ਪਿਆਰ ਦਰਸਾਉਣ ਦੇ ਨਵੇਂ ਤਰੀਕੇ ਪੇਸ਼ ਕਰਦਾ ਬੀ ਜੇ ਰੰਧਾਵਾ ਦਾ ਨਵਾਂ ਗੀਤ 'ਫਿਤੂਰ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇਸ ਮੌਨਸੂਨ ਪੰਜਾਬੀ ਸੰਗੀਤ ਜਗਤ ਸਾਰਾ ਰੋਮਾੰਟਿਕ ਗੀਤਾਂ ਦੇ ਨਾਮ ਹੀ ਰਿਹਾ। ਹੁਣ ਤੱਕ ਬਾਰਿਸ਼ਾਂ ਤਾਂ ਘੱਟ ਹੋ ਗਈਆਂ ਹਨ ਪਰ ਪੰਜਾਬੀ ਸੰਗੀਤ ਜਗਤ..................

B Jay Randhawa in Fitoor

ਇਸ ਮੌਨਸੂਨ ਪੰਜਾਬੀ ਸੰਗੀਤ ਜਗਤ ਸਾਰਾ ਰੋਮਾੰਟਿਕ ਗੀਤਾਂ ਦੇ ਨਾਮ ਹੀ ਰਿਹਾ। ਹੁਣ ਤੱਕ ਬਾਰਿਸ਼ਾਂ ਤਾਂ ਘੱਟ ਹੋ ਗਈਆਂ ਹਨ ਪਰ ਪੰਜਾਬੀ ਸੰਗੀਤ ਜਗਤ 'ਚ ਹਲੇ ਵੀ ਪਿਆਰ ਦੀ ਬਰਸਾਤ ਉਸੇ ਤਰ੍ਹਾਂ ਜਾਰੀ ਹੈ। ਇਸੇ ਪਿਆਰ ਨੂੰ ਨਵੀਂ ਪਰਿਭਾਸ਼ਾ ਦੇਣ ਬੀ ਜੇ ਰੰਧਾਵਾ ਇੱਕ ਬਹੁਤ ਹੀ ਪਿਆਰੇ ਰੋਮਾੰਟਿਕ ਗੀਤ 'ਫਿਤੂਰ' ਨਾਲ ਹਾਜ਼ਿਰ ਹਨ।

ਫਿਤੂਰ ਦੇ ਬੋਲ ਲਿਖੇ ਹਨ ਜਾਨੀ ਨੇ ਅਤੇ ਸੰਗੀਤ ਦਿੱਤਾ ਹੈ ਬੀ ਪਰਾਕ ਨੇ। ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਟਰੂ ਮੇਕਰਸ ਦੇ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ। ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਪ੍ਰਭਜੋਤ ਕੌਰ ਮਹੰਤ ਨੇ। ਫਿਤੂਰ ਟੀ ਓ ਬੀ ਗੈਂਗ ਲੇਬਲ ਤੋਂ ਰੀਲਿਜ ਹੋਇਆ ਹੈ। ਇਸ ਮੌਕੇ ਤੇ ਟੈਲੇਂਟਿਡ ਗਾਇਕ ਬੀ ਜੇ ਰੰਧਾਵਾ ਨੇ ਕਿਹਾ, "ਜਦੋਂ ਵੀ ਮੈਂ ਕੋਈ ਗੀਤ ਚੁਣਦਾ ਹਾਂ ਤਾਂ ਮੇਰੀ ਪੂਰੀ ਕੋਸ਼ਿਸ਼ ਹੁੰਦੀਹੈ ਕਿ ਮੈਂ ਅਜਿਹਾ ਗੀਤ ਚੁਣਾ ਜੋ ਮੇਰੇ ਸਟਾਈਲ ਨੂੰ ਦਰਸਾਵੇ ਇਸ ਲਈ ਮੈਂ ਕੋਈ ਵੀ ਗਾਣਾ ਚੁਣਨ ਲਈ ਕਾਫੀ ਟਾਈਮ ਲਗਾਉਂਦਾ ਹਾਂ।

ਪਰ ਇਹ ਗੀਤ ਮੇਰੇ ਲਈ ਬਹੁਤ ਹੀ ਖਾਸ ਹੈ ਕਿਉਂਕਿ ਜਦੋਂ ਮੈਂ ਇਹ ਗੀਤ ਚੁਣ ਰਿਹਾ ਸੀ ਉਸ ਵਕ਼ਤ ਬਾਦਸ਼ਾਹ ਭਾਜੀ, ਬਲਜਿੰਦਰ ਸਿੰਘ ਮਹੰਤ ਸਰ ਅਤੇ ਕੇ ਵੀ ਢਿੱਲੋਂ ਸਭ ਨੇ ਮੇਰੀ ਮਦਦ ਕੀਤੀ ਇਸਨੂੰ ਚੁਣਨ ਵਿੱਚ।ਇਸ ਗੀਤ ਨੂੰ ਗਾਉਣ ਅਤੇ ਸ਼ੂਟ ਦਾ ਪੂਰਾ ਅਨੁਭਵ ਬਹੁਤ ਹੀ ਵਧੀਆ ਰਿਹਾ।ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਫਿਤੂਰ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ ਜਿਸ ਤਰ੍ਹਾਂ ਉਹਨਾਂ ਨੇ ਮੇਰੇ ਬਾਕੀ ਗੀਤਾਂ ਨੂੰ ਦਿੱਤਾ ਹੈ।"

ਫਿਤੂਰ ਦੇ ਡਾਇਰੈਕਟਰ ਖੁਸ਼ਪਾਲ ਸਿੰਘ ਅਤੇ ਦਿਲਸ਼ੇਰ ਸਿੰਘ ਨੇ ਕਿਹਾ, "ਅਸੀਂ ਬੀ ਜੇ ਰੰਧਾਵਾ ਨਾਲ ਇਹਨਾ ਦੇ ਪਿਛਲੇ ਗੀਤ 'ਬਾਏ ਗੋਡ' ਵਿੱਚ ਪਹਿਲਾਂ ਹੀ ਕੰਮ ਕਰ ਚੁੱਕੇ ਹਾਂ। ਹਮੇਸ਼ਾ ਹੀ ਇਹਨਾਂ ਨਾਲ ਕੰਮ ਕਰਕੇ ਬਹੁਤ ਹੀ ਮਜ਼ਾ ਆਉਂਦਾ ਹੈ। ਜਿਹਨੀ ਮੇਹਨਤ ਅਤੇ ਸਮਰਪਣ ਇਹ ਆਪਣੇ ਕੰਮ ਵਿੱਚ ਦਿੰਦੇ ਹਨ ਉਹ ਕਾਬਿਲੇ ਤਾਰੀਫ ਹੈ।ਇਸ ਵਾਰ ਉਹ ਆਪਣੇ ਸਟਾਇਲ ਤੋਂ ਕੁਝ ਹੱਟ ਕੇ ਕਰਨ ਜਾ ਰਹੇ ਹਨ, ਤੁਸੀਂ ਬੀ ਜੇ ਨੂੰ ਇਸ ਗਾਣੇ ਵਿੱਚ ਡਾਂਸਇੰਗ ਦੀ ਬਜਾਏ ਅਦਾਕਾਰੀ ਕਰਦੇ ਹੋਏ ਦੇਖੋਗੇ।"

ਫਿਤੂਰ ਦੇ ਪ੍ਰੋਡਿਊਸਰ ਪ੍ਰਭਜੋਤ ਕੌਰ ਮਹੰਤ ਨੇ ਕਿਹਾ, " ਬੀ ਜੇ ਰੰਧਾਵਾ ਕਾਫੀ ਲੰਬੇ ਸਮੇਂ ਤੋਂ ਸਾਡੀ ਟੀਮ ਦਾ ਹਿੱਸਾ ਰਹੇ ਹਨ। ਅਸੀਂ ਇਸਨੂੰ ਇੱਕ ਕਲਾਕਾਰ, ਅਦਾਕਾਰ ਦੇ ਰੂਪ ਵਿੱਚ ਨਿੱਖਰਦੇ ਹੋਏ ਦੇਖਿਆ ਹੈ ਸਾਡੇ ਲਈ ਅਜਿਹੇ ਟੈਲੇੰਟ ਦੇ ਸਫ਼ਰ ਦਾ ਹਿੱਸਾ ਬਣਨਾ ਬਹੁਤ ਹੀ ਮਾਣ ਵਾਲੀ ਗੱਲ ਹੈ ਜੋ ਬਹੁਤ ਹੀ ਮੇਹਨਤੀ ਅਤੇ ਸਮਰਪਿਤ ਹੈ। ਅਸੀਂ ਆਪਣੇ ਵੱਲੋਂ ਇਹਨਾਂ ਦੇ ਕੰਮ ਨੂੰ ਪ੍ਰੋਮੋਟ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਯਕੀਨਨ ਇਹਨਾਂ ਨੂੰ ਅਗਲੇ ਸੁਪਰਸਟਾਰ ਵਜੋਂ ਦੇਖਣਾ ਚਾਹੁੰਦੇ ਹਾਂ। "ਫਿਤੂਰ ਟੀ ਓ ਬੀ ਗੈਂਗ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰੀਲਿਜ ਹੋ ਚੁੱਕਾ ਹੈ।