90 ਸਾਲ ਦੀ ਉਮਰ 'ਚ ਮਸ਼ਹੂਰ ਕਿਰਦਾਰ ਜੇਮਸ ਬੌਂਡ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਾਲੀਵੁੱਡ ਫਿਲਮ ਐਕਟਰ ਨੇ 90 ਸਾਲਾ ਦੀ ਉਮਰ ਵਿੱਚ ਆਪਣੇ ਆਖਰੀ ਸਾਹ ਲਏ।

James Bond

ਨਵੀਂ ਦਿੱਲੀ: ਮਸ਼ਹੂਰ ਅਦਾਕਾਰ ਜੇਮਸ ਬੌਂਡ ਵਜੋਂ ਜਾਣੇ ਜਾਂਦੇ ਸਰ ਸੀਨ ਕੌਨਰੀ ਦਾ ਦਿਹਾਂਤ ਹੋ ਗਿਆ ਹੈ। ਹਾਲੀਵੁੱਡ ਫਿਲਮ ਐਕਟਰ ਨੇ 90 ਸਾਲਾ ਦੀ ਉਮਰ ਵਿੱਚ ਆਪਣੇ ਆਖਰੀ ਸਾਹ ਲਏ। ਜੇਮਸ ਬਾਂਡ ਦੀਆ ਫਿਲਮਾਂ ਬਹੁਤ ਮਸ਼ਹੂਰ ਸੀ। ਸੀਨ ਕੌਨਰੀ 40 ਸਾਲਾਂ ਤੋਂ ਦਰਸ਼ਕਾਂ ਦੀ ਦਿਲਾਂ ਤੇ ਰਾਜ ਕਰ ਰਹੇ ਸਨ। ਇਸ ਦੌਰਾਨ ਉਹ 'ਦ ਵਿੰਡੋ ਅਤੇ ਦ ਲਾਅਨ', 'ਦੈਨ ਹਾਨ ਵਡ ਬੀ ਕਿੰਗ' ਆਦਿ ਕਈ ਫਿਲਮਾਂ 'ਚ ਦਮਦਾਰ ਭੂਮਿਕਾ ਨਿਭਾਈ

ਥੌਮਸ ਸੀਨ ਕੌਨਰੀ ਦਾ ਜਨਮ ਐਡਿਨਬਰਗ ਦੇ ਮਲਿਨ ਵਿੱਚ ਆਇਰਿਸ਼ ਪਰਿਵਾਰ ਵਿੱਚ ਹੋਇਆ ਸੀ। ਗ਼ਰੀਬੀ ਦੇ ਚਲਦੇ ਉਨ੍ਹਾਂ ਦੀ ਪੜ੍ਹਾਈ ਪੂਰੀ ਨਹੀਂ ਹੋ ਸਕੀ। ਉਨ੍ਹਾਂ ਨੂੰ ਛੋਟੀ ਜਿਹੀ ਉਮਰ 'ਚ ਸਕੂਲ ਛੱਡਣਾ ਪੈ ਗਿਆ ਅਤੇ ਉਨ੍ਹਾਂ ਮਜਦੂਰੀ ਕਰਨੀ ਸ਼ੁਰੂ ਕਰ ਦਿੱਤੀ। 17 ਸਾਲਾਂ ਦੀ ਉਮਰ ਵਿਚ ਉਹ ਰਾਇਲ ਨੇਵੀ 'ਚ ਭਾਰਤੀ ਹੋ ਗਏ ਪਰੰਤੂ ਉਨ੍ਹਾਂ ਨੂੰ ਅਲਸਰ ਹੋ ਗਿਆ ਜਿਸ ਨਾਲ ਉਸ ਨੂੰ ਤਿੰਨ ਸਾਲ ਦੀ ਛੁੱਟੀ ਦੇ ਦਿੱਤੀ ਗਈ। ਇਸ ਤੋਂ ਬਾਅਦ ਹੀ ਉਨ੍ਹਾਂ ਫਿਲਮੀ ਦੁਨੀਆਂ  ਵਿਚ ਪ੍ਰਵੇਸ਼ ਕੀਤਾ ਅਤੇ ਪ੍ਰਸਿੱਧੀ ਹਾਸਲ ਕੀਤੀ।