Warning 2: ਫਿਲਮ 'ਵਾਰਨਿੰਗ 2' ਦਾ ਪ੍ਰੀਮੀਅਰ ਵੇਖ ਕੇ ਆਏ ਲੋਕਾਂ ਦੇ ਖਿੜੇ ਚਿਹਰੇ, ਕਿਹਾ- ਪ੍ਰਿੰਸ-ਗਿੱਪੀ ਨੇ ਬਾਖੂਬੀ ਨਿਭਾਇਆ ਰੋਲ

ਸਪੋਕਸਮੈਨ ਸਮਾਚਾਰ ਸੇਵਾ  | Dr. Harpreet Kaur

ਮਨੋਰੰਜਨ, ਪਾਲੀਵੁੱਡ

Warning 2: ਕੱਲ੍ਹ ਰਿਲੀਜ਼ ਹੋਵੇਗੀ ਫਿਲਮ

Warning 2 movie released on 2 february news in punjabi

Warning 2 movie released on 2 february news in punjabi : ਪੰਜਾਬੀ ਫ਼ਿਲਮ ‘ਵਾਰਨਿੰਗ-2 ਦਾ ਨੇੜਲੇ ਸਿਨੇਮਾ ਘਰਾਂ ਵਿਚ ਪ੍ਰੀਮੀਅਰ ਵਿਖਾਇਆ ਗਿਆ। ਫਿਲਮ ਵੇਖ ਕੇ ਬਾਹਰ ਆਏ ਲੋਕਾਂ ਨੇ ਫਿਲਮ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹ ਦਿਤੇ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ ਦੀ ਅਦਾਕਾਰੀ ਸਭ ਤੋਂ ਜ਼ਿਆਦਾ ਪਸੰਦ ਆਈ। ਲੋਕਾਂ ਨੇ ਕਿਹਾ ਕਿ ਫਿਲਮ  ਬਹੁਤ ਹੀ ਵਧੀਆਂ ਫਿਲਮ ਹੈ। ਅਦਾਕਾਰਾਂ ਨੇ ਆਪਣੇ ਰੋਲ ਬਾਖੂਬੀ ਨਿਭਾਏ ਹਨ। ਲੋਕਾਂ ਨੇ ਕਿਹਾ ਕਿ ਹੁਣ ਉਹ ਫਿਲਮ ਦੇ ਤੀਜੇ ਪਾਰਟ ਦੀ ਉਡੀਕ ਕਰਨਗੇ।

ਨੌਜਵਾਨਾਂ ਨੇ ਗੱਲ ਕਰਦਿਆਂ ਕਿਹਾ ਕਿ ਇਹ ਫਿਲਮ ਤੁਸੀਂ ਆਪਣੇ ਪ੍ਰਵਾਰ ਨਾਲ ਵੀ ਵੇਖ ਸਕਦੇ ਹੋ। ਉਨ੍ਹਾਂ ਕਿਹਾ ਕਿ ਅਸੀਂ ਇਕ ਵਾਰ ਫਿਰ ਫਿਲਮ ਵੇਖਣ ਆਵਾਂਗੇ। ਫਿਲਮ ਕੱਲ੍ਹ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਫਿਲਮ 'ਵਾਰਨਿੰਗ 2' ਦਾ ਧਮਾਕੇਦਾਰ ਤੇ ਸ਼ਾਨਦਾਰ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਲੋਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਫਿਲਮ ਵਿਚ ਗਿੱਪੀ ਗਰੇਵਾਲ ਦੇ ਨਾਲ- ਨਾਲ ਮਸ਼ਹੂਰ ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਵੀ ਨਜ਼ਰ ਆ ਰਹੇ ਹਨ। ਇਸ 'ਚ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਦੋਹਾਂ ਦਾ ਐਕਸ਼ਨ ਅਵਤਾਰ ਨਜ਼ਰ ਆਇਆ। ਟਰੇਲਰ 'ਚ ਗਿੱਪੀ ਗਰੇਵਾਲ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਕੰਵਲਜੀਤ ਸਿੰਘ ਨੇ ਵੀ ਸ਼ਾਨਦਾਰ ਢੰਗ ਨਾਲ ਅਪਣਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਣੇ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਵੀ ਨਜ਼ਰ ਆਵੇਗੀ। ਫਿਲਮ ਵਿਚ ਗਿੱਪੀ ਗਰੇਵਾਲ ਤੇ ਜੈਸਮੀਨ ਰੋਮਾਂਸ ਕਰਦੇ ਹੋਏ ਨਜ਼ਰ ਆਉਣਗੇ।  ਜ਼ਿਕਰਯੋਗ ਹੈ ਕਿ ਫਿਲਮ ਦੇ ਟਰੇਲਰ ਨੇ ਰਿਲੀਜ਼ ਹੁੰਦਿਆਂ ਸਾਰ ਹੀ ਧਮਾਲਾਂ ਪਾ ਦਿਤੀਆਂ ਸੀ। ਜਿਵੇਂ ਹੀ 'ਵਾਰਨਿੰਗ 2' ਦਾ ਟਰੇਲਰ ਰਿਲੀਜ਼ ਹੋਇਆ, 'ਵਾਰਨਿੰਗ 2' ਤੇ ਗਿੱਪੀ ਗਰੇਵਾਲ ਦੋਵੇਂ ਸੋਸ਼ਲ ਮੀਡੀਆ 'ਤੇ ਟਰੈਂਡ ਕਰਨ ਲੱਗੇ।

ਫਿਲਮ ‘ਚ ਬਾਲੀਵੁੱਡ ਅਦਾਕਾਰ ਰਾਹੁਲ ਦੇਵ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ। ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ’ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਜੈਸਮੀਨ ਭਸੀਨ, ਰਘਵੀਰ ਬੋਲੀ, ਧੀਰਜ ਕੁਮਾਰ ਤੇ ਜੱਗੀ ਸਿੰਘ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ’ਚ ਹਨ। ਇਸ ਫ਼ਿਲਮ ਨੂੰ ਅਮਰ ਹੁੰਦਲ ਵਲੋਂ ਡਾਇਰੈਕਟ ਕੀਤਾ ਗਿਆ ਹੈ।