ ਨਜ਼ਰ ਆਉਣਗੇ।  

ਸ਼ੂਟਿੰਗ ਦੌਰਾਨ ਫ਼ੈਕਟਰੀ ਦੇ ਬਾਹਰ ਕਰਮਚਾਰੀ ਬ੍ਰੈਡ ਦੀਆਂ ਪੇਟੀਆਂ ਨੂੰ ਇਧਰ - ਉਧਰ ਲਿਜਾਂਦੇ ਦਿਖਾਏ ਗਏ ਸਨ। ਦਸਿਆ ਜਾ ਰਿਹਾ ਕਿ ਫ਼ੈਕਟਰੀ ਵਿਚ ਸਿਰਫ਼ ਇਕ ਦਿਨ ਦੀ ਸ਼ੂਟਿੰਗ ਹੋਣੀ ਸੀ। ਹੁਣ ਸ਼ੂਟਿੰਗ ਦੇਵਪ੍ਰਿਆਗ 'ਚ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਸ਼੍ਰੀ ਨਰਾਇਣ ਸਿੰਘ ਕਰ ਰਹੇ ਹਨ। ਭੂਸ਼ਣ ਕੁਮਾਰ, ਕ੍ਰਿਸ਼ਣਨ ਕੁਮਾਰ ਦੁਆ ਅਤੇ ਵਿਪੁਲ ਕੇ ਰਾਵਲ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਇਸ ਸਾਲ ਰਿਲੀਜ਼ ਹੋਵੇਗੀ।